Mon, Dec 8, 2025
Whatsapp

Sangrur News : ਲਹਿਰਾਗਾਗਾ 'ਚ ਦੋ ਨੌਜਵਾਨਾਂ ਵੱਲੋਂ ਨਾਬਾਲਗ ਕੁੜੀ ਨਾਲ ਬਲਾਤਕਾਰ, ਕੁੜੀ ਨੇ ਬੱਚੇ ਨੂੰ ਦਿੱਤਾ ਜਨਮ, FIR

Sangrur News : 11 ਅਕਤੂਬਰ ਨੂੰ ਪੀੜਤ ਕੁੜੀ ਦੇ ਪੇਟ 'ਚ ਦਰਦ ਹੋਣ ਕਾਰਨ ਕੁੜੀ ਦੀ ਮਾਤਾ ਨੇ ਸੰਗਰੂਰ ਹਸਪਤਾਲ ਦਾਖਲ ਕਰਵਾ ਦਿੱਤਾ। ਇਲਾਜ ਦੌਰਾਨ ਪੀੜਤ ਕੁੜੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਪੁਲਿਸ ਨੇ ਆਰੋਪੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- October 14th 2025 12:23 PM -- Updated: October 14th 2025 12:25 PM
Sangrur News : ਲਹਿਰਾਗਾਗਾ 'ਚ ਦੋ ਨੌਜਵਾਨਾਂ ਵੱਲੋਂ ਨਾਬਾਲਗ ਕੁੜੀ ਨਾਲ ਬਲਾਤਕਾਰ, ਕੁੜੀ ਨੇ ਬੱਚੇ ਨੂੰ ਦਿੱਤਾ ਜਨਮ, FIR

Sangrur News : ਲਹਿਰਾਗਾਗਾ 'ਚ ਦੋ ਨੌਜਵਾਨਾਂ ਵੱਲੋਂ ਨਾਬਾਲਗ ਕੁੜੀ ਨਾਲ ਬਲਾਤਕਾਰ, ਕੁੜੀ ਨੇ ਬੱਚੇ ਨੂੰ ਦਿੱਤਾ ਜਨਮ, FIR

Sangrur News : ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਲਹਿਰਾਗਾਗਾ ਦੇ ਇੱਕ ਪਿੰਡ 'ਚ ਦੋ ਨੌਜਵਾਨਾਂ ਵੱਲੋਂ ਇੱਕ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਹੁਣ 9 ਮਹੀਨਿਆਂ ਬਾਅਦ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਮੇਸ਼ਾ ਕੁੜੀ ਨੂੰ ਧਮਕੀਆਂ ਦਿੰਦੇ ਸਨ, ਜਿਸ ਕਾਰਨ ਉਹ ਡਰਦਿਆਂ ਘਰਦਿਆਂ ਨੂੰ ਨਹੀਂ ਦੱਸ ਸਕੀ ਸੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਲਹਿਰਾ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਵੀ ਦਰਜ ਕਰ ਲਏ ਹਨ।


ਲਹਿਰਾਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਨੇੜਲੇ ਪਿੰਡ ਦੇ 16 ਸਾਲਾ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਫਰਵਰੀ 2025 ਨੂੰ ਪੀੜਤ ਕੁੜੀ ਦੀ ਉਮਰ ਕਰੀਬ 16 ਸਾਲ ਸੀ ਅਤੇ ਘਰ ਵਿੱਚ ਇਕੱਲੀ ਸੀ। ਦੁਪਹਿਰ ਸਮੇਂ ਦੋ ਨੌਜਵਾਨ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਪੀੜਤ ਕੁੜੀ ਦੇ ਮੂੰਹ ਉੱਤੇ ਹੱਥ ਰੱਖ ਕੇ ਜਬਰਦਸਤੀ ਬਰਾਂਡੇ ਵਿੱਚ ਲੈ ਗਏ, ਜਿੱਥੇ ਦੋਵਾਂ ਮੁੰਡਿਆਂ ਨੇ ਕੁੜੀ ਨਾਲ ਜਬਰਦਸਤੀ ਕੀਤੀ।

ਉਨ੍ਹਾਂ ਦੱਸਿਆ ਕਿ ਮੁੰਡਿਆਂ ਦੀ ਉਮਰ 21-22 ਸਾਲ ਦੱਸੀ ਜਾ ਰਹੀ ਹੈ। ਦੋਵੇਂ ਆਰੋਪੀ ਨੇ ਧਮਕੀਆਂ ਦੇ ਕੇ ਚਲੇ ਗਏ। 11 ਅਕਤੂਬਰ ਨੂੰ ਪੀੜਤ ਕੁੜੀ ਦੇ ਪੇਟ 'ਚ ਦਰਦ ਹੋਣ ਕਾਰਨ ਕੁੜੀ ਦੀ ਮਾਤਾ ਨੇ ਸੰਗਰੂਰ ਹਸਪਤਾਲ ਦਾਖਲ ਕਰਵਾ ਦਿੱਤਾ। ਇਲਾਜ ਦੌਰਾਨ ਪੀੜਤ ਕੁੜੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਪੁਲਿਸ ਨੇ ਆਰੋਪੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK