US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ'', ਜਾਣੋ ਕੀ ਹੈ ਯੋਜਨਾ
Gold Card For US Citizenship : ਅਮਰੀਕੀ ਨਾਗਰਿਕਤਾ ਹਾਸਲ ਕਰਨਾ ਕਿਸੇ ਵੀ ਵਿਦੇਸ਼ੀ ਲਈ ਸੁਪਨੇ ਤੋਂ ਘੱਟ ਨਹੀਂ ਹੈ। ਜੇਕਰ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਤਾਂ ਤੁਹਾਡਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕਦਾ ਹੈ, ਪਰ ਤੁਹਾਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਅਮਰੀਕਾ ਵਿੱਚ ਨਿਵੇਸ਼ ਦੀ ਕੀਮਤ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਮੀਰ ਪ੍ਰਵਾਸੀਆਂ ਲਈ ਇੱਕ ਦਿਲਚਸਪ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ। ਇਸ ਰਾਹੀਂ ਅਮੀਰ ਵਿਦੇਸ਼ੀ ਅਮਰੀਕੀ ਨਾਗਰਿਕ ਬਣ ਕੇ ਗ੍ਰੀਨ ਕਾਰਡ ਹਾਸਲ ਕਰ ਸਕਣਗੇ।
ਇਸ 'ਗੋਲਡ ਕਾਰਡ' ਲਈ ਟਰੰਪ ਅਮਰੀਕਾ 'ਚ 5 ਲੱਖ ਡਾਲਰ ਯਾਨੀ 50 ਲੱਖ ਡਾਲਰ ਜਾਂ ਭਾਰਤੀ ਕਰੰਸੀ 'ਚ ਲਗਭਗ 44 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਡੋਨਾਲਡ ਟਰੰਪ ਨੇ ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਨਾਗਰਿਕਤਾ ਦਾ ਰਾਹ ਦੱਸਿਆ ਹੈ। ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਬਾਰੇ ਬਾਕੀ ਜਾਣਕਾਰੀ ਜਲਦੀ ਦੇਣਗੇ।
EB-5 ਵੀਜ਼ਾ ਲਈ ਦੇਣਾ ਪੈਂਦਾ ਹੈ 1 ਮਿਲੀਅਨ ਡਾਲਰ
ਦੱਸ ਦੇਈਏ ਕਿ ਫਿਲਹਾਲ ਅਮਰੀਕੀ ਨਾਗਰਿਕਤਾ ਲੈਣ ਲਈ EB-5 ਵੀਜ਼ਾ ਸਭ ਤੋਂ ਆਸਾਨ ਵਿਕਲਪ ਹੈ। ਇਸ ਦੇ ਲਈ 1 ਮਿਲੀਅਨ ਡਾਲਰ ਯਾਨੀ 8.75 ਕਰੋੜ ਰੁਪਏ ਦੇਣੇ ਹੋਣਗੇ। ਟਰੰਪ ਦਾ ਕਹਿਣਾ ਹੈ ਕਿ ਗੋਲਡ ਕਾਰਡ ਰਾਹੀਂ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਜਲਦੀ ਕੀਤਾ ਜਾ ਸਕਦਾ ਹੈ।
ਰੂਸ ਦੇ ਅਮੀਰ ਵੀ ਲੈ ਸਕਦੇ ਹਨ 'ਗੋਲਡ ਕਾਰਡ'
ਗੋਲਡ ਕਾਰਡ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਹ ਵੀਜ਼ਾ ਤੁਹਾਨੂੰ ਗ੍ਰੀਨ ਕਾਰਡ ਲੈਣ ਦਾ ਮੌਕਾ ਦੇਣ ਜਾ ਰਿਹਾ ਹੈ। ਇਹ ਅਮਰੀਕੀ ਨਾਗਰਿਕ ਬਣਨ ਦਾ ਰਾਹ ਹੈ। ਇਸ ਕਾਰਡ ਨੂੰ ਖਰੀਦ ਕੇ ਅਮੀਰ ਲੋਕ ਅਮਰੀਕਾ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਬਾਰੇ ਹੋਰ ਜਾਣਕਾਰੀ ਦੋ ਹਫ਼ਤਿਆਂ ਵਿੱਚ ਦਿੱਤੀ ਜਾਵੇਗੀ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਰੂਸ ਦਾ ਅਮੀਰ ਵਰਗ ਵੀ ਇਸ ਵੀਜ਼ੇ ਲਈ ਯੋਗ ਹੋ ਸਕਦਾ ਹੈ।
EB-5 ਵੀਜ਼ਾ ਕੀ ਹੈ?
ਮੌਜੂਦਾ ਸਮੇਂ 'ਚ ਅਮਰੀਕੀ ਨਾਗਰਿਕਤਾ ਲੈਣ ਲਈ EB-5 ਵੀਜ਼ਾ ਇਕ ਆਸਾਨ ਵਿਕਲਪ ਹੈ, ਇਸ ਲਈ 10 ਲੱਖ ਡਾਲਰ ਯਾਨੀ 8.75 ਕਰੋੜ ਰੁਪਏ ਦੇਣੇ ਪੈਂਦੇ ਹਨ।
ਇਹ ਅਮਰੀਕੀ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਲੋਕਾਂ ਨੂੰ "ਗ੍ਰੀਨ ਕਾਰਡ" ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ।
ਈਬੀ-5 ਵੀਜ਼ਾ ਅਮਰੀਕਾ ਨੇ ਸਾਲ 1990 ਵਿੱਚ ਸ਼ੁਰੂ ਕੀਤਾ ਸੀ। ਇਸ ਵੀਜ਼ਾ ਪ੍ਰੋਗਰਾਮ ਦਾ ਉਦੇਸ਼ ਵਿਦੇਸ਼ੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨਾ ਸੀ।
ਜਾਣੋ EB-5 ਵੀਜ਼ਾ ਅਤੇ ਗੋਲਡ ਕਾਰਡ ਵਿੱਚ ਫਰਕ
EB-5 ਵੀਜ਼ਾ ਦੇ ਤਹਿਤ, ਕਿਸੇ ਨੂੰ ਅਮਰੀਕਾ ਵਿੱਚ ਇੱਕ ਕਾਰੋਬਾਰ ਵਿੱਚ $ 1 ਮਿਲੀਅਨ ਦਾ ਨਿਵੇਸ਼ ਕਰਨਾ ਪੈਂਦਾ ਹੈ ਜੋ ਲਗਭਗ 10 ਨੌਕਰੀਆਂ ਪੈਦਾ ਕਰਦਾ ਹੈ। ਪਰ ਹੁਣ ਟਰੰਪ ਦੇ ਨਵੇਂ ਗੋਲਡ ਕਾਰਡ ਦੇ ਤਹਿਤ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਇਹ ਵੀਜ਼ਾ ਸਿਰਫ਼ ਅਮੀਰ ਪ੍ਰਵਾਸੀ ਹੀ ਪ੍ਰਾਪਤ ਕਰ ਸਕਣਗੇ ਜੋ ਜ਼ਿਆਦਾ ਨਿਵੇਸ਼ ਕਰ ਸਕਣਗੇ।
- PTC NEWS