Punjab News: ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟ ਫੱਤਾ ਅਫਸਰਾਂ ਤੋਂ ਬਣਦਾ ਮਾਣ ਸਤਿਕਾਰ ਨਾ ਮਿਲਣ ਤੇ ਨਰਾਜ਼ ਚੱਲ ਰਹੇ ਹਨ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਜਿਲੇ ਕੁੱਝ ਚੇਅਰਮੈਨਾਂ ਨੇ ਐਸਐਸਪੀ ਨੂੰ ਮਿਲ ਕੇ ਆਪਣਾ ਰੋਸ ਦਰਜ ਕਰਵਾਇਆ ਸੀ। ਵੱਖ ਵੱਖ ਅਦਾਰਿਆਂ ਦੇ ਇਹ ਚੇਅਰਮੈਨ ਸਭ ਤੋਂ ਵੱਧ ਟਰੈਫਿਕ ਪੁਲਿਸ ਤੋਂ ਦੁਖੀ ਸਨ। ਉਨ੍ਹਾਂ ਪੁਲਿਸ ਮੁਖੀ ਨੂੰ ਦੱਸਿਆ ਕਿ ਜਦੋਂ ਉਹ ਆਪਣੀਆਂ ਸਰਕਾਰੀ ਗੱਡੀਆਂ ’ਤੇ ਕਿਧਰੇ ਜਾਂਦੇ ਹਨ ਤਾਂ ਟਰੈਫ਼ਿਕ ਪੁਲਿਸ ਉਨ੍ਹਾਂ ਨੂੰ ਅਣਗੌਲਿਆ ਕਰਦੀ ਹੈ।ਬੀਤੇ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਆਡੀਓ ਜਿਸ ਵਿੱਚ ਟਰੈਫਿਕ ਪੁਲਿਸ ਵੱਲੋਂ ਚੇਅਰਮੈਨਾਂ ਨੂੰ ਸਲੂਟ ਨਾ ਮਾਰਨ ਦੇ ਮਾਮਲੇ ਵਿੱਚ ਬਠਿੰਡਾ ਦੇ ਟਰੈਫਿਕ ਇੰਚਾਰਜ ਸਭ ਇੰਸਪੈਕਟਰ ਅਮਰੀਕ ਸਿੰਘ ਨੂੰ ਬਦਲ ਦਿੱਤਾ ਗਿਆ ਹੈ।<iframe src=https://www.facebook.com/plugins/video.php?height=314&href=https://www.facebook.com/ptcnewsonline/videos/881729826480719/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਬੇਸ਼ਕ ਉੱਚ ਅਧਿਕਾਰੀ ਇਸ ਨੂੰ ਰੂਟੀਨ ਦੀ ਬਦਲੀ ਦੱਸ ਰਹੇ ਹਨ ਪ੍ਰੰਤੂ ਇਸ ਨੂੰ ਚੇਅਰਮੈਨਾਂ ਦੇ ਸਲੂਟ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈਬੀਤੇ ਦਿਨ ਸਭ ਇੰਸਪੈਕਟਰ ਅਮਰੀਕ ਸਿੰਘ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਨਾਂ ਵੱਲੋਂ ਆਪਣੇ ਟਰੈਫਿਕ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਚੇਅਰਮੈਨਾਂ ਨੂੰ ਮਾਣ ਸਨਮਾਨ ਦੇਣ ਲਈ ਕਿਹਾ ਜਾ ਰਿਹਾ ਸੀ, ਆਡੀਓ ਵਿੱਚ ਉਹਨਾਂ ਆਪਣੇ ਟਰੈਫਿਕ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਬਠਿੰਡਾ ਨਾਲ ਸਬੰਧਤ ਪੰਜਾਬ ਸਰਕਾਰ ਦੇ ਪੰਜ ਚੇਅਰਮੈਨ ਐਸਐਸਪੀ ਬਠਿੰਡਾ ਨੂੰ ਮਿਲੇ ਹਨ ਤੇ ਉਨਾਂ ਟਰੈਫਿਕ ਪੁਲਿਸ ਤੇ ਬਣਦਾ ਮਾਨ ਸਨਮਾਨ ਨਾ ਦੇਣ ਅਤੇ ਸਲੂਟ ਨਾ ਮਾਰਨ ਦੀ ਸ਼ਿਕਾਇਤ ਲਗਾਈ ਸੀ।