Sun, Dec 21, 2025
Whatsapp

ਇੰਝ ਹੋਈ 'ਡਾਕੂ ਹਸੀਨਾ' ਦੀ ਗ੍ਰਿਫ਼ਤਾਰੀ; ਧਾਰਮਿਕ ਯਾਤਰਾ ਦੌਰਾਨ ਗੁਲੂਕੋਸ ਪੀਣ ਰੁਕੀ ਸੀ ਮੋਨਾ

Reported by:  PTC News Desk  Edited by:  Jasmeet Singh -- June 18th 2023 12:34 PM
ਇੰਝ ਹੋਈ 'ਡਾਕੂ ਹਸੀਨਾ' ਦੀ ਗ੍ਰਿਫ਼ਤਾਰੀ; ਧਾਰਮਿਕ ਯਾਤਰਾ ਦੌਰਾਨ ਗੁਲੂਕੋਸ ਪੀਣ ਰੁਕੀ ਸੀ ਮੋਨਾ

ਇੰਝ ਹੋਈ 'ਡਾਕੂ ਹਸੀਨਾ' ਦੀ ਗ੍ਰਿਫ਼ਤਾਰੀ; ਧਾਰਮਿਕ ਯਾਤਰਾ ਦੌਰਾਨ ਗੁਲੂਕੋਸ ਪੀਣ ਰੁਕੀ ਸੀ ਮੋਨਾ

Luhdiana Loot Case: ਲੁਧਿਆਣਾ 8.49 ਕਰੋੜ ਦੀ ਡਕੈਤੀ ਦੀ ਮਾਸਟਰਮਾਈਂਡ 'ਡਾਕੂ ਹਸੀਨਾ' ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਖੁੱਲ੍ਹੀ ਚੁਣੌਤੀ ਦਿੱਤੀ ਸੀ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਮੁਲਜ਼ਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ 'ਜਿਨ੍ਹਾਂ ਭੱਜਣਾ ਭੱਜ ਲੈਣ ਪਰ ਉਹ ਪੰਜਾਬ ਪੁਲਿਸ ਤੋਂ ਬਚ ਨਹੀਂ ਸਕਣਗੇ'। ਜਿਸ ਮਗਰੋਂ ਮਹਿਜ਼ ਕੁਝ ਘੰਟਿਆਂ ਬਾਅਦ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਖੁਲਾਸਾ ਕਰ ਦਿੱਤਾ ਕਿ ਡਾਕੂ ਹਸੀਨਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

ਮੂੰਹ ਢੱਕ ਖੜੇ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸਦਾ ਪਤੀ ਜਸਵਿੰਦਰ ਸਿੰਘ, ਦੋਵੇਂ ਹੀ ਲੁਧਿਆਣਾ ਲੁੱਟ ਦੇ ਮੁਖ ਮੁਲਜ਼ਮ ਹਨ

ਗੁਲਾਬੀ ਰੰਗ ਦੇ ਬੂਟਾਂ ਤੋਂ ਹੋਈ ਪਛਾਣ 


ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡਾਕੂ ਹਸੀਨਾ ਨੇ ਲੁੱਟ ਮਗਰੋਂ ਹਰਿਦੁਆਰ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਧਾਰਮਿਕ ਯਾਤਰਾ ਦੀ ਸੁਖ ਸੁਖੀ ਹੋਈ ਸੀ। ਜਿਸ ਮਗਰੋਂ ਜਿੱਥੇ ਪੰਜਾਬ ਪੁਲਿਸ ਵੱਲੋਂ ਮੁਲਜ਼ਮ ਮਨਦੀਪ ਕੌਰ ਅਤੇ ਲੁੱਟ 'ਚ ਸ਼ਾਮਲ ਉਸਦੇ ਪਤੀ ਜਸਵਿੰਦਰ ਸਿੰਘ ਦੀ ਭਾਲ ਜਾਰੀ ਸੀ, ਉਥੇ ਹੀ ਇਹ ਦੋਵੇਂ ਲੁੱਟ ਕਾਮਯਾਬ ਹੋਣ ਦੀ ਸੁਖਣਾ ਸੁੱਖਣ ਗਏ ਹੋਏ ਸਨ। 

ਹੋਰ ਖਬਰਾਂ ਵੀ ਪੜ੍ਹੋ: 
'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ, 'ਡਾਕੂ' ਹਸੀਨਾ ਵੀ ਕਾਬੂ
ਲੁਧਿਆਣਾ ਪੁਲਿਸ ਦਾ ਡਾਕੂ ਹਸੀਨਾ ਨੂੰ ਚੈਲੇਂਜ, ਕਿਹਾ- 'ਜਿੰਨੀ ਤੇਜ਼ੀ ਨਾਲ ਭੱਜਣਾ ਭੱਜੋ, ਬਚ ਨਹੀਂ ਸਕਦੇ'

ਉਨ੍ਹਾਂ ਦੱਸਿਆ ਕਿ ਜਦੋਂ ਧਾਰਮਿਕ ਯਾਤਰਾ ਦੌਰਾਨ ਮੁਲਜ਼ਮਾਂ ਨੇ ਗੁਲੂਕੋਸ ਪੀਣ ਲਈ ਆਪਣਾ ਰੇਨ ਕੋਟ ਲਾਹਿਆ ਤਾਂ ਉਸੀ ਧਾਰਮਿਕ ਯਾਤਰਾ 'ਤੇ ਗਏ ਹੋਏ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ। ਜਿਸ ਮਗਰੋਂ ਉਨ੍ਹਾਂ ਡਾਕੂ ਹਸੀਨਾ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੇ ਪਹਿਰਾਵੇ ਸਬੰਧੀ ਦਿੱਤੀ ਗਈ ਜਾਣਕਾਰੀ ਨੂੰ ਲੈਕੇ ਸ਼ਨਾਖ਼ਤ ਕੀਤੀ ਅਤੇ ਮੋਨਾ ਅਤੇ ਉਸਦੇ ਪਤੀ ਨੂੰ ਧਰ ਦਬੋਚਿਆ। ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਡਾਕੂ ਹਸੀਨਾ ਦੇ ਗੁਲਾਬੀ ਬੂਟਾਂ ਤੋਂ ਉਸਦੀ ਪਛਾਣ ਕੀਤੀ। ਇਨ੍ਹਾਂ ਦੋਵਾਂ ਪੁਲਿਸ ਮੁਲਜ਼ਮਾਂ ਦੀ ਪਛਾਣ ਇੰਸਪੈਕਟਰ ਬੇਅੰਤ ਜੁਨੇਜਾ ਅਤੇ ਇੰਸਪੈਕਟਰ ਕੁਲਵੰਤ ਸਿੰਘ ਵੱਜੋਂ ਹੋਈ ਹੈ।

ਲੁਧਿਆਣਾ ਲੁੱਟ ਦਾ ਇੱਕ ਹੋਰ ਮਾਸਟਰਮਾਈਂਡ ਮਨਜਿੰਦਰ ਸਿੰਘ ਉਰਫ 'ਮਨੀ' ਪੰਜਾਬ ਪੁਲਿਸ ਗ੍ਰਿਫ਼ਤ 'ਚ

'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ

ਲੁਧਿਆਣਾ 'ਚ 8.49 ਕਰੋੜ ਦੀ ਸਭ ਤੋਂ ਵੱਡੀ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਸਿੰਘ ਉਰਫ 'ਮਨੀ' ਨੂੰ ਪੰਜਾਬ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੋਇਆ ਹੈ। ਦੱਸਣਯੋਗ ਹੈ ਕਿ ਮਨੀ ਪਿਛਲੇ 4 ਸਾਲਾਂ ਤੋਂ ਸੀ.ਐੱਮ.ਐੱਸ ਕੰਪਨੀ ਦੀ ਗੱਡੀ ਚਲਾ ਰਿਹਾ ਸੀ। ਜਦੋਂ ਪੀ.ਟੀ.ਸੀ ਪੱਤਰਕਾਰ ਨਵੀਨ ਸ਼ਰਮਾ ਮੁਲਜ਼ਮ ਮਨੀ ਦੇ ਪਿੰਡ ਅਬੂਵਾਲ ਪਹੁੰਚੇ ਤਾਂ ਪਿੰਡ ਵਾਸੀਆਂ ਵੱਲੋਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ। ਜਿਨ੍ਹਾਂ ਲੋਕਾਂ ਨੇ ਬਚਪਨ ਤੋਂ ਹੀ ਮਨੀ ਨੂੰ ਵੱਡਾ ਹੁੰਦੇ ਦੇਖਿਆ, ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਮਨੀ ਇਨ੍ਹਾਂ ਵੱਡਾ ਡਾਕੂ ਬਣ ਗਿਆ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ।

ਹੋਰ ਖਬਰਾਂ ਵੀ ਪੜ੍ਹੋ: 
ਲੁਧਿਆਣਾ ਲੁੱਟ ਕਾਂਡ 'ਤੇ ਵੱਡੀ ਅਪਡੇਟ, 'ਡਾਕੂ ਮੋਨਾ' ਨੇ ਸੁੱਖ ਸੁੱਖੀ ਸੀ- CP
ਜਲੰਧਰ 'ਚ ਬਰਫ਼ ਫੈਕਟਰੀ 'ਚੋਂ ਗੈਸ ਹੋਈ ਲੀਕ, ਲੋਕਾਂ ਨੇ ਕਿਹਾ ਸਾਹ ਲੈਣ 'ਚ ਦਿੱਕਤ

- With inputs from our correspondent

Top News view more...

Latest News view more...

PTC NETWORK
PTC NETWORK