Laheragaga 'ਚ ਅੱਧੀ ਰਾਤ ਨੂੰ ਘਰ 'ਚ ਵੜੇ 3 ਨਕਾਬਪੋਸ਼ ਵਿਅਕਤੀ , ਲੁੱਟਖੋਹ ਮਗਰੋਂ ਕੀਤਾ ਵਿਅਕਤੀ ਦਾ ਕਤਲ
Laheragaga News : ਸੰਗਰੂਰ ਦੇ ਲਹਿਰਾਗਾਗਾ ਵਿੱਚ ਵੱਡੀ ਵਾਰਦਾਤ ਵਾਪਰੀ ਹੈ ,ਜਿੱਥੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 12 ਵਿੱਚ ਇੱਕ ਘਰ ਵਿੱਚ ਵੜ ਕੇ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਵਾਰਦਾਤ ਨੂੰਅੰਜ਼ਾਮ ਦਿੱਤਾ ਹੈ। ਘਰ ਵਿੱਚ ਰਹਿ ਰਹੇ ਮਾਂ ਪੁੱਤ ਨੂੰ ਬੰਨ ਕੇ ਘਰ ਦਾ ਸਮਾਨ ਅਤੇ ਪੈਸੇ ਲੁੱਟ ਲਏ ਹਨ। ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ ਅਤੇ ਪੁਲਿਸ ਵੀ ਮੌਕੇ 'ਤੇ ਪੁੱਜੀ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 9.55 ਵਜੇ 3 ਨਕਾਬਪੋਸ਼ ਵਿਅਕਤੀ ਜਿਨ੍ਹਾਂ ਦੇ ਬੁੱਕਲਾਂ ਮਾਰੀਆਂ ਹੋਈਆਂ ਸਨ। ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਸ਼੍ਰੀ ਜਗਦੀਸ਼ ਰਾਏ ਵਾਰਡ ਨੰਬਰ 12 ਨੇੜੇ ਵਿਸ਼ਵਕਰਮਾਂ ਮੰਦਰ ਦੇ ਘਰ ਅੰਦਰ ਦਾਖਲ ਹੋਏ। ਜਿਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਹੱਥ ਪੈਰ ਅਤੇ ਮੂੰਹ ਬੰਨ ਦਿੱਤਾ। ਮ੍ਰਿਤਕ ਦੀ ਮਾਤਾ ਸਵਿੱਤਰੀ ਦੇਵੀ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਸਦੇ ਘਰ ਅੰਦਰ ਤਿੰਨ ਨੌਜਵਾਨ ਆਏ, ਜਿਨਾਂ ਨੇ ਮੂੰਹ ਬੰਨੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਮੇਰਾ ਮੂੰਹ ਬੰਨਿਆ ਅਤੇ ਫਿਰ ਅੰਦਰ ਮੇਰੇ ਬੇਟੇ ਨੂੰ ਬੰਨ ਲਿਆ। ਉਸਨੇ ਦੱਸਿਆ ਕਿ ਮੈਂ ਮੌਕਾ ਤਾੜ ਕੇ ਆਪਣੇ ਹੱਥ ਪੈਰ ਖੋਲ ਕੇ ਬਾਹਰ ਆਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀਆਂ ਨੇ ਆਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ। ਲੁਟੇਰੇ ਘਰ ਦੀ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਕੇ ਵਾਰਦਾਤ ਨੂੰ ਅੰਜ਼ਾਮ ਦੇ ਚੁੱਕੇ ਸਨ।
ਇਸ ਘਟਨਾ ਉਪਰੰਤ ਆਣਾ ਲਹਿਰਾ ਦੀ ਪੁਲਿਸ ਖਟਨ ਸਥਾਨ ਉੱਪਰ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ। ਡੀਐਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਉੱਤੇ ਕਤਲ ਦਾ ਮਾਮਲਾ ਦਰਜ ਕਰ ਲਿਆ। ਉਹਨਾਂ ਨੇ ਦੱਸਿਆ ਕਿ ਸੀਸੀਟੀ ਵਿੱਚ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਹੀ ਕਾਤਲਾਂ ਨੂੰ ਫੜ ਕੇ ਸਲਾਖਾ ਪਿੱਛੇ ਦਿੱਤਾ ਜਾਵੇਗਾ।
- PTC NEWS