ਚਿਹਰੇ ਤੋਂ ਮਿਟਾਉਣਾ ਚਾਹੁੰਦੇ ਹੋ ਕਾਲੇ ਦਾਗ਼, ਅੱਜ ਹੀ ਕਰੋ ਇਨ੍ਹਾਂ ਆਦਤਾਂ 'ਚ ਸੁਧਾਰ..
Skin care: ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਓਣ ਲਈ ਅਸੀਂ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਾਂ। ਜਿਸ ਕਰਕੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅੱਜ ਦੇ ਦੌਰ ਵਿੱਚ ਸੋਹਣੀ ਅਤੇ ਆਕਰਸ਼ਕ ਦਿੱਖ ਹਰ ਕੋਈ ਚਾਹੁੰਦਾ ਹੈ,ਜਿਸ ਦੇ ਲਈ ਬਾਜ਼ਾਰ ਦੇ ਵਿੱਚ ਅਨੇਕਾਂ ਕਿਸਮ ਦੇ ਪ੍ਰੋਡਕਟਸ ਮੌਜੂਦ ਹਨ।
ਇਹ ਸਾਰੇ ਕੈਮੀਕਲ ਉਤਪਾਦ ਸਾਡੀ ਚਮੜੀ ਲਈ ਕਾਫ਼ੀ ਹਾਨੀਕਾਰਕ ਸਿੱਧ ਹੁੰਦੇ ਹਨ। ਜਿਸ ਨਾਲ ਅਸੀਂ ਆਪਣੀ ਚਮੜੀ ਦਾ ਨੁਕਸਾਨ ਕਰ ਲੈਂਦੇ ਹਾਂ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਦਲਾਵ ਕਰਨੇ ਚਾਹੀਂਦੇ ਹਨ ਅਤੇ ਇੱਕ ਚੰਗੀ ਜੀਵਨ-ਸ਼ੈਲੀ ਅਪਣਾਉਣੀ ਚਾਹੀਂਦੀ ਹੈ।
ਅਸਲ ਵਿੱਚ ਅਸੀਂ ਬਹੁਤ ਸਾਰੀਆਂ ਬੁਰੀਆਂ ਆਦਤਾਂ ਦੇ ਸ਼ਿਕਾਰ ਹੁੰਦੇ, ਜਿਸ ਕਰਕੇ ਸਾਡੇ ਚਿਹਰੇ 'ਤੇ ਦਾਗ਼ ਹੋਣਾ ਆਮ ਗੱਲ ਹੈ। ਜੇਕਰ ਅਸੀਂ ਇਨ੍ਹਾਂ ਨੂੰ ਛੱਡ ਦਈਏ ਤਾਂ ਸਾਡੀ ਚਮੜੀ ਮੁੜ੍ਹ ਤੋਂ ਸਾਫ਼ ਅਤੇ ਚਮਕਦਾਰ ਹੋ ਜਾਵੇਗੀ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਆਦਤਾਂ ਹਨ, ਜਿਨ੍ਹਾਂ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਉਹ ਕਿਹੜੀਆਂ ਆਦਤਾਂ ਹਨ ਜੋ ਵਿਦਿਆਰਥੀ ਨੂੰ ਬਣਾਉਂਦੀਆਂ ਨੇ ਸਫਲ..ਜਾਣੋਂ.
ਟੈਂਸ਼ਨ ਲੈਣਾ:
ਜੇਕਰ ਤੁਹਾਡੀ ਮੈਂਟਲ ਹੈਲਥ ਠੀਕ ਨਹੀਂ ਹੋਵੇਗੀ ਤਾਂ ਉਸਦਾ ਅਸਰ ਸਾਡੇ ਚਿਹਰੇ ਉੱਤੇ ਸਾਫ਼ ਝਲਕਦਾ ਹੈ। ਟੈਂਸ਼ਨ ਨਾਲ ਸਾਡੇ ਸ਼ਰੀਰ ਵਿੱਚ ਹਾਰਮੋਨਿਕ ਬਦਲਾਵ ਆਉਂਦੇ ਹਨ, ਜੋ ਚਿਹਰੇ ਤੇ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।
ਚਿਹਰਾ 'ਤੇ ਖਾਰਿਸ਼ ਕਰਨ ਦੀ ਆਦਤ:
ਚਿਹਰੇ 'ਤੇ ਧੂੜ, ਗੰਦਗੀ ਅਤੇ ਪ੍ਰਦੂਸ਼ਣ ਕਾਰਨ ਉਸ 'ਤੇ ਮੁਹਾਸੇ ਪੈਦਾ ਹੋ ਜਾਂਦੇ ਹਨ ਪਰ ਕੁਝ ਲੋਕਾਂ ਨੂੰ ਚਿਹਰੇ 'ਤੇ ਹਮੇਸ਼ਾ ਖਾਰਿਸ਼ ਰਹਿਣ ਦੀ ਆਦਤ ਹੁੰਦੀ ਹੈ। ਮੁਹਾਸੇ ਜਾਂ ਬਲੈਕਹੈੱਡਸ ਨੂੰ ਖੁਰਚਣ ਜਾਂ ਖੁਰਕਣ ਨਾਲ ਚਿਹਰੇ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਾਲੇ ਨਿਸ਼ਾਨ ਬਣ ਜਾਂਦੇ ਹਨ |
ਮਾੜੀਆਂ ਭੋਜਨ ਆਦਤਾਂ:
ਜੇਕਰ ਅਸੀਂ ਸਰੀਰ ਨੂੰ ਅੰਦਰੂਨੀ ਪੋਸ਼ਣ ਨਹੀਂ ਦਿੰਦੇ ਹਾਂ, ਤਾਂ ਇਸ ਦਾ ਅਸਰ ਸਾਡੀ ਚਮੜੀ 'ਤੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਭਾਰਤ ਵਿਚ ਲੋਕਾਂ ਨੂੰ ਤੇਲ ਨਾਲ ਭਰਭੂਰ ਅਤੇ ਮਸਾਲੇਦਾਰ ਭੋਜਨ ਖਾਣ ਦੀ ਆਦਤ ਹੈ, ਜਿਸ ਕਾਰਨ ਪੇਟ ਵਿਚ ਗਰਮੀ ਪੈਦਾ ਹੁੰਦੀ ਹੈ ਅਤੇ ਫਿਰ ਚਿਹਰੇ 'ਤੇ ਧੱਫੜ ਨਜ਼ਰ ਆਉਂਦੇ ਹਨ।
ਚਿਹਰਾ ਧੋਤੇ ਬਿਨਾਂ ਸੌਂ ਜਾਣਾ:
ਥਕਾਵਟ ਭਰੇ ਦਿਨ ਦੇ ਬਾਅਦ ਜਦੋਂ ਤੁਸੀਂ ਰਾਤ ਦਾ ਖਾਣਾ ਖਾਂਦੇ ਹੋ, ਤਾਂ ਤੁਸੀਂ ਤੁਰੰਤ ਸੌਣ ਅਤੇ ਆਰਾਮ ਕਰਨ ਦੀ ਇੱਛਾ ਰੱਖਦੇ ਹੋ, ਪਰ ਇਸ ਆਲਸ ਕਾਰਨ ਤੁਸੀਂ ਆਪਣਾ ਚਿਹਰਾ ਨਹੀਂ ਧੋ ਪਾਉਂਦੇ, ਅਸਲ ਵਿੱਚ ਫੇਸ ਵਾਸ਼ ਕਰਨ ਨਾਲ ਚਮੜੀ ਸਾਫ਼ ਹੋ ਜਾਂਦੀ ਹੈ ਅਤੇ ਮੁਹਾਸੇ ਦੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਉਹ ਕਿਹੜੀਆਂ ਆਦਤਾਂ ਹਨ ਜੋ ਵਿਦਿਆਰਥੀ ਨੂੰ ਬਣਾਉਂਦੀਆਂ ਨੇ ਸਫਲ..ਜਾਣੋਂ.
- PTC NEWS