Sat, Apr 27, 2024
Whatsapp

Punjab Budget Session : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ

Written by  Ravinder Singh -- March 03rd 2023 11:28 AM -- Updated: March 03rd 2023 11:29 AM
Punjab Budget Session  : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ

Punjab Budget Session : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ

ਚੰਡੀਗੜ੍ਹ : ਸ਼ੁੱਕਰਵਾਰ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਹੋਈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਬਜਟ ਇਜਲਾਸ ਦੀ ਸ਼ੁਰੂਆਤ ਹੋਈ। ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਭਾਰੀ ਹੰਗਾਮਾ ਕਰ ਦਿੱਤਾ ਅਤੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਰਾਜਪਾਲ ਵੱਲੋਂ ਮੇਰੀ ਸਰਕਾਰ ਜਾਂ ਸਰਕਾਰ ਸ਼ਬਦ ਵਰਤਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਹੰਗਾਮਾ ਹੋ ਗਿਆ ਹੈ। 



ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਜਿਵੇਂ ਹੀ ਅੱਜ ਵਿਧਾਨ ਸਭਾ ਵਿੱਚ ਸ਼ੁਰੂ ਹੋਏ ਬਜਟ ਕਾਰਜਕਾਲ ਦੌਰਾਨ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਵੱਲੋਂ ‘ਮੇਰੀ ਸਰਕਾਰ’ ਸ਼ਬਦ ਬੋਲਦਿਆਂ ਸੰਬੋਧਨ ਕੀਤਾ ਗਿਆ। ਇਸ 'ਤੇ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੜ੍ਹੇ ਹੋ ਕੇ ਇਤਰਾਜ਼ ਜ਼ਾਹਰ ਕੀਤਾ ਕਿ ਜਦੋਂ ਪਾਰਟੀ ਤੁਹਾਨੂੰ ਸਿਲੈਕਟ ਕਹਿ ਕੇ ਤੁਹਾਡੀ ਇੱਜ਼ਤ ਨਹੀਂ ਕਰਦੀ ਤਾਂ ਤੁਸੀਂ ਮੇਰੀ ਸਰਕਾਰ ਨਾ ਕਹੋ।

ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ 'ਚ ਕਾਫੀ ਹੰਗਾਮਾ ਹੋਇਆ ਤਾਂ ਰਾਜਪਾਲ ਨੇ ਵੀ ਵਿਰੋਧੀ ਧਿਰ ਦੀ ਗੱਲ ਮੰਨ ਲਈ ਅਤੇ ਮੇਰੀ ਸਰਕਾਰ ਦੀ ਬਜਾਏ ਸਿਰਫ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ। ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਰਾਜ਼ ਜਤਾਇਆ ਕਿ ਉਹ ਸਿਰਫ਼ ਕੈਬਨਿਟ ਵੱਲੋਂ ਪਾਸ ਕੀਤੇ ਭਾਸ਼ਣ ਨੂੰ ਪੜ੍ਹਨ ਲਈ ਪਾਬੰਦ ਹਨ।

ਇਹ ਵੀ ਪੜ੍ਹੋ : Dera chief Gurmeet Ram Rahim : ਪੈਰੋਲ ਖ਼ਤਮ ਹੋਣ ਪਿੱਛੋਂ ਡੇਰਾਮੁਖੀ ਗੁਰਮੀਤ ਰਾਮ ਰਹੀਮ ਅੱਜ ਸੁਨਾਰੀਆ ਜੇਲ੍ਹ ਪੁੱਜੇਗਾ

ਇਸ ਮਾਮਲੇ 'ਤੇ 5 ਮਿੰਟ ਤੱਕ ਵਿਵਾਦ ਹੋਇਆ। ਫਿਰ ਰਾਜਪਾਲ ਨੇ ਕੈਬਨਿਟ ਦੇ ਫੈਸਲੇ ਦੀ ਰੌਸ਼ਨੀ 'ਚ ਮੇਰੀ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੱਤਾਧਾਰੀ ਧਿਰ ਵੱਲੋਂ ਟੇਬਲ ਵੀ ਥਪਥਪਾਇਆ ਗਿਆ। ਇਸ ਮਗਰੋਂ 2 ਵਜੇ ਤੱਕ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।

- PTC NEWS

Top News view more...

Latest News view more...