Tue, Jun 9, 2026
Whatsapp

Batala Hospital Firing : ਪੰਜਾਬ 'ਚ ਵੱਡੀ ਵਾਰਦਾਤ, ਬਟਾਲਾ 'ਚ ਨਿੱਜੀ ਹਸਪਤਾਲ 'ਤੇ ਗੋਲੀਬਾਰੀ, ਇੱਕ ਮਹਿਲਾ ਨਰਸ ਜ਼ਖ਼ਮੀ

Batala Hospital Firing : ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਉਹ ਦੂਸਰੇ ਕਿਸੇ ਹਸਪਤਾਲ 'ਚ ਅਪ੍ਰੇਸ਼ਨ ਕਰਨ ਗਏ ਸਨ ਅਤੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਸਪਤਾਲ ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- June 09th 2026 06:31 PM -- Updated: June 09th 2026 06:48 PM
Batala Hospital Firing : ਪੰਜਾਬ 'ਚ ਵੱਡੀ ਵਾਰਦਾਤ, ਬਟਾਲਾ 'ਚ ਨਿੱਜੀ ਹਸਪਤਾਲ 'ਤੇ ਗੋਲੀਬਾਰੀ, ਇੱਕ ਮਹਿਲਾ ਨਰਸ ਜ਼ਖ਼ਮੀ

Batala Hospital Firing : ਪੰਜਾਬ 'ਚ ਵੱਡੀ ਵਾਰਦਾਤ, ਬਟਾਲਾ 'ਚ ਨਿੱਜੀ ਹਸਪਤਾਲ 'ਤੇ ਗੋਲੀਬਾਰੀ, ਇੱਕ ਮਹਿਲਾ ਨਰਸ ਜ਼ਖ਼ਮੀ

Batala Hospital Firing : ਪੰਜਾਬ 'ਚ ਫਿਰੌਤੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਬਟਾਲਾ 'ਚ ਅੱਜ ਸ਼ਾਮ ਵੇਲੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸਰਕਾਰੀ ਹਸਪਤਾਲ ਦੇ ਨਜ਼ਦੀਕ ਉਜਾਗਰ ਨਗਰ ਕਲੋਨੀ 'ਚ ਸਥਿਤ ਇਕ ਨਿੱਜੀ ਹਸਪਤਾਲ ਦੇ ਬਾਹਰ ਖੜੇ ਹੋ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅੰਨ੍ਹੇਵਾਹ ਹਸਪਤਾਲ 'ਤੇ ਫਾਇਰਿੰਗ ਕਰ ਦਿੱਤੀ। ਹਸਪਤਾਲ ਸਟਾਫ਼ ਵੱਲੋਂ ਜਦੋਂ ਇਸ ਖਿਲਾਫ਼ ਕਦਮ ਚੁੱਕਿਆ ਤਾਂ ਹਮਲਾਵਾਰਾਂ ਨੇ ਤਿੰਨ ਹੋਰ ਫਾਇਰ ਕੀਤੇ ਗਏ ਅਤੇ ਵਾਰਦਾਤ ਨੂੰ ਅੰਜਾਮ ਦੇ ਉੱਥੋਂ ਫਰਾਰ ਹੋ ਗਏ। (Hospital Firing)

ਰਾਹਤ ਦੀ ਗੱਲ ਇਹ ਰਹੀ ਕਿ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਸਪਤਾਲ 'ਚ ਕੰਮ ਕਰਨ ਵਾਲੀ ਇਕ ਮਹਿਲਾ ਸਟਾਫ ਮੈਂਬਰ ਸ਼ੀਸ਼ੇ ਦੀ ਕੰਕਰ ਅੱਖਾਂ 'ਚ ਵੱਜਣ ਨਾਲ ਜ਼ਖ਼ਮੀ ਹੋਈ ਹੈ। ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਉਹ ਦੂਸਰੇ ਕਿਸੇ ਹਸਪਤਾਲ 'ਚ  ਅਪ੍ਰੇਸ਼ਨ ਕਰਨ ਗਏ ਸਨ ਅਤੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਸਪਤਾਲ ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।


'ਫਿਰੌਤੀ ਦੀ ਨਹੀਂ ਕੋਈ ਮੰਗ'

ਉਹਨਾਂ ਦੱਸਿਆ ਕਿ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਉਹਨਾਂ ਮੁਤਾਬਿਕ ਉਹਨਾਂ ਨੂੰ ਕੋਈ ਫਿਰੌਤੀ ਦੀ ਮੰਗ ਨਹੀਂ ਹੈ ਅਤੇ ਜੋ ਹਮਲਾ ਉਹਨਾਂ ਦੇ ਹਸਪਤਾਲ ਤੇ ਹੋਇਆ ਹੈ ਉਸ ਬਾਰੇ ਵਜ੍ਹਾ ਦਾ ਅਜੇ ਪਤਾ ਨਹੀਂ ਹੈ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।

ਮਹਿਲਾ ਨਰਸ ਹੋਈ ਜ਼ਖ਼ਮੀ

ਹਸਪਤਾਲ 'ਚ ਮੌਜੂਦ ਸਟਾਫ ਕੁਲਦੀਪ ਸਿੰਘ ਅਤੇ ਜ਼ਖ਼ਮੀ ਮਹਿਲਾ ਨਰਸ ਗਗਨ ਨੇ ਦੱਸਿਆ ਕਿ ਉਹ ਤਾਂ ਡਿਊਟੀ 'ਤੇ ਸਨ ਕਿ ਅਚਾਨਕ ਦੋ ਨੌਜਵਾਨ ਮੂੰਹ ਲਪੇਟੇ ਮੋਟਰਸਾਈਕਲ 'ਤੇ ਸਵਾਰ ਸਨ, ਹਸਪਤਾਲ ਦੀ ਮੁੱਖ ਐਂਟਰੀ 'ਤੇ ਖੜੇ ਹੋ ਕੇ ਫਾਇਰ ਕਿਤੇ ਪਹਿਲਾਂ ਇਕ ਫਾਇਰ ਕੀਤਾ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਵਿਰੋਧ ਜਤਾਇਆ ਤਾਂ ਮੁਲਜ਼ਮਾਂ ਨੇ ਫਿਰ ਫਾਇਰ ਕਰ ਦਿੱਤੇ। ਹਮਲੇ 'ਚ ਗੋਲੀਆਂ ਸ਼ੀਸ਼ੇ 'ਤੇ ਵੱਜੀਆਂ, ਜਿਸ ਦੌਰਾਨ ਸ਼ੀਸ਼ੇ ਦੇ ਟੁਕੜੇ ਉੱਥੇ ਖੜੀ ਗਗਨ ਦੀਆਂ ਅੱਖਾਂ 'ਤੇ ਜਾ ਵੱਜੇ।

ਫਿਲਹਾਲ, ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸਪਾਸ ਦੇ ਸੀਸੀਟੀਵੀ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK