Mon, Apr 29, 2024
Whatsapp

ਨਨਾਣ-ਭਰਜਾਈ ਦੀ ਅਨੋਖੀ ਪਾਠਸ਼ਾਲਾ; ਜਿੱਥੇ ਲੋੜਵੰਦ ਬੱਚਿਆਂ ਨੂੰ ਮਿਲਦਾ ਵਿੱਦਿਆ ਦਾ ਮਹਾਦਾਨ

Written by  Jasmeet Singh -- February 19th 2024 02:49 PM
ਨਨਾਣ-ਭਰਜਾਈ ਦੀ ਅਨੋਖੀ ਪਾਠਸ਼ਾਲਾ; ਜਿੱਥੇ ਲੋੜਵੰਦ ਬੱਚਿਆਂ ਨੂੰ ਮਿਲਦਾ ਵਿੱਦਿਆ ਦਾ ਮਹਾਦਾਨ

ਨਨਾਣ-ਭਰਜਾਈ ਦੀ ਅਨੋਖੀ ਪਾਠਸ਼ਾਲਾ; ਜਿੱਥੇ ਲੋੜਵੰਦ ਬੱਚਿਆਂ ਨੂੰ ਮਿਲਦਾ ਵਿੱਦਿਆ ਦਾ ਮਹਾਦਾਨ

Poor girls providing free education to needy children: ਜ਼ਿਲ੍ਹਾ ਬਰਨਾਲਾ ਦੇ ਪਿੰਡ ਹੰਡਿਆਇਆ ਵਿੱਚ ਇੱਕ ਕੱਚੇ ਘਰ ਵਿੱਚ ਰਹਿ ਰਹੀ ਗਰੀਬ ਪਰਿਵਾਰ ਦੀ ਨਨਾਣ ਅਤੇ ਭਰਜਾਈ ਵੱਲੋਂ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਕਿ ਸੱਚਮੁੱਚ ਹੀ ਸ਼ਲਾਘਾਯੋਗ ਹੈ। ਆਪ ਵੀ ਵਿੱਦਿਆ ਲੈ ਰਹੀਆਂ ਜੋਤੀ ਅਤੇ ਉਸ ਦੀ ਭਰਜਾਈ ਸਿਮਰਨ, ਖੁਦ ਤਾਂ ਪੜ੍ਹ ਹੀ ਰਹੀਆਂ ਹਨ ਅਤੇ ਨਾਲ ਹੀ ਪਿੰਡ ਦੇ ਆਲੇ-ਦੁਆਲੇ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫਤ ਵਿੱਦਿਆ ਵੀ ਪ੍ਰਦਾਨ ਕਰ ਰਹੀਆਂ ਹਨ। 

ਇਸ ਦੇ ਨਾਲ ਹੀ ਕੱਚੇ ਕੋਠੇ ਨਾਲ ਵੇੜੇ 'ਚ ਇਨ੍ਹਾਂ ਵੱਲੋਂ ਚਲਾਈ ਜਾ ਰਹੀ ਇਸ ਪਾਠਸ਼ਾਲਾ 'ਚ ਪੜ੍ਹਨ ਲਈ ਕੋਈ ਫੀਸ ਨਹੀਂ ਲਿੱਤੀ ਜਾਂਦੀ। ਇਸ ਮਹਾਨ ਉਪਰਾਲੇ ਲਈ ਬੱਚਿਆਂ ਲਈ ਕਾਪੀਆਂ, ਕਿਤਾਬਾਂ, ਸਟੇਸ਼ਨਰੀ, ਗਰਮ ਕੱਪੜੇ, ਜੁੱਤੀਆਂ ਅਤੇ ਪਹਿਰਾਵੇ ਦਾ ਪ੍ਰਬੰਧ ਵੀ ਸ਼ਹਿਰ ਦੇ ਦਾਨੀ ਸੱਜਣਾਂ ਵੱਲੋਂ ਕੀਤਾ ਜਾਂਦਾ ਹੈ।


barnala free education to poor
ਲੋੜਵੰਦ ਬੱਚਿਆਂ ਨੂੰ ਮੁਫਤ ਵਿੱਦਿਆ

ਨਨਾਣ-ਭਰਜਾਈ ਦੀ ਇਸ ਪਾਠਸ਼ਾਲਾ 'ਚ 65 ਦੇ ਕਰੀਬ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।  ਪੋਸਟ ਗ੍ਰੈਜੂਏਟ ਜੋਤੀ ਅਤੇ ਉਸ ਦੀ ਭਰਜਾਈ ਸਿਮਰਨ ਜੋ ਉਸ ਦੇ ਨਾਲ ਪੜ੍ਹ ਰਹੀ ਹੈ, ਦੋਵਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਦਾਨੀ ਸੱਜਣ ਵੀ ਇਨ੍ਹਾਂ ਬੱਚੀਆਂ ਦੀ ਮਦਦ ਲਈ ਉਤਸ਼ਾਹ ਨਾਲ ਅੱਗੇ ਆਏ ਹਨ ਅਤੇ ਇਨ੍ਹਾਂ ਵੱਲੋਂ ਪਰ੍ਹੇ ਜਾ ਰਹੇ ਬੱਚਿਆਂ ਲਈ ਵਾਧੂ ਕਲਾਸਾਂ ਅਤੇ ਸਕੂਲ ਵਿੱਚ ਪੜ੍ਹਨ ਲਈ ਕਾਪੀਆਂ-ਕਿਤਾਬਾਂ ਦਾ ਵੀ ਮੁਫ਼ਤ ਪ੍ਰਬੰਧ ਕਰ ਰਹੇ ਹਨ।

ਮਾਂ ਕੈਂਸਰ ਤੋਂ ਪੀੜਤ, ਪਿਤਾ ਦਾ ਹੋ ਚੁੱਕਿਆ ਐਕਸੀਡੈਂਟ

ਜੋਤੀ ਦੀ ਮਾਂ ਕੈਂਸਰ ਤੋਂ ਪੀੜਤ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਐਕਸੀਡੈਂਟ ਹੋ ਚੁੱਕਿਆ ਹੈ। ਉਸਦਾ ਭਰਾ ਅਤੇ ਪਿਤਾ ਦਿਹਾੜੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚੱਲ ਰਹੇ ਹਨ। ਪਰ ਉਨ੍ਹਾਂ ਵੱਲੋਂ ਵੀ ਗਰੀਬ ਬੱਚਿਆਂ ਨੂੰ ਪੜ੍ਹਾਉਣ 'ਚ ਇਨ੍ਹਾਂ ਕੁੜੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।

ਆਓ ਹੁਣ ਤੁਹਾਨੂੰ ਉਸ ਗਰੀਬ ਪਰਿਵਾਰ ਦੇ ਕੱਚੇ ਘਰ ਵਿੱਚ ਲੈ ਕੇ ਜਾਈਏ ਜਿੱਥੇ ਜੋਤੀ ਅਤੇ ਸਿਮਰਨ 'ਸਿੱਖਿਆ ਦਾ ਮੰਦਿਰ' ਖੋਲ੍ਹ ਕੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਕੰਮ ਕਰ ਰਹੀਆਂ ਹਨ। ਵਿੱਦਿਆ ਦੇ ਇਸ ਸਕੂਲ ਵਿੱਚ ਛੋਟੇ-ਛੋਟੇ ਬੱਚੇ ਬੜੇ ਚਾਅ ਨਾਲ ਪੜ੍ਹਦੇ ਨਜ਼ਰ ਆਉਂਦੇ ਹਨ। ਇਸ ਸਕੂਲ ਵਿੱਚ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਤੋਂ ਇਲਾਵਾ ਪੇਂਟਿੰਗ, ਡਾਂਸ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵੀ ਸਿਖਾਈਆਂ ਜਾਂਦੀਆਂ ਹਨ।

barnala free education to poor
ਜੋਤੀ

ਇਨ੍ਹਾਂ ਹੋਣਹਾਰ ਵਿਦਿਆਰਥਣਾਂ ਜੋਤੀ ਅਤੇ ਸਿਮਰਨ ਨਾਲ ਜਦੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ ਅਤੇ ਇਨ੍ਹਾਂ ਬੜੀ ਮੁਸ਼ਕਲ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਜੋਤੀ ਅਤੇ ਸਿਮਰਨ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਗਰੀਬੀ ਰੇਖਾ ਵਿੱਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਨਾ ਉਨ੍ਹਾਂ ਲਈ ਕਿਨ੍ਹਾਂ ਮੁਸ਼ਕਿਲ ਰਿਹਾ ਹੈ, ਇਸ ਕਰ ਕੇ ਉਹ ਨਹੀਂ ਚਾਹੁੰਦੀਆਂ ਕਿ ਇਨ੍ਹਾਂ ਗਰੀਬ ਬੱਚਿਆਂ ਨੂੰ ਵੀ ਉਨ੍ਹਾਂ ਮੁਸ਼ਕਿਲਾਂ ਤੋਂ ਗੁਜ਼ਰਨਾ ਪਾਵੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਗੁਜ਼ਰਨਾ ਪਿਆ। ਉਨ੍ਹਾਂ ਦੱਸਿਆ ਕਿ ਸਭ ਤੋਂ ਨੇੜੇ ਸਰਕਾਰੀ ਸਕੂਲ ਵੀ ਉਨ੍ਹਾਂ ਦੇ ਪਿੰਡ ਤੋਂ ਕਾਫੀ ਦੂਰ ਹੈ। 

barnala free education to poor
ਸਿਮਰਨ

ਕੋਈ ਵੀ ਬੱਚਾ ਨਾ ਰਹਿ ਜਾਵੇ ਪੜ੍ਹਾਈ ਤੋਂ ਵਾਂਝਾ

ਇਸੇ ਮਕਸਦ ਨਾਲ ਇਨ੍ਹਾਂ ਕੁੜੀਆਂ ਨੇ ਬੱਚਿਆਂ ਦਾ ਇਹ ਸਕੂਲ ਸ਼ੁਰੂ ਕੀਤਾ ਹੈ ਤਾਂ ਜੋ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਸਿੱਖਿਆ ਪ੍ਰਾਪਤ ਕਰਕੇ ਉਹ ਵੀ ਇੱਕ ਚੰਗਾ ਨਾਗਰਿਕ ਬਣ ਸਕੇ। ਅੱਜ ਉਨ੍ਹਾਂ ਦੇ ਇਲਾਕੇ ਦੇ ਕਰੀਬ 65 ਬੱਚੇ ਉਨ੍ਹਾਂ ਕੋਲ ਪੜ੍ਹਨ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਉਨ੍ਹਾਂ ਪਰਿਵਾਰਾਂ ਦੇ ਨੇ, ਜਿਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਹਨ।

ਉਥੇ ਹੀ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਕੁੜੀਆਂ ਇਨ੍ਹਾਂ ਬੱਚਿਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੀਆਂ ਹਨ। ਜਿਸ ਵਿੱਚ ਬੱਚਿਆਂ ਨੂੰ ਸਟੇਸ਼ਨਰੀ, ਪੈੱਨ, ਪੈਨਸਿਲ, ਕਾਪੀਆਂ, ਸਕੂਲ ਡਰੈਸ ਅਤੇ ਖਾਣਾ ਵੰਡਿਆਂ ਜਾਂਦਾ ਹੈ। ਜੋਤੀ ਅਤੇ ਸਿਮਰਨ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰ ਰਹੀ ਹੈ। ਪਰ ਜੇਕਰ ਉਹ ਉਨ੍ਹਾਂ ਵਰਗੇ ਪੜ੍ਹੇ-ਲਿਖੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਦੇਵੇ ਤਾਂ ਉਹ ਇਨ੍ਹਾਂ ਬੱਚਿਆਂ ਨੂੰ ਹੋਰ ਵਧੀਆ ਸਿੱਖਿਆ ਦੇ ਸਕਦੀਆਂ ਹਨ।

ਜੋਤੀ ਦੇ ਮਾਤਾ ਮਨਜੀਤ ਕੌਰ ਨੇ ਕਿਹਾ, "ਮੈਂ ਕੈਂਸਰ ਦੀ ਮਰੀਜ਼ ਹਾਂ ਅਤੇ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ। ਫਿਰ ਵੀ ਅਸੀਂ ਬੜੀ ਮਿਹਨਤ ਨਾਲ ਆਪਣੀਆਂ ਲੜਕੀਆਂ ਨੂੰ ਚੰਗੀ ਸਿੱਖਿਆ ਦਿੱਤੀ ਹੈ। ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਪਰ ਧੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੀਆਂ ਹਨ। ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ।" 

barnala free education to poor
ਮਾਤਾ ਮਨਜੀਤ ਕੌਰ

ਉਨ੍ਹਾਂ ਅੱਗੇ ਪੰਜਾਬ ਸਰਕਾਰ ਤੋਂ ਆਪਣੀਆਂ ਬੱਚੀਆਂ ਲਈ ਨੌਕਰੀਆਂ ਦੀ ਮੰਗ ਕੀਤੀ ਹੈ, ਤਾਂ ਜੋ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਹੋਰ ਚੰਗੀ ਸਿੱਖਿਆ ਦਿੱਤੀ ਜਾ ਸਕੇ।

ਸ਼ਹਿਰ ਦੇ ਦਾਨੀ ਸੱਜਣਾਂ ਨੇ ਇਨ੍ਹਾਂ ਬੱਚਿਆਂ ਲਈ ਮੁਫ਼ਤ ਵਿੱਦਿਆ ਦੇਣ ਵਾਲੇ ਇਸ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ, "ਇਨ੍ਹਾਂ ਦੋਵਾਂ ਲੜਕੀਆਂ ਦੀ ਇਸ ਤਰ੍ਹਾਂ ਦੀ ਪੜ੍ਹਾਈ ਪ੍ਰਤੀ ਲਗਨ ਅਤੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੀ ਲਗਨ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਵੀ ਅਜਿਹੇ ਸਕੂਲ ਖੋਲ੍ਹਣੇ ਚਾਹੀਦੇ ਨੇ ਜਾਂ ਅਜਿਹੇ ਸਕੂਲਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ।"

barnala free education to poor
ਦਾਨੀ ਸੱਜਣ
barnala free education to poor
ਦਾਨੀ ਸੱਜਣ

ਉਨ੍ਹਾਂ ਅੱਗੇ ਕਿਹਾ ਕਿ ਵਿੱਦਿਆ ਹਰ ਘਰ ਤੱਕ ਪਹੁੰਚ ਸਕਦੀ ਹੈ ਅਤੇ ਇਹ ਮੁਫਤ ਸੇਵਾ ਕਰਨ ਵਾਲੀਆਂ ਲੜਕੀਆਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਇੱਕ ਚੰਗਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਆਲੇ-ਦੁਆਲੇ ਅਤੇ ਪਿੰਡਾਂ ਵਿੱਚ ਸਿੱਖਿਆ ਦਾ ਪ੍ਰਚਾਰ ਵਧੀਆ ਤਰੀਕੇ ਨਾਲ ਕਰ ਸਕਣ।

- ਰਿਪੋਰਟਰ ਅਸ਼ੀਸ਼ ਸ਼ਰਮਾ ਦੇ ਸਹਿਯੋਗ ਨਾਲ 

ਇਹ ਖ਼ਬਰਾਂ ਵੀ ਪੜ੍ਹੋ:

-

Top News view more...

Latest News view more...