youth dies seconds after sneezing:ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਅਚਾਨਕ ਮੌਤ ਦੀਆਂ ਵੀਡੀਓਜ਼ ਅਤੇ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਯੂਪੀ 'ਚ ਲਾੜੇ ਦੇ ਗਲੇ 'ਚ ਵਰਮਾਲਾ ਪਾਉਂਦੇ ਲਾੜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਹੁਣ ਇੱਕ ਹੋਰ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੀ ਰਸਤੇ ਵਿੱਚ ਅਚਾਨਕ ਮੌਤ ਹੋ ਗਈ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੈਦਲ ਚੱਲਦੇ ਸਮੇਂ ਰਸਤੇ 'ਚ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਜਾਂਦੀ ਹੈ। 
ਛਿੱਕ ਤੋਂ ਬਾਅਦ ਨੌਜਵਾਨ ਦੀ ਮੌਤ !#youthdiedviralvideo #viralvideo #youthdied #youthdiessecondsaftersneezing pic.twitter.com/4zEnyGQebL
— ਪੀਟੀਸੀ ਨਿਊਜ਼ | PTC News (@ptcnews) December 5, 2022
 <script async src=https://platform.twitter.com/widgets.js charset=utf-8></script>ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ ਹੈ ਕਿ ਉਹ ਅਚਾਨਕ ਛਿੱਕ ਮਾਰਦਾ ਹੈ ਜਿਵੇਂ ਹੀ ਉਹ ਅੱਗੇ ਜਾਂਦਾ ਹੈ ਤਾਂ ਉਹ ਜ਼ਮੀਨ ’ਤੇ ਡਿੱਗ ਪੈਂਦਾ ਹੈ ਉਸ ਤੋਂ ਬਾਅਦ ਉਸਦੇ ਦੋਸਤ ਉਸ ਨੂੰ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਗਈ ਜਾਂਦੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦਾ ਦੱਸਿਆ ਜਾ ਰਿਹਾ ਹੈ।ਇਹ ਵੀ ਪੜੋ: ਨਾਈਜੀਰੀਆ ’ਚ ਹਥਿਆਰਬੰਦ ਗਿਰੋਹ ਵੱਲੋਂ ਮਸਜਿਦ ’ਤੇ ਹਮਲਾ, 12 ਦੀ ਮੌਤ