Pong Dam Level : ਸਾਵਧਾਨ ! ਖਤਰੇ ਦੇ ਨਿਸ਼ਾਨ ਨੂੰ ਪਾਰ ਹੋਇਆ ਪੌਂਗ ਡੈਮ ਦੇ ਪਾਣੀ ਦਾ ਪੱਧਰ, 52 ਵਿਚੋਂ 50 ਫਲੱਡ ਗੇਟ ਖੋਲ੍ਹੇ
Pong Dam Level : ਪੰਜਾਬ ਦੇ 6 ਜ਼ਿਲ੍ਹੇ ਇਸ ਸਮੇਂ ਹੜ੍ਹ ਵਰਗੀ ਸਥਿਤੀ ਨਾਲ ਜੂਝ ਰਹੇ ਹਨ। ਇਸ ਦੌਰਾਨ ਹੀ ਕਾਂਗੜਾ ਦੇ ਪੌਂਗ ਡੈਮ 'ਚ ਪਾਣੀ ਦੇ ਪੱਧਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਉਪਰ 1384 ਫੁੱਟ ਪਹੁੰਚ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਡੈਮ ਦੇ 52 ਵਿਚੋਂ 50 ਗੇਟ ਖੋਲ੍ਹੇ ਗਏ ਹਨ। ਇਸ ਉਪਰਲੇ ਪਾਣੀ ਨੂੰ ਬਿਆਸ ਅਤੇ ਸ਼ਾਹ ਨਹਿਰ 'ਚ ਛੱਡਿਆ ਗਿਆ ਹੈ, ਜਿਸ ਨਾਲ ਹੁਣ ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੌਂਗ ਡੈਮ 'ਚ ਖਤਰੇ ਦਾ ਨਿਸ਼ਾਨ 1380 ਫੁੱਟ 'ਤੇ ਹੈ।
- PTC NEWS