Tue, Dec 9, 2025
Whatsapp

Taran Taran News : ਨਕਲੀ ਪੁਲਿਸ ਵਾਲੇ ਬਣ ਕੇ ਆਏ 3 ਲੋਕਾਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਤਲਾਸ਼ੀ ਦੇ ਬਹਾਨੇ ਕੀਤੀ ਲੱਖਾਂ ਦੀ ਚੋਰੀ

Taran Taran News : ਤਰਨ ਤਾਰਨ ਵਿੱਚ ਨਕਲੀ ਪੁਲਿਸ ਵਾਲੇ ਬਣ ਕੇ ਆਏ ਤਿੰਨ ਲੋਕਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਿੰਨ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਪਹਿਲਾਂ ਪਰਿਵਾਰ ਨੂੰ ਬੰਧਕ ਬਣਾਇਆ ਗਿਆ ਅਤੇ ਫਿਰ ਲੱਖਾਂ ਰੁਪਏ ਦੀ ਚੋਰੀ ਕੀਤੀ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ

Reported by:  PTC News Desk  Edited by:  Shanker Badra -- August 04th 2025 07:41 PM
Taran Taran News : ਨਕਲੀ ਪੁਲਿਸ ਵਾਲੇ ਬਣ ਕੇ ਆਏ 3 ਲੋਕਾਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਤਲਾਸ਼ੀ ਦੇ ਬਹਾਨੇ ਕੀਤੀ ਲੱਖਾਂ ਦੀ ਚੋਰੀ

Taran Taran News : ਨਕਲੀ ਪੁਲਿਸ ਵਾਲੇ ਬਣ ਕੇ ਆਏ 3 ਲੋਕਾਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਤਲਾਸ਼ੀ ਦੇ ਬਹਾਨੇ ਕੀਤੀ ਲੱਖਾਂ ਦੀ ਚੋਰੀ

Taran Taran News : ਤਰਨ ਤਾਰਨ ਵਿੱਚ ਨਕਲੀ ਪੁਲਿਸ ਵਾਲੇ ਬਣ ਕੇ ਆਏ ਤਿੰਨ ਲੋਕਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਿੰਨ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਪਹਿਲਾਂ ਪਰਿਵਾਰ ਨੂੰ ਬੰਧਕ ਬਣਾਇਆ ਗਿਆ ਅਤੇ ਫਿਰ ਲੱਖਾਂ ਰੁਪਏ ਦੀ ਚੋਰੀ ਕੀਤੀ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੰਦਰ ਕੌਰ ਬਾਗੀਆਂ ਵਾਲੀ ਗਲੀ ਸੱਚਖੰਡ ਰੋਡ ਤਰਨ ਤਾਰਨ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਵਿਅਕਤੀ ਉਸਦੇ ਘਰ ਵਿੱਚ ਕੰਧ ਟੱਪ ਕੇ ਦਾਖਲ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸਿਰ ਦੇ ਉੱਪਰ ਪਿਸਤੌਲ ਲਾ ਕੇ ਕਹਿਣ ਲੱਗੇ ਕਿ ਅਸੀਂ ਸੀਆਈਏ ਸਟਾਫ ਤਰਨ ਤਾਰਨ ਤੋਂ ਆਏ ਹਾਂ ਅਤੇ ਸਾਨੂੰ ਸੂਚਨਾ ਮਿਲੀ ਹੈ ਕਿ ਤੁਸੀਂ ਹੈਰੋਇਨ ਅਤੇ ਸਮੈਕ ਦਾ ਧੰਦਾ ਕਰਦੇ ਹੋ। ਇਸ ਕਰਕੇ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। 


ਜਿਸ ਤੋਂ ਬਾਅਦ ਉਨਾਂ ਵੱਲੋਂ ਮੈਨੂੰ ਬੰਧਕ ਬਣਾ ਕੇ ਸਾਡੇ ਘਰ ਦਾ ਸਾਰਾ ਸਮਾਨ ਖਿਲਾਰ ਦਿੱਤਾ। ਘਰ ਵਿੱਚ ਪਿਆ ਸੋਨਾ ਅਤੇ ਡੇਢ ਲੱਖ ਰੁਪਏ ਲੈ ਗਏ ਅਤੇ ਬਾਅਦ ਵਿੱਚ ਕਹਿਣ ਲੱਗੇ ਕਿ ਤੈਨੂੰ ਅਫਸਰਾਂ ਕੋਲ ਪੇਸ਼ ਕਰਨਾ ਹੈ ਅਤੇ ਉਸ ਦਾ ਹੀ ਫੋਨ ਫੜ ਕੇ ਕਿਸੇ ਨੂੰ ਫੋਨ ਕਰਦੇ ਰਹੇ ਹਨ।  ਪੀੜਤ ਔਰਤ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਤਰਨ ਤਾਰਨ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। 

ਉਹ ਜ਼ਿਲ੍ਹਾ ਤਰਨ ਤਰਨ ਦੇ ਐਸਐਸਪੀ ਤੋਂ ਮੰਗ ਕਰਦੇ ਹਨ ਕਿ ਉਕਤ ਨਕਲੀ ਪੁਲਿਸ ਵਾਲੇ ਬਣ ਕੇ ਆਏ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦਾ ਚੋਰੀ ਹੋਇਆ ਸਾਰਾ ਸਮਾਨ ਉਹਨਾਂ ਨੂੰ ਵਾਪਸ ਦਵਾਇਆ ਜਾਵੇ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਟਾਊਨ ਤਰਨ ਤਾਰਨ ਦੇ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  

- PTC NEWS

Top News view more...

Latest News view more...

PTC NETWORK
PTC NETWORK