Thu, Jun 19, 2025
Whatsapp

Health News : ਟੁਆਇਲਟ 'ਚ ਬੈਠ ਕੇ ਨਾ ਕਰੋ ਇਸ ਚੀਜ਼ ਦੀ ਵਰਤੋਂ, ਹੋ ਸਕਦੀਆਂ ਸਿਹਤ ਸਮੱਸਿਆਵਾਂ

Using Phone In Toilet : ਮਾਹਿਰਾਂ ਮੁਤਾਬਕ ਟਾਇਲਟ ਸੀਟ 'ਚ ਬਹੁਤ ਸਾਰੇ ਕੀਟਾਣੂ ਅਤੇ ਬੈਕਟੀਰੀਆ ਮੌਜੂਦ ਹੁੰਦੇ ਹਨ ਅਤੇ ਜਦੋਂ ਤੁਸੀਂ ਉਸ ਸੀਟ 'ਤੇ ਲੰਬੇ ਸਮੇਂ ਤੱਕ ਬੈਠਦੇ ਹੋ ਤਾਂ ਸਾਰੇ ਕੀਟਾਣੂ ਅਤੇ ਬੈਕਟੀਰੀਆ ਤੁਹਾਡੇ ਸਰੀਰ 'ਚ ਦਾਖਲ ਹੋ ਸਕਦੇ ਹਨ।

Reported by:  PTC News Desk  Edited by:  KRISHAN KUMAR SHARMA -- July 19th 2024 08:02 PM
Health News : ਟੁਆਇਲਟ 'ਚ ਬੈਠ ਕੇ ਨਾ ਕਰੋ ਇਸ ਚੀਜ਼ ਦੀ ਵਰਤੋਂ, ਹੋ ਸਕਦੀਆਂ ਸਿਹਤ ਸਮੱਸਿਆਵਾਂ

Health News : ਟੁਆਇਲਟ 'ਚ ਬੈਠ ਕੇ ਨਾ ਕਰੋ ਇਸ ਚੀਜ਼ ਦੀ ਵਰਤੋਂ, ਹੋ ਸਕਦੀਆਂ ਸਿਹਤ ਸਮੱਸਿਆਵਾਂ

Using Phone In Toilet : ਜਿਵੇਂ ਤੁਸੀਂ ਜਾਣਦੇ ਹੋ ਅੱਜਕਲ੍ਹ ਲੋਕ ਆਪਣਾ ਫ਼ੋਨ ਹਰ ਥਾਂ ਲੈ ਕੇ ਜਾਂਦੇ ਹਨ, ਚਾਹੇ ਉਹ ਟਾਇਲਟ ਹੀ ਕਿਉਂ ਨਾ ਹੋਵੇ। ਕਿਉਂਕਿ ਉਹ ਘੰਟੇ-ਘੰਟੇ ਟਾਇਲਟ 'ਚ ਬੈਠ ਕੇ ਫੋਨ ਦੀ ਵਰਤੋਂ ਕਰਦੇ ਹਨ। ਵੈਸੇ ਤਾਂ ਤੁਹਾਨੂੰ ਅਜਿਹਾ ਕਰਨਾ ਬਹੁਤ ਆਮ ਲਗੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਟਾਇਲਟ 'ਚ ਫ਼ੋਨ ਦੀ ਵਰਤੋਂ ਕਰਨ ਨਾਲ ਸਿਹਤ ਨਾਲ ਜੁੜੀਆਂ ਕਿਹੜੀਆਂ-ਕਿਹੜੀਆਂ ਸਮਸਿਆਵਾਂ ਹੋ ਸਕਦੀਆਂ ਹਨ? ਤਾਂ ਆਉ ਜਾਣਦੇ ਹਾਂ ਉਸ ਬਾਰੇ...

ਕਮਰ ਅਤੇ ਮੋਢਿਆਂ 'ਚ ਦਰਦ ਦੀ ਸਮੱਸਿਆ : ਜ਼ਿਆਦਾ ਦੇਰ ਤੱਕ ਟਾਇਲਟ ਸੀਟ 'ਤੇ ਬੈਠਣ ਨਾਲ ਤੁਹਾਡੀ ਕਮਰ ਅਤੇ ਮੋਢੇ ਅਕੜ ਜਾਂਦੇ ਹਨ, ਜਿਸ ਕਾਰਨ ਤੁਹਾਨੂੰ ਦਰਦ ਹੋਣ ਲੱਗਦਾ ਹੈ। ਨਾਲ ਹੀ ਇਹ ਤੁਹਾਡੇ ਆਸਣ ਨੂੰ ਵੀ ਵਿਗਾੜਦਾ ਹੈ।


ਲਾਗ ਦੀ ਸਮੱਸਿਆ : ਮਾਹਿਰਾਂ ਮੁਤਾਬਕ ਟਾਇਲਟ ਸੀਟ 'ਚ ਬਹੁਤ ਸਾਰੇ ਕੀਟਾਣੂ ਅਤੇ ਬੈਕਟੀਰੀਆ ਮੌਜੂਦ ਹੁੰਦੇ ਹਨ ਅਤੇ ਜਦੋਂ ਤੁਸੀਂ ਉਸ ਸੀਟ 'ਤੇ ਲੰਬੇ ਸਮੇਂ ਤੱਕ ਬੈਠਦੇ ਹੋ ਤਾਂ ਸਾਰੇ ਕੀਟਾਣੂ ਅਤੇ ਬੈਕਟੀਰੀਆ ਤੁਹਾਡੇ ਸਰੀਰ 'ਚ ਦਾਖਲ ਹੋ ਸਕਦੇ ਹਨ। ਇਸ ਨਾਲ ਪੇਟ ਦਰਦ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਬਜ਼ ਦੀ ਸਮੱਸਿਆ : ਵੈਸੇ ਤਾਂ ਟਾਇਲਟ ਨੂੰ ਕੀਟਾਣੂਆਂ ਅਤੇ ਬੈਕਟੀਰੀਆ ਦਾ ਘਰ ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਟਾਇਲਟ 'ਚ ਬੈਠ ਕੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ, ਤਾਂ ਉਹ ਬੈਕਟੀਰੀਆ ਤੁਹਾਡੇ ਫੋਨ ਨਾਲ ਚਿਪਕ ਜਾਣਦੇ ਹਨ ਅਤੇ ਬਾਅਦ 'ਚ ਉਹ ਬੈਕਟੀਰੀਆ ਤੁਹਾਡੇ ਹੱਥਾਂ ਰਾਹੀਂ ਤੁਹਾਡੇ ਮੂੰਹ 'ਚ ਦਾਖਲ ਹੋ ਜਾਣਦੇ ਹਨ, ਜਿਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।

ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ : ਇੱਕ ਖੋਜ ਤੋਂ ਪਤਾ ਚੱਲਦਾ ਹੈ ਕਿ ਟਾਇਲਟ 'ਚ ਫ਼ੋਨ ਦੀ ਵਰਤੋਂ ਕਰਨ ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈ। ਕਿਉਂਕਿ ਪਹਿਲਾਂ ਲੋਕ ਟਾਇਲਟ 'ਚ ਕਿਸੇ ਨਾ ਕਿਸੇ ਵਿਸ਼ੇ ਬਾਰੇ ਸੋਚਦੇ ਸਨ ਜਾਂ ਯੋਜਨਾਵਾਂ ਬਣਾਉਂਦੇ ਸਨ, ਪਰ ਉਹ ਫੋਨ ਦੀ ਵਰਤੋਂ ਕਰਨ 'ਚ ਆਪਣਾ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਘਟਣ ਲੱਗਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK