Bathinda News : ਅੱਧਾ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 2 ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ
Bathinda News : ਦਿਵਾਲੀ ਵਾਲੇ ਦਿਨ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਸਕੇ ਭਰਾਵਾਂ ਉੱਤੇ ਅੱਧਾ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ ਅਤੇ ਦੂਜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਹਮਲੇ ਵਿੱਚ ਮਾਰੇ ਗਏ ਨੌਜਵਾਨ ਦੀ ਸ਼ਨਾਖਤ ਜਤਿੰਦਰ ਕੁਮਾਰ ਵਜੋਂ ਹੋਈ ਹੈ, ਜੋ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਅਤੇ ਜ਼ਖਮੀ ਭਰਾ ਦੀ ਸ਼ਨਾਖਤ ਧਰਮਿੰਦਰ ਕੁਮਾਰ ਵਜੋਂ ਹੋਈ ,ਜੋ ਜੂਸ ਦੀ ਰੇੜੀ ਲਗਾਉਂਦਾ ਸੀ।
ਮ੍ਰਿਤਕ ਦੇ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੋਇਆ ਹੈ, ਜਿਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਮ੍ਰਿਤਕ ਜਤਿੰਦਰ ਕੁਮਾਰ ਦੀ ਮਾਂ ਵੱਲੋਂ ਦੱਸਿਆ ਕਿ ਦਿਵਾਲੀ ਵਾਲੀ ਰਾਤ ਵਿਸਕੀ ਨਾਮ ਦੇ ਸ਼ਖਸ ਵੱਲੋਂ ਮੇਰੇ ਬੇਟੇ ਧਰਮਿੰਦਰ ਦੇ ਉੱਤੇ ਪਟਾਕਾ ਸੁੱਟਿਆ ਗਿਆ ਸੀ। ਜਿਸ ਤੋਂ ਬਾਅਦ ਮੇਰੇ ਬੇਟੇ ਦੇ ਨਾਲ ਤਕਰਾਰ ਹੋਈ ਅਤੇ ਬੀਤੀ ਰਾਤ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮੇਰੇ ਦੋਵੇਂ ਬੇਟਿਆਂ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਦੇ ਵਿੱਚ ਮੇਰੇ ਇੱਕ ਬੇਟੇ ਜਤਿੰਦਰ ਕੁਮਾਰ ਦੀ ਮੌਤ ਹੋ ਗਈ
ਮ੍ਰਿਤਕ ਜਤਿੰਦਰ ਦੀ ਭੈਣ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਦੋਸ਼ੀਆਂ ਦਾ ਕੰਮ ਨਸ਼ਾ ਵੇਚਣ ਦਾ ਹੈ, ਜੋ ਸ਼ਰੇਆਮ ਨਸ਼ਾ ਵੇਚਦੇ ਹਨ ਅਤੇ ਪੁਲਿਸ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ,ਜਿਨਾਂ ਦੇ ਵੱਲੋਂ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਬੁਰੇ ਤਰੀਕੇ ਦੇ ਨਾਲ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਨੂੰ ਜ਼ਖਮੀ ਵੀ ਕੀਤਾ ਗਿਆ।
ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪੰਜ ਬਾਏ ਨੇਮ ਅਤੇ ਕੁਝ ਅਣਪਛਾਤਿਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS