Sun, Dec 14, 2025
Whatsapp

Goraya News : ਗੋਰਾਇਆ-ਫਿਲੌਰ ਰੋਡ 'ਤੇ ਹਾਦਸਾ, ਸੱਸ ਤੇ ਜਵਾਈ ਸਮੇਤ ਦੋ ਲੋਕਾਂ ਦੀ ਮੌਤ

ਮੋਟਰਸਾਈਕਲ ਸਵਾਰ ਦੇ ਮੋਬਾਈਲ 'ਤੇ ਕਾਲ ਆਉਣ 'ਤੇ ਉਸਦੇ ਭਰਾ ਨੂੰ ਸੂਚਿਤ ਕੀਤਾ ਗਿਆ। ਥਾਣਾ ਗੋਰਾਇਆ ਦੇ ਡਿਊਟੀ ਅਫ਼ਸਰ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਮ੍ਰਿਤਕਾਂ ਤੋਂ ਮਿਲੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪ ਦਿੱਤੇ।

Reported by:  PTC News Desk  Edited by:  KRISHAN KUMAR SHARMA -- August 14th 2025 01:46 PM -- Updated: August 14th 2025 01:47 PM
Goraya News : ਗੋਰਾਇਆ-ਫਿਲੌਰ ਰੋਡ 'ਤੇ ਹਾਦਸਾ, ਸੱਸ ਤੇ ਜਵਾਈ ਸਮੇਤ ਦੋ ਲੋਕਾਂ ਦੀ ਮੌਤ

Goraya News : ਗੋਰਾਇਆ-ਫਿਲੌਰ ਰੋਡ 'ਤੇ ਹਾਦਸਾ, ਸੱਸ ਤੇ ਜਵਾਈ ਸਮੇਤ ਦੋ ਲੋਕਾਂ ਦੀ ਮੌਤ

Jalandhar News : ਗੋਰਾਇਆ ਤੋਂ ਫਿਲੌਰ ਰੋਡ ‘ਤੇ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਐੱਸ.ਐੱਸ.ਐੱਫ. ਏ.ਐੱਸ.ਆਈ. ਸਰਵਜੀਤ ਸਿੰਘ ਅਤੇ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਜਿੱਥੇ ਵੇਖਿਆ ਗਿਆ ਕਿ ਮੋਟਰਸਾਈਕਲ (ਨੰਬਰ PB91 0803) ‘ਤੇ ਸਵਾਰ ਇੱਕ ਬਜ਼ੁਰਗ ਔਰਤ ਅਤੇ ਇੱਕ ਨੌਜਵਾਨ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਏ।

ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਬਜ਼ੁਰਗ ਮਹਿਲਾ ਦੀ ਪਛਾਣ ਸੰਤੋਸ਼ ਕੁਮਾਰੀ (ਪਤਨੀ ਸਵ. ਹਰਬੰਸ ਲਾਲ) ਅਤੇ ਨੌਜਵਾਨ ਦੀ ਪਛਾਣ ਸਰਵਜੀਤ ਸਿੰਘ (ਪੁੱਤਰ ਰਾਮ ਮੂਰਤੀ, ਬਸਤੀ ਲੁਧਿਆਣਾ) ਵਜੋਂ ਹੋਈ। ਲੋਕਾਂ ਦੀ ਮਦਦ ਨਾਲ ਦੋਵੇਂ ਨੂੰ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਮੋਟਰਸਾਈਕਲ ਸਵਾਰ ਦੇ ਮੋਬਾਈਲ 'ਤੇ ਕਾਲ ਆਉਣ 'ਤੇ ਉਸਦੇ ਭਰਾ ਨੂੰ ਸੂਚਿਤ ਕੀਤਾ ਗਿਆ। ਥਾਣਾ ਗੋਰਾਇਆ ਦੇ ਡਿਊਟੀ ਅਫ਼ਸਰ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਮ੍ਰਿਤਕਾਂ ਤੋਂ ਮਿਲੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪ ਦਿੱਤੇ।

- PTC NEWS

Top News view more...

Latest News view more...

PTC NETWORK
PTC NETWORK