Urvashi Rautela: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਦੱਸ ਦਈਏ ਕਿ ਹਾਲ ਹੀ 'ਚ ਇੰਡੀਆ ਤੇ ਪਾਕਿਸਤਾਨ ਦਾ ਮੈਚ ਵੇਖਣ ਪਹੁੰਚੀ ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ ਆਈਫੋਨ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਉਰਵਸ਼ੀ ਦਾ ਵੱਡਾ ਨੁਕਸਾਨ ਹੋ ਗਿਆ। ਦਰਅਸਲ ਉਰਵਸ਼ੀ ਦਾ ਆਈਫੋਨ ਬੀਤੇ ਦਿਨੀਂ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁਆਚ ਗਿਆ ਹੈ। ਦੱਸ ਦੇਈਏ ਕਿ ਇਹ ਕੋਈ ਮਾਮੂਲੀ ਆਈਫੋਨ ਨਹੀਂ ਹੈ, ਸਗੋਂ ਉਰਵਸ਼ੀ ਦਾ ਇਹ ਕਸਟਮਾਈਜ਼ਡ ਆਈਫੋਨ ਹੈ, ਜੋ 24 ਕੈਰੇਟ ਸੋਨੇ ਨਾਲ ਬਣਿਆ ਹੈ।ਇਸ ਸਬੰਧੀ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਿਲਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ।ਕਾਬਿਲੇਗੌਰ ਹੈ ਕਿ ਉਰਵਸ਼ੀ ਨੇ ਪਿਛਲੇ ਮਹੀਨੇ ਪੈਰਿਸ ਵਿਖੇ ਆਈਫਿਲ ਟਾਵਰ ਦੇ ਸਾਹਮਣੇ ਕ੍ਰਿਕਟ ਵਰਲਡ ਕੱਪ 2023 ਦੀ ਟਰਾਫੀ ਦਾ ਉਦਘਾਟਨ ਕੀਤਾ ਸੀ।ਇਹ ਵੀ ਪੜ੍ਹੋ: Hazel Keech: ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਨੇ ਕੱਟੇ ਆਪਣੇ ਵਾਲ, ਕੀਤੇ ਦਾਨ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ