Sat, May 31, 2025
Whatsapp

students dispute : ਪਟਿਆਲਾ 'ਚ ਮੁੜ ਵਾਪਰੀ ਵਾਰਦਾਤ, ਸਕੂਲੀ ਵਿਦਿਆਰਥੀ ਤਲਵਾਰਾਂ ਤੇ ਬੇਸਬਾਲ ਲੈ ਕੇ ਲੜਨ ਲਈ ਪੁੱਜੇ

Reported by:  PTC News Desk  Edited by:  Ravinder Singh -- March 04th 2023 04:14 PM -- Updated: March 04th 2023 04:15 PM
students dispute : ਪਟਿਆਲਾ 'ਚ ਮੁੜ ਵਾਪਰੀ ਵਾਰਦਾਤ, ਸਕੂਲੀ ਵਿਦਿਆਰਥੀ ਤਲਵਾਰਾਂ ਤੇ ਬੇਸਬਾਲ ਲੈ ਕੇ ਲੜਨ ਲਈ ਪੁੱਜੇ

students dispute : ਪਟਿਆਲਾ 'ਚ ਮੁੜ ਵਾਪਰੀ ਵਾਰਦਾਤ, ਸਕੂਲੀ ਵਿਦਿਆਰਥੀ ਤਲਵਾਰਾਂ ਤੇ ਬੇਸਬਾਲ ਲੈ ਕੇ ਲੜਨ ਲਈ ਪੁੱਜੇ

ਪਟਿਆਲਾ : ਪਟਿਆਲਾ ਵਿਚ ਵਾਪਰ ਰਹੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਪਟਿਆਲਾ ਦੇ ਕੜਾਹ ਵਾਲਾ ਚੌਕ ਵਿਚ ਕੁਝ ਸਕੂਲੀ ਵਿਦਿਆਰਥੀ ਤਲਵਾਰਾਂ ਤੇ ਬੇਸਬਾਲ ਲੈ ਕੇ ਲੜਨ ਲਈ ਪੁੱਜੇ ਹਾਲਾਂਕਿ ਵੱਡੀ ਵਾਰਦਾਤ ਵਾਪਰਨ ਤੋਂ ਬਚਾਅ ਹੋ ਗਿਆ।



ਲੋਕਾਂ ਨੇ ਸਮਾਂ ਰਹਿੰਦੇ ਸਕੂਲੀ ਵਿਦਿਆਰਥੀਆਂ ਨੂੰ ਉਥੋਂ ਭਜਾ ਦਿੱਤਾ। ਭੱਜਣ ਲੱਗੇ ਵਿਦਿਆਰਥੀ ਆਪਣੀਆਂ ਤਲਵਾਰਾਂ ਅਤੇ ਬੇਸਬਾਲ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਚਸ਼ਮਦੀਦ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੀ ਨੇ ਤਲਵਾਰਾਂ ਤੇ ਬੇਸਬਾਲ ਆਪਣੇ ਕਬਜ਼ੇ ਵਿਚ ਲਏ ਤੇ ਹੁੱਲੜਬਾਜ਼ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਉਤੇ ਪੁੱਜੇ ਇਕ ਨੌਜਵਾਨ ਨੇ ਦੱਸਿਆ ਕਿ ਇਹ ਸਾਰੇ ਹੀ ਵਿਦਿਆਰਥੀ ਬੀਐਨ ਖ਼ਾਲਸਾ ਸਕੂਲ ਦੇ ਵਿਦਿਆਰਥੀ ਹਨ। ਕਿਸੇ ਕੁੜੀ ਕਾਰਨ ਛਿੜੇ ਵਿਵਾਦ ਤੋਂ ਬਾਅਦ ਸਾਰੇ ਇਥੇ ਲੜਨ ਲਈ ਪੁੱਜੇ ਸਨ। 

ਕਾਬਿਲੇਗੌਰ ਹੈ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਵਿਚ ਬੀਤੇ ਦਿਨ 2 ਨੌਜਵਾਨ ਧਿਰਾਂ ਵਿਚਕਾਰ ਹੋਈ ਖ਼ੂਨੀ ਝੜਪ ਵਿਚ ਇਕ 20 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Sidhu Moose Wala Death Anniversary: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ 19 ਮਾਰਚ ਨੂੰ ਮਨਾਈ ਜਾਵੇਗੀ ਪਹਿਲੀ ਬਰਸੀ

ਮਰਨ ਵਾਲੇ ਨੌਜਵਾਨ ਦਾ ਨਾਮ ਨਵਜੋਤ ਸਿੰਘ ਪੁੱਤਰ ਗੰਜੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਪਟਿਆਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨਵਜੋਤ ਸਿੰਘ ਪਟਿਆਲਾ ਦੀ ਯੂਨੀਵਰਸਟੀ ’ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

- PTC NEWS

Top News view more...

Latest News view more...

PTC NETWORK