Car on Rail Track : ਔਰਤ ਨੇ ਰੇਲਵੇ ਲਾਈਨਾਂ 'ਤੇ ਹੀ ਭਜਾ ਦਿੱਤੀ ਕਾਰ, ਰੇਲਵੇ ਨੂੰ ਪਈਆਂ ਭਾਜੜਾਂ, ਕਈ ਰੇਲਾਂ ਮੁਅੱਤਲ, ਦੇਖੋ Viral Video
Car on Rail Track : ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਵਿੱਚ ਉੱਤਰ ਪ੍ਰਦੇਸ਼ ਦੀ ਇੱਕ ਔਰਤ ਦਾ ਰੇਲਵੇ ਟਰੈਕ 'ਤੇ ਕਾਰ ਚਲਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਔਰਤ ਦੀ ਇਸ ਗਲਤੀ ਕਾਰਨ ਰੇਲਵੇ ਵਿਭਾਗ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਰੇਲਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਡਾਇਵਰਟ ਕਰ ਦਿੱਤਾ ਗਿਆ।
ਔਰਤ ਵੱਲੋਂ ਰੇਲਵੇ ਟਰੈਕ 'ਤੇ ਕਾਰ ਚਲਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸ਼ੰਕਰਪੱਲੀ ਦੇ ਨੇੜੇ ਵਾਪਰੀ। ਇਸ 13 ਸਕਿੰਟ ਦੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ, ਰੇਲਵੇ ਟਰੈਕ 'ਤੇ KIA ਕਾਰ ਚਲਾ ਰਹੀ ਹੈ।
ਭਖਵੀਂ ਬਹਿਸ ਪਿੱਛੋਂ ਕਾਰ ਵਿਚੋਂ ਬਾਹਰ ਆਈ ਔਰਤ
ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਥਾਨਕ ਨਿਵਾਸੀ, ਰੇਲਵੇ ਕਰਮਚਾਰੀ ਅਤੇ ਪੁਲਿਸ ਔਰਤ ਨੂੰ ਗੱਡੀ ਵਿੱਚੋਂ ਬਾਹਰ ਕੱਢਣ ਲਈ ਜੱਦੋ-ਜਹਿਦ ਕਰਦੇ ਦੇਖੇ ਜਾ ਸਕਦੇ ਹਨ।
ਔਰਤ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਭੀੜ ਉਸਨੂੰ ਕਾਰ ਵਿੱਚੋਂ ਬਾਹਰ ਕੱਢਦੀ ਹੈ ਅਤੇ ਉਸਦੇ ਹੱਥ ਬੰਨ੍ਹੇ ਹੋਏ ਹਨ। ਵੀਡੀਓ ਵਿੱਚ, ਔਰਤ ਹਿੰਦੀ ਵਿੱਚ ਚੀਕ ਵੀ ਰਹੀ ਹੈ, 'ਮੇਰੇ ਹੱਥ ਖੋਲ੍ਹੋ'।????Breaking ????
A lady drove her car on Railway track causing halting of trains. Incident happened near #Shankarpally ,Telangana. pic.twitter.com/ZrPmDAWe3u — ????Che_Krishna????????????❤️ (@CheKrishnaCk_) June 26, 2025
NDTV ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਔਰਤ ਰੇਲਵੇ ਟਰੈਕ 'ਤੇ ਗੱਡੀ ਚਲਾ ਰਹੀ ਸੀ, ਤਾਂ ਕਈ ਰੇਲਵੇ ਕਰਮਚਾਰੀ ਅਤੇ ਪੁਲਿਸ ਕਰਮਚਾਰੀ ਕਾਰ ਦੇ ਪਿੱਛੇ ਭੱਜੇ ਅਤੇ ਫਿਰ ਕਾਰ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ। ਔਰਤ ਨੂੰ ਕਾਰ ਵਿੱਚੋਂ ਬਾਹਰ ਕੱਢਣ ਲਈ 20 ਲੋਕਾਂ ਨੂੰ ਲੱਗਿਆ ਅਤੇ ਔਰਤ ਸਹਿਯੋਗ ਨਹੀਂ ਕਰ ਰਹੀ ਸੀ।
ਰੇਲਵੇ ਪੁਲਿਸ ਸੁਪਰਡੈਂਟ ਨੇ ਕੀ ਕਿਹਾ?
ਰੇਲਵੇ ਪੁਲਿਸ ਸੁਪਰਡੈਂਟ (ਐਸਪੀ) ਚੰਦਨਾ ਦੀਪਤੀ ਨੇ ਕਿਹਾ ਕਿ ਔਰਤ ਹਮਲਾਵਰ ਸੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਜਾਪਦੀ ਸੀ। ਉਨ੍ਹਾਂ ਕਿਹਾ, "ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੀ ਸੀ। ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ"।
ਰੇਲਵੇ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਅਸੀਂ ਗੱਡੀ ਵਿੱਚੋਂ ਉਸਦਾ ਡਰਾਈਵਿੰਗ ਲਾਇਸੈਂਸ ਅਤੇ ਪੈਨ ਕਾਰਡ ਬਰਾਮਦ ਕਰ ਲਿਆ ਹੈ। ਐਸਪੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਔਰਤ ਖੁਦਕੁਸ਼ੀ ਕਰਨ ਦੀ ਯੋਜਨਾ ਬਣਾ ਰਹੀ ਸੀ।
- PTC NEWS