ਮੋਹਾਲੀ 'ਚ ਸਕੂਲਾਂ ਦੇ ਨਾਂ ਪੰਜਾਬੀ ਭਾਸ਼ਾ 'ਚ ਲਿਖਣ ਦੀ ਹੋਈ ਸ਼ੁਰੂਆਤ
ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅੰਦਰ ਸਥਿਤ ਸਕੂਲਾਂ ਦੇ ਨਾਂ ਪੰਜਾਬੀ ਭਾਸ਼ਾ ਵਿਚ ਲਿਖਣ ਦੀ ਸ਼ੁਰੂਆਤ ਹੋ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਨਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖਣ ਦਾ ਆਗਾਜ਼ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੌਪਿੰਨਸ ਸਕੂਲ ਸੈਕਟਰ-70 ਐੱਸ.ਏ.ਐੱਸ. ਨਗਰ, ਸਤਲੁਜ ਵਰਲਡ ਸਕੂਲ, ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71, ਮੋਹਾਲੀ, ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ (ਖਰੜ), ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਫੇਜ਼-11 ਸੈਕਟਰ-65 ਮੋਹਾਲੀ, ਏਕਜੋਤ ਪਬਲਿਕ ਸਕੂਲ, ਸ਼ਾਸਤਰੀ ਮਾਡਲ ਸਕੂਲ, ਹੋਲੀ ਫੈਮਲੀ ਕਾਨਵੈਂਟ ਸਕੂਲ, ਹੋਲੀ ਏਂਜਲਸ ਸਮਾਰਟ ਸਕੂਲ ਐੱਸਏਐੱਸ ਨਗਰ, ਲਾਰਡ ਮਹਾਵੀਰ ਜੈਨ ਪਬਲਿਕ ਸਕੂਲ (ਡੇਰਾਬੱਸੀ), ਲਰਨਿੰਗ ਪਾਥਸ ਸਕੂਲ, ਸੇਂਟ ਏਜ਼ਰਾ ਇੰਟਰਨੈਸ਼ਨਲ ਸਕੂਲ, ਇੰਨਫੈਂਟ ਜੀਸਸ ਕਾਨਵੈਂਟ ਸਕੂਲ ਫੇਜ਼ 11 ਐੱਸਏਐੱਸ ਨਗਰ, ਏਸੀ ਗਲੋਬਲ ਸਕੂਲ (ਬਨੂੜ), ਦਿਕਸ਼ਾਂਤ ਗਲੋਬਲ ਸਕੂਲ, ਗਿਆਨ ਜਯੋਤੀ ਗਲੋਬਲ ਸਕੂਲ (ਮੋਹਾਲੀ), ਇੰਟਰਨੈਸ਼ਨਲ ਪਬਲਿਕ ਸਕੂਲ (ਮੋਹਾਲੀ), ਜਸਵਿੰਦਰਾ ਸੀਨੀਅਰ ਸੈਕੰਡਰੀ ਸਕੂਲ ਲਾਲੜੂ (ਮੋਹਾਲੀ), ਹੋਲੀ ਏਂਜਲਸ ਸਮਾਰਟ ਸਕੂਲ, ਮਾਂਟੇਸਰੀ ਪਬਲਿਕ ਸਕੂਲ (ਬਲੌਂਗੀ) ਵੱਲੋਂ ਆਪਣੇ ਨਾਂ ਪੰਜਾਬੀ ਭਾਸ਼ਾ (ਗੁਰਮੁਖੀ) ਵਿਚ ਲਿਖ ਦਿੱਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਸੀ ਕਿ 21 ਫਰਵਰੀ ਤੋਂ ਪਹਿਲਾਂ ਸੂਬੇ ਦੇ ਸਾਰੇ ਸਰਕਾਰੀ, ਗ਼ੈਰ ਸਰਕਾਰੀ ਵਿੱਦਿਅਕ ਅਦਾਰਿਆਂ ਸਮੇਤ ਨਿਗਮਾਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਨਾਂ ਦੇ ਸਾਈਨ ਬੋਰਡ ਪੰਜਾਬੀ ਭਾਸ਼ਾ ਚ ਲਿਖਣੇ ਲਾਜ਼ਮੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ
- PTC NEWS