Tue, Sep 26, 2023
Whatsapp

UAE Golden visa: ਕੀ ਹੈ ਗੋਲਡਨ ਵੀਜ਼ਾ ? ਇਸ ਅਧੀਨ ਵੀਜ਼ਾਧਾਰਕ ਨੂੰ ਕਿਹੜੇ-ਕਿਹੜੇ ਮਿਲਦੇ ਹਨ ਲਾਭ, ਪੜ੍ਹੋ ਪੂਰੀ ਜਾਣਕਾਰੀ

Written by  Shameela Khan -- September 12th 2023 03:25 PM -- Updated: September 12th 2023 04:14 PM
UAE Golden visa: ਕੀ ਹੈ ਗੋਲਡਨ ਵੀਜ਼ਾ ? ਇਸ ਅਧੀਨ ਵੀਜ਼ਾਧਾਰਕ ਨੂੰ ਕਿਹੜੇ-ਕਿਹੜੇ ਮਿਲਦੇ ਹਨ ਲਾਭ, ਪੜ੍ਹੋ ਪੂਰੀ ਜਾਣਕਾਰੀ

UAE Golden visa: ਕੀ ਹੈ ਗੋਲਡਨ ਵੀਜ਼ਾ ? ਇਸ ਅਧੀਨ ਵੀਜ਼ਾਧਾਰਕ ਨੂੰ ਕਿਹੜੇ-ਕਿਹੜੇ ਮਿਲਦੇ ਹਨ ਲਾਭ, ਪੜ੍ਹੋ ਪੂਰੀ ਜਾਣਕਾਰੀ

UAE Golden visa: ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 2019 ਵਿੱਚ ਕੋਰੋਨਾ ਕਾਰਨ ਪੂਰੀ ਅਰਥਵਿਵਸਥਾ ਢਹਿ ਗਈ ਸੀ। ਫੈਕਟਰੀਆਂ ਬੰਦ ਸਨ।  ਉਤਪਾਦਨ ਬੰਦ ਹੋ ਗਿਆ ਸੀ, ਸੈਲਾਨੀ ਸੈਰ-ਸਪਾਟੇ ਲਈ ਬਾਹਰ ਨਹੀਂ ਜਾ ਸਕਦੇ ਸੀ। ਇਨ੍ਹਾਂ ਸਾਰੇ ਕਾਰਨਾਂ ਨੇ ਲਗਭਗ ਸਾਰੇ ਦੇਸ਼ਾਂ ਨੂੰ ਗਰੀਬੀ ਦੇ ਅਜਿਹੇ ਦੌਰ 'ਤੇ ਪਹੁੰਚਾ ਦਿੱਤਾ ਸੀ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।


ਪਰ ਇੰਨ੍ਹਾਂ ਤਮਾਮ ਮੁਸ਼ਕਲਾਂ ਦੇ ਬਾਵਜੂਦ ਦੁਬਈ ਸਰਕਾਰ ਨੇ ਅਜਿਹਾ ਕੁਝ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਆਪਣੇ ਦੇਸ਼ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਬਹੁਤ ਸਖ਼ਤ ਫ਼ੈਸਲੇ ਲਏ ਸਨ। ਜਿਨ੍ਹਾਂ ਦੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ। ਇਨ੍ਹਾਂ ਵਿੱਚੋਂ ਇੱਕ ਫ਼ੈਸਲਾ ਸੀ -ਗੋਲਡਨ ਵੀਜ਼ਾ 


ਦਰਅਸਲ ਗੋਲਡਨ ਵੀਜ਼ਾ ਉਨ੍ਹਾਂ ਲੋਕਾਂ ਲਈ ਲਿਆਇਆ ਗਿਆ ਸੀ ਜੋ ਪ੍ਰਤਿਭਾਸ਼ਾਲੀ ਹਨ, ਡਾਕਟਰ, ਇੰਜੀਨੀਅਰ, ਵਿਗਿਆਨੀ ਅਤੇ ਕਲਾਕਾਰ ਹਨ ਅਤੇ ਉਨ੍ਹਾਂ ਦਾ ਕੰਮ ਦੁਬਈ ਦੇ ਭਵਿੱਖ ਲਈ ਇੱਕ ਰਸਤਾ ਪ੍ਰਦਾਨ ਕਰਦਾ ਹੈ।


ਉਨ੍ਹਾਂ ਦੱਸਿਆ ਕਿ ਇਸ ਪਿੱਛੇ ਦਾ ਇੱਕੋਂ-ਇੱਕ ਮਕਕਦ ਵੱਡੀਆਂ ਕੰਪਨੀਆਂ ਦੇ ਮਾਲਿਕਾਂ ਨੂੰ, ਮਹੱਤਵਪੂਰਨ ਖੇਤਰਾਂ ਦੇ ਪੇਸ਼ੇਵਰ ਲੋਕਾਂ ਨੂੰ, ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਯੂ.ਏ.ਈ ਦੇ ਵਿਕਾਸ ਲਈ ਭਾਗੀਦਾਰ ਬਣਾਉਣ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਹੈ।

    ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ:

  • ਗੋਲਡਨ ਵੀਜ਼ਾ ਤਹਿਤ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਪਨੀ ਜਾਂ ਵਿਅਕਤੀ ਦੀ ਸਹਾਇਤਾ ਦੇ ਯੂ.ਏ.ਈ ਵਿੱਚ ਆਪਣੇ ਪਤੀ ਜਾਂ ਪਤਨੀ ਅਤੇ ਬੱਚਿਆਂ ਨਾਲ ਰਹਿ ਸਕਦਾ ਹੈ।ਇਸ ਤੋਂ ਪਹਿਲਾਂ ਇਸ ਲਈ ਕਿਸੇ ਸਪੌਂਸਰ ਦੀ ਲੋੜ ਹੁੰਦੀ ਸੀ। ਇਸ ਦੇ ਨਾਲ ਹੀ ਇਹ ਵੀਜ਼ਾਧਾਰਕ ਤਿੰਨ ਕਰਮੀਆਂ ਨੂੰ ਸਪੌਂਸਰ ਵੀ ਕਰ ਸਕਣਗੇ।
  • ਇਸ ਦੇ ਨਾਲ ਹੀ ਆਪਣੀ ਕੰਪਨੀ ਵਿੱਚ ਕਿਸੇ ਸੀਨੀਅਰ ਕਰਮੀ ਲਈ ਰੈਜੀਡੈਂਸੀ ਵੀਜ਼ਾ ਵੀ ਹਾਸਿਲ ਕਰ ਸਕਣਗੇ।
  • ਵੀਜ਼ਾਧਾਰਕ ਹੁਣ ਆਪਣੇ ਮਾਪਿਆਂ ਨੂੰ ਵੀ ਸਪੋਂਸਰ ਕਰ ਸਕਦਾ ਹੈ। 
  • ਇਸਦੀ ਮਿਆਦ 10 ਸਾਲ ਦੀ ਹੋਵੇਗੀ, ਜਿਸ ਤੋਂ ਬਾਅਦ ਇਸਨੂੰ ਰੀਨਿਊ ਕਰਵਾਉਣਾ ਪਵੇਗਾ।
  • ਤੁਸੀਂ ਜਿੰਨਾ ਚਿਰ ਚਾਹੋ ਸੰਯੁਕਤ ਅਰਬ ਅਮੀਰਾਤ ਤੋਂ ਬਾਹਰ ਰਹਿ ਸਕਦੇ ਹੋ।
  • ਗੋਲਡਨ ਵੀਜ਼ਾ ਧਾਰਕ ਦਾ ਕੋਈ ਵੀ ਪਰਿਵਾਰਕ ਮੈਂਬਰ ਵਿਅਕਤੀ ਦੀ ਮੌਤ ਹੋਣ ਦੀ ਸੂਰਤ ਵਿੱਚ ਯੂ.ਏ.ਈ ਵਿੱਚ ਵੀਜ਼ੇ ਦੀ ਮਿਆਦ ਪੁੱਗਣ ਤੱਕ ਰਹਿ ਸਕਦਾ ਹੈ।

    ਗੋਲਡਨ ਵੀਜ਼ਾ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ:

  •  ਇਸ ਸਹੂਲਤ ਲਈ ਕੋਈ ਵੀ ਸ਼ਖਸ਼ ਮੁਲਕ ਵਿੱਚ ਘੱਟੋ-ਘੱਟ 10 ਮਿਲੀਅਨ ਦਿਰਹਮ (Arab Emirates Dirham) ਦਾ ਨਿਵੇਸ਼ ਕਰੇਗਾ।
  • ਨਿਵੇਸ਼ ਕੀਤੀ ਗਈ ਰਕਮ ਲੋਨ ਤੇ ਨਹੀ ਹੋਣੀ ਚਾਹੀਂਦੀ।
  • ਹੁਣ ਤੱਕ ਕਿਹੜੇ ਭਾਰਤੀ ਕਰ ਚੁੱਕੇ ਹਨ ਗੋਲਡਨ ਵੀਜ਼ਾ
  • ਨਿਵੇਸ਼ ਘੱਟੋ-ਘੱਟ ਤਿੰਨ ਸਾਲ ਲਈ ਜ਼ਰੂਰੀ ਹੋਵੇਗਾ।

 ਗੋਲਡਨ ਵੀਜ਼ਾ ਪ੍ਰਾਪਤ ਕਰਨ ਕਿੰਨੀ ਫੀਸ ਅਦਾ ਕਰਨੀ ਪਵੇਗੀ?

  2023 ਵਿੱਚ ਇੱਕ ਨਵੇਂ 10-ਸਾਲ ਦੇ ਗੋਲਡਨ ਵੀਜ਼ੇ ਦੀ ਕੀਮਤ 2,706 AED ਹੈ, ਜਿਸ ਵਿੱਚ ਮੈਡੀਕਲ ਜਾਂਚ (700 AED) ਅਤੇ ਅਮੀਰਾਤ ID (1,153 AED) ਦੀ ਫੀਸ ਸ਼ਾਮਲ ਨਹੀਂ ਹੈ। ਜੇਕਰ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ, ਤਾਂ 60% (1,680 AED) ਵਾਪਸ ਕਰ ਦਿੱਤਾ ਜਾਵੇਗਾ।

ਹੁਣ ਤੱਕ ਕਿਹੜੇ- ਕਿਹੜੇ ਭਾਰਤੀ ਹਾਸਿਲ ਕਰ ਚੁੱਕੇ ਹਨ ਗੋਲਡਨ ਵੀਜ਼ਾ: 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸੁੱਖੀ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

 


- PTC NEWS

adv-img

Top News view more...

Latest News view more...