UK Beware Of Visa Fraud Campaign : ਹੁਣ ਪੰਜਾਬੀਆਂ ਨਾਲ ਵੀਜ਼ੇ ਦੇ ਨਾਂ ’ਤੇ ਨਹੀਂ ਹੋ ਪਾਵੇਗੀ ਠੱਗੀ, ਯੂਕੇ ਵੱਲੋਂ ਸ਼ੁਰੂ ਹੋਈ ਇਹ ਮੁਹਿੰਮ
UK Beware Of Visa Fraud Campaign : ਯੂਕੇ ਸਰਕਾਰ ਨੇ 27 ਫਰਵਰੀ ਨੂੰ ‘ਵੀਜ਼ਾ ਫ਼ਰੌਡ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਕਿ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਅਣਕਾਨੂੰਨੀ ਇਮੀਗ੍ਰੇਸ਼ਨ ਦੇ ਜੋਖਮਾਂ ਤੋਂ ਬਚਾਉਣ ਲਈ ਚਲਾਈ ਗਈ ਹੈ।
ਇਸ ਮੁਹਿੰਮ ਤਹਿਤ ਇੱਕ ਨਵਾਂ ਸਮਰਪਿਤ ਵਾਟਸਐਪ ਸਹਾਇਤਾ ਨੰਬਰ ( 91 70652 51380) ਸ਼ੁਰੂ ਕੀਤਾ ਗਿਆ ਹੈ, ਜੋ ਕਿ ਅੰਗ੍ਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਉਪਲਬਧ ਹੈ। ਇਹ ਸਹਾਇਤਾ ਨੰਬਰ ਆਮ ਵੀਜ਼ਾ ਫ਼ਰੌਡ ਤਕਨੀਕਾਂ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰੇਗਾ, ਜੋ ਕਿ ਕਾਨੂੰਨੀ ਤਰੀਕਿਆਂ ਰਾਹੀਂ ਯੂਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਮੁਹਿੰਮ ਜਲੰਧਰ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ( Lovely Professional University) ਵਿੱਚ ਸ਼ੁਰੂ ਕੀਤੀ ਗਈ, ਜਿਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਸਾਂਸਦ ਡਾ. ਅਸ਼ੋਕ ਕੁਮਾਰ ਮਿੱਤਲ ਵੀ ਮੌਜੂਦ ਰਹੇ।
ਮੁਹਿੰਮ ਤਹਿਤ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਅਪੀਲ
ਵਾਟਸਐਪ ਸਹਾਇਤਾ ਨੰਬਰ ਤੋਂ ਇਲਾਵਾ, ਮੁਹਿੰਮ ਲੋਕਾਂ ਨੂੰ ਵੀਜ਼ਾ ਧੋਖਾਧੜੀ ਦੇ ਆਮ ਚਿੰਨ੍ਹਾਂ ਬਾਰੇ ਵੀ ਸਚੇਤ ਕਰੇਗੀ। ਲੋਕਾਂ ਨੂੰ ਉਹਨਾਂ ਝੂਠੇ ਵਾਅਦਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਵੇਗੀ, ਜਿਵੇਂ ਕਿ ਯੂਕੇ ਵਿੱਚ ਨੌਕਰੀ ਦੀ ਗਾਰੰਟੀ, ਆਈਲੈਟਸ (ਅੰਗਰੇਜ਼ੀ-ਭਾਸ਼ਾ ਟੈਸਟ) ਦੀ ਕੋਈ ਲੋੜ ਨਾ ਹੋਣਾ, ਅਤੇ ਅਣਗੌਲੀਆਂ ਉੱਚੀਆਂ ਫੀਸਾਂ ਦੀ ਮੰਗ।
ਵੀਜ਼ਾ ਧੋਖਾਧੜੀ ਲੋਕਾਂ ਨੂੰ ਵਿੱਤੀ ਤੌਰ ‘ਤੇ ਕਰਜ਼ੇ ਵਿੱਚ ਡੋਬਣ ‘ਤੇ ਮਜਬੂਰ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਸ਼ੋਸ਼ਣ ਅਤੇ ਹਿੰਸਾ ਦਾ ਸ਼ਿਕਾਰ ਬਣਾਉਂਦੀ ਹੈ। ਵੀਜ਼ਾ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਯੂਕੇ ਵਿੱਚ ਦਾਖਲ ਹੋਣ ‘ਤੇ 10 ਸਾਲ ਦੀ ਪਾਬੰਦੀ ਲੱਗ ਸਕਦੀ ਹੈ। ਯੂਕੇ ਅਤੇ ਭਾਰਤ ਵਿਚਾਲੇ Mobility and Migration Partnership Agreement ਤਹਿਤ, ਦੋਵਾਂ ਦੇਸ਼ ਅਣਕਾਨੂੰਨੀ ਇਮੀਗ੍ਰੇਸ਼ਨ ਅਤੇ ਵੀਜ਼ਾ ਫ਼ਰੌਡ ਨੂੰ ਰੋਕਣ ਲਈ ਪ੍ਰਤਿਬੱਧ ਹਨ।
ਯੂਕੇ ਦੇ ਉੱਚ ਅਧਿਕਾਰੀਆਂ ਵਲੋਂ ਮੁਹਿੰਮ ਬਾਰੇ ਵਿਚਾਰ
ਭਾਰਤ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕਰਿਸਟੀਨਾ ਸਕਾਟ ਨੇ ਕਿਹਾ, “ਯੂਕੇ ‘ਚ ਘੁੰਮਣ, ਪੜ੍ਹਾਈ ਕਰਨ ਅਤੇ ਕੰਮ ਕਰਨ ਦੇ ਮੌਕੇ ਪਹਿਲਾਂ ਤੋਂ ਵਧੇਰੇ ਹਨ, ਅਤੇ ਭਾਰਤੀ ਨਾਗਰਿਕ ਯੂਕੇ ਦੇ ਸਰਵਾਧਿਕ ਵੀਜ਼ਿਆਂ ਦੀ ਪ੍ਰਾਪਤੀ ਕਰ ਰਹੇ ਹਨ। ਪਰ, ਬਹੁਤ ਸਾਰੇ ਨੌਜਵਾਨ ਆਪਣੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਦੌਰਾਨ ਵੀਜ਼ਾ ਧੋਖਾਧੜੀ ਦੇ ਸ਼ਿਕਾਰ ਬਣ ਰਹੇ ਹਨ। ਇਸੇ ਲਈ ਅਸੀਂ ‘ਵੀਜ਼ਾ ਫ਼ਰੌਡ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ, ਜੋ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਤਰੀਕਿਆਂ ਦੀ ਜਾਣਕਾਰੀ ਦੇਣ ਵਿੱਚ ਮਦਦ ਕਰੇਗੀ।”
ਚੰਡੀਗੜ੍ਹ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੈੱਟ ਨੇ ਕਿਹਾ, “ਪੰਜਾਬ ਆਪਣੇ ਮਿਹਨਤੀ ਅਤੇ ਮਹੱਤਵਕਾਂਸ਼ੀ ਲੋਕਾਂ ਲਈ ਪ੍ਰਸਿੱਧ ਹੈ, ਜਿਨ੍ਹਾਂ ਨੇ ਯੂਕੇ ਅਤੇ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਸੁਪਨੇ ਕਾਨੂੰਨੀ ਅਤੇ ਸੁਰੱਖਿਅਤ ਢੰਗ ਨਾਲ ਪੂਰੇ ਹੋਣ। ਅਸੀਂ ਲੋਕਾਂ ਨੂੰ ‘ਵੀਜ਼ਾ ਫ਼ਰੌਡ ਤੋਂ ਬਚੋ’ ਸੰਦੇਸ਼ ਫੈਲਾਉਣ ਅਤੇ ਨਕਲੀ ਏਜੰਟਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ।”
ਮੁੰਹਿਮ ਦੀਾਂ ਕੁਝ ਜਰੂਰੀ ਗੱਲ੍ਹਾਂ
- PTC NEWS