Samarala News : ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਦੀ ਸੋਨੇ ਦੀ ਚੇਨ ਲੁੱਟ ਕੇ ਹੋਏ ਫਰਾਰ , ਘਟਨਾ CCTV 'ਚ ਕੈਦ
Samarala News : ਸਮਰਾਲਾ ਸ਼ਹਿਰ ਦੇ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਨੇੜੇ ਸੰਘਣੀ ਅਬਾਦੀ ਇਲਾਕੇ ਦੀ ਇੱਕ ਗਲੀ ਵਿੱਚ ਕਰੀਬ ਸ਼ਾਮ 7.30 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਇੱਕ ਨੌਜਵਾਨ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਲੁੱਟਣ ਦੀ ਘਟਨਾ ਨੂੰ ਅੰਜਾਮ ਦੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪੀੜਤ ਮਨੀ ਕੁਮਾਰ ਨੰਦਾ ਨੇ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਗਲੀ ਵਿੱਚ ਰਹਿੰਦੇ ਹਨ। ਕਰੀਬ ਸ਼ਾਮ 7.30 ਵਜੇ ਘਰ ਦੇ ਨਜ਼ਦੀਕ ਕੰਫੇਕਸ਼ਨਰੀ ਦੀ ਦੁਕਾਨ ਵਿੱਚ ਬਰੈਡ ਲੈਣ ਗਿਆ ਸੀ ਤੇ ਬਰੈਡ ਖਰੀਦ ਕੇ ਜਦੋਂ ਘਰ ਨੂੰ ਵਾਪਸ ਜਾਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿੰਨਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਪਿੱਛੇ ਤੋਂ ਮੇਰੀ ਗੱਲ ਵਿੱਚ ਪਾਈ ਦੋ ਸੋਨੇ ਦੀ ਚੇਨ ਨੂੰ ਲੁੱਟ ਆਪਣੇ ਸਾਥੀ ਮੋਟਰਸਾਈਕਲ ਨਾਲ ਫਰਾਰ ਹੋ ਗਿਆ।
ਓਹਨਾ ਨੇ ਦੱਸਿਆ ਉਸ ਨੇ ਅਣਪਛਾਤੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਪੀੜਤ ਨੇ ਦੱਸਿਆ ਕਿ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਪੀੜਤ ਨੇ ਸਮਰਾਲਾ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਪਹੁੰਚੇ ਸਮਰਾਲਾ ਪੁਲਿਸ ਤੇ ਏ ਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ ,ਜਲਦ ਹੀ ਪੁਲਿਸ ਅਣਪਛਾਤੇ ਲੁਟੇਰਿਆਂ ਨੂੰ ਨੱਥ ਪਾ ਲਵੇਗੀ।
- PTC NEWS