Wed, Aug 12, 2026
Whatsapp

Nawanshahr : ਨਵਾਂਸ਼ਹਿਰ 'ਚ ਤਿੰਨ ਦੋਸਤਾਂ ਨੇ ਇਕੱਠਿਆਂ ਖਾਧਾ ਜ਼ਹਿਰ, ਗੇਮ 'ਚ ਲੱਖਾਂ ਰੁਪਏ ਦਾ ਪਿਆ ਸੀ ਘਾਟਾ

Nawanshahr : ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਗੇਮ 'ਚ ਲੱਖਾਂ ਰੁਪਏ ਹਾਰ ਗਿਆ ਸੀ। ਇਸ ਕਾਰਨ ਉਹ ਬਹੁਤ ਘਬਰਾ ਗਿਆ ਸੀ ਅਤੇ ਉਸ ਨੇ ਜ਼ਹਿਰ ਖਾਣ ਦੀ ਗੱਲ ਆਪਣੇ ਦੋਸਤਾਂ ਨੂੰ ਦੱਸੀ, ਜਿਸ ਪਿੱਛੋਂ ਤਿੰਨਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।

Reported by:  PTC News Desk  Edited by:  KRISHAN KUMAR SHARMA -- August 12th 2026 02:03 PM -- Updated: August 12th 2026 02:26 PM
Nawanshahr : ਨਵਾਂਸ਼ਹਿਰ 'ਚ ਤਿੰਨ ਦੋਸਤਾਂ ਨੇ ਇਕੱਠਿਆਂ ਖਾਧਾ ਜ਼ਹਿਰ, ਗੇਮ 'ਚ ਲੱਖਾਂ ਰੁਪਏ ਦਾ ਪਿਆ ਸੀ ਘਾਟਾ

Nawanshahr : ਨਵਾਂਸ਼ਹਿਰ 'ਚ ਤਿੰਨ ਦੋਸਤਾਂ ਨੇ ਇਕੱਠਿਆਂ ਖਾਧਾ ਜ਼ਹਿਰ, ਗੇਮ 'ਚ ਲੱਖਾਂ ਰੁਪਏ ਦਾ ਪਿਆ ਸੀ ਘਾਟਾ

Nawanshahr : ਨਵਾਂਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਗੜਪੁਰਾਣਾ 'ਚ ਤਿੰਨ ਨੌਜਵਾਨਾਂ ਦੋਸਤਾਂ ਵੱਲੋਂ ਇਕੱਠੇ ਜ਼ਹਿਰ ਖਾਧਾ ਗਿਆ ਹੈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਿੰਡ ਦੇ ਸਰਪੰਚ ਹਰਦੀਪ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੇ ਦੋਸਤ ਆਪਸ ਵਿੱਚ ਇਕੱਠੇ ਰਹਿੰਦੇ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਮੋਬਾਇਲ ਉੱਤੇ ਕੋਈ ਗੇਮ ਖੇਡੀ ਸੀ, ਜਿਸ ਵਿੱਚਉਹ ਕਾਫੀ ਪੈਸੇ ਹਾਰ ਗਿਆ। ਇਨ੍ਹਾਂ ਪੈਸੇ ਹਾਰਨ ਦੀ ਗੱਲ ਕਾਰਨ ਘਰਦਿਆਂ ਦੇ ਡਰ ਤੋਂ ਇਨ੍ਹਾਂ ਨੌਜਵਾਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।

ਇਹ ਵੀ ਪੜ੍ਹੋ... Gold-Silver Price : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਹੀਂ ਰੁਕ ਰਹੀ ਤੇਜ਼ੀ, 2.37 ਲੱਖ ਪ੍ਰਤੀ ਕਿੱਲੋ ਪਹੁੰਚੀ ਚਾਂਦੀ, ਜਾਣੋ ਤਾਜ਼ਾ ਭਾਅ

ਲੱਖਾਂ ਰੁਪਏ ਦਾ ਸੀ ਕਰਜ਼ਾ

ਉਧਰ, ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਗੇਮ 'ਚ ਲੱਖਾਂ ਰੁਪਏ ਹਾਰ ਗਿਆ ਸੀ। ਇਸ ਕਾਰਨ ਉਹ ਬਹੁਤ ਘਬਰਾ ਗਿਆ ਸੀ ਅਤੇ ਉਸ ਨੇ ਜ਼ਹਿਰ ਖਾਣ ਦੀ ਗੱਲ ਆਪਣੇ ਦੋਸਤਾਂ ਨੂੰ ਦੱਸੀ, ਜਿਸ ਪਿੱਛੋਂ ਤਿੰਨਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।

ਨਵਾਂਸ਼ਹਿਰ ਦੇ ਗੜ੍ਹ ਪੁਰਾਣਾ ਪਿੰਡ ਦਾ ਰਹਿਣ ਵਾਲਾ ਦਿਲਪ੍ਰੀਤ (22) ਲੰਬੇ ਸਮੇਂ ਤੋਂ ਔਨਲਾਈਨ ਗੇਮ ਖੇਡ ਰਿਹਾ ਸੀ। ਉਸਨੂੰ ਲਗਾਤਾਰ ਨੁਕਸਾਨ ਝੱਲਣਾ ਪਿਆ ਅਤੇ ਉਸ ਉੱਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਹ ਆਪਣੀ ਵਿਗੜਦੀ ਵਿੱਤੀ ਸਥਿਤੀ ਕਾਰਨ ਮਾਨਸਿਕ ਤਣਾਅ ਤੋਂ ਪੀੜਤ ਸੀ।

[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ 1800-233-3330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]

ਤਿੰਨਾਂ ਨੌਜਵਾਨਾਂ ਦੇ ਸਲਫਾਸ ਨਿਗਲਣ ਦਾ ਪਤਾ ਲੱਗਣ 'ਤੇ ਲੋਕਾਂ ਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ, ਪਰੰਤੂ ਇੱਕ 13 ਸਾਲਾ ਨੌਜਵਾਨ ਪਰਮਜੀਤ ਸਿੰਘ ਖਾਲਸਾ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਤੀਜੇ ਦੋਸਤ ਮਨਿੰਦਰ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਸੂਚਨਾ ਮਿਲਣ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਨੌਜਵਾਨ 'ਤੇ ਕਰਜ਼ੇ ਅਤੇ ਸਲਫਾਸ ਨਿਗਲਣ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ... ਯੂਟਿਊਬਰਾਂ ਲਈ ਵੱਡਾ ਝਟਕਾ: ਹੁਣ ਆਸਾਨ ਨਹੀਂ ਹੋਵੇਗੀ YouTube ਤੋਂ ਕਮਾਈ, ਕੰਪਨੀ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK