Bomb Threat : ਅੰਮ੍ਰਿਤਸਰ 'ਚ ਮਾਲ ਨੂੰ ਉਡਾਉਣ ਦੀ ਧਮਕੀ, ਪੁਲਿਸ ਨੇ VR Ambarsar ਮਾਲ ਨੂੰ ਸੀਲ ਕਰਕੇ ਜਾਂਚ ਕੀਤੀ ਸ਼ੁਰੂ
Bomb Threat : ਅੰਮ੍ਰਿਤਸਰ ਸਥਿਤ ਵੀਆਰ ਅੰਬਰਸਰ ਮਾਲ (ਟਰਿਲੀਅਮ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੱਲ੍ਹ ਗੁਰੂਗ੍ਰਾਮ ਦੇ ਐਂਬੀਐਂਸ ਮਾਲ ਅਤੇ ਅੱਜ ਜੈਪੁਰ ਦੇ ਇੱਕ ਵੱਡੇ ਮਾਲ ਤੋਂ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੀ ਕੰਟਰੋਲ ਰੂਮ ਵਿੱਚ ਪਹੁੰਚ ਗਈ ਹੈ। ਧਮਕੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਭਾਲ ਜਾਰੀ ਹੈ।
ਕੰਟਰੋਲ ਰੂਮ ਤੋਂ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਫਿਲਹਾਲ ਮਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਟਰੋਲ ਰੂਮ ਤੋਂ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਸੂਚਨਾ ਮਿਲੀ ਹੈ। ਡੀਸੀਪੀ ਹੈੱਡਕੁਆਰਟਰ ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ 'ਤੇ ਹੈ। ਜਾਣਕਾਰੀ ਮੁਤਾਬਕ ਮਾਲ ਦੇ ਅੰਦਰ ਬੰਬ ਰੱਖੇ ਗਏ ਹਨ। ਫਿਲਹਾਲ ਪੁਲਿਸ ਟੀਮਾਂ ਮਾਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਤਲਾਸ਼ੀ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਕਿਹਾ ਜਾ ਸਕੇਗਾ ਕਿ ਸਥਿਤੀ ਕੀ ਹੈ।
ਪੁਲਿਸ ਜਾਂਚ ਵਿੱਚ ਜੁਟੀ
ਫਿਲਹਾਲ ਇੱਕ ਟੀਮ ਵੀ ਕਾਲ ਦੀ ਜਾਣਕਾਰੀ ਲੈਣ ਵਿੱਚ ਲੱਗੀ ਹੋਈ ਹੈ। ਕਾਲ ਕਿੱਥੋਂ ਆਈ ਸੀ ਅਤੇ ਕਿਸ ਨੇ ਕੀਤੀ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਕੀ ਇਹ ਸਿਰਫ਼ ਧਮਕੀ ਹੈ ਜਾਂ ਇਹ ਅਸਲ ਵਿੱਚ ਬੰਬ ਹੈ, ਇਹ ਤਾਂ ਸਰਚ ਆਪਰੇਸ਼ਨ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਡੌਗ ਸਕੁਐਡ ਟੀਮਾਂ, ਐਂਟੀ ਸਾਬੋਟੇਜ ਟੀਮ ਅਤੇ ਬੰਬ ਡਿਸਪੋਜ਼ਲ ਸਕੁਐਡ ਮਾਲ ਦੇ ਅੰਦਰ ਪਹੁੰਚ ਗਏ ਹਨ। ਮਾਲ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jalandhar Accident : ਰੱਖੜੀ ਬਣਾਉਣ ਆਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ ’ਚ ਪਰਿਵਾਰ
- PTC NEWS