Mon, Dec 22, 2025
Whatsapp

Why Bhindranwala's village: ਅੰਮ੍ਰਿਤਪਾਲ ਨੇ ਆਤਮ ਸਮਰਪਣ ਲਈ ਕਿਉਂ ਚੁਣਿਆ ਸੰਤ ਭਿੰਡਰਾਵਾਲਿਆ ਦਾ ਜੱਦੀ ਪਿੰਡ ਰੋਡੇ ? ਜਾਣੋ

18 ਮਾਰਚ ਤੋਂ ਫਰਾਰ ਹੋਣ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੋਗਾ ਦੇ ਪਿੰਡ ਰੋਡੇ ਵਿਖੇ ਆਤਮ ਸਮਰਪਣ ਕੀਤਾ ਗਿਆ, ਪਰ ਹੁਣ ਸਵਾਲ ਇਹ ਬਣਦਾ ਹੈ ਕਿ ਆਖਿਰ ਅੰਮ੍ਰਿਤਪਾਲ ਨੇ ਪਿੰਡ ਰੋਡੇ ਕਿਉਂ ਚੁਣਿਆ।

Reported by:  PTC News Desk  Edited by:  Aarti -- April 23rd 2023 02:06 PM -- Updated: April 23rd 2023 02:13 PM
Why Bhindranwala's village: ਅੰਮ੍ਰਿਤਪਾਲ ਨੇ ਆਤਮ ਸਮਰਪਣ ਲਈ ਕਿਉਂ ਚੁਣਿਆ ਸੰਤ ਭਿੰਡਰਾਵਾਲਿਆ ਦਾ ਜੱਦੀ ਪਿੰਡ ਰੋਡੇ ? ਜਾਣੋ

Why Bhindranwala's village: ਅੰਮ੍ਰਿਤਪਾਲ ਨੇ ਆਤਮ ਸਮਰਪਣ ਲਈ ਕਿਉਂ ਚੁਣਿਆ ਸੰਤ ਭਿੰਡਰਾਵਾਲਿਆ ਦਾ ਜੱਦੀ ਪਿੰਡ ਰੋਡੇ ? ਜਾਣੋ

Amritpal Singh Surrender: 18 ਮਾਰਚ ਤੋਂ ਫਰਾਰ ਹੋਣ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਐਤਵਾਰ ਸਵੇਰੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਅੱਗੇ ਆਤਮ ਸਮਰਪਣ ਕਰ ਦਿੱਤਾ। ਹਾਲਾਂਕਿ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਆਤਮ ਸਮਰਪਣ ਨਹੀਂ ਸਗੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰ ਹੁਣ ਸਵਾਲ ਇਹ ਬਣਦਾ ਹੈ ਕਿ ਆਖਿਰ ਅੰਮ੍ਰਿਤਪਾਲ ਨੇ ਪਿੰਡ ਰੋਡੇ ਕਿਉਂ ਚੁਣਿਆ। 


ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਭਿੰਡਰਾਵਾਲੇ 2.0 ਕਿਹਾ ਜਾਂਦਾ ਹੈ ਕਿਉਂਕਿ ਉਹ ਉਨ੍ਹਾਂ  ਵਾਂਗ ਪਹਿਰਾਵਾ ਪਹਿਨਦਾ ਹੈ ਅਤੇ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਦਾ ਪਾਲਣ ਕਰਦਾ ਹੈ। ਜਦੋਂ ਅੰਮ੍ਰਿਤਪਾਲ ਵੱਲੋਂ ਮੋਗਾ ਵਿਖੇ ਆਤਮ ਸਮਰਪਣ ਕੀਤਾ ਤਾਂ ਉਹ ਆਪਣੇ ਸਿੱਖੀ ਸਰੂਪ ਵਿੱਚ ਸੀ ਅਤੇ ਅੰਮ੍ਰਿਤਪਾਲ ਦੀ ਆਤਮ ਸਮਰਪਣ ਤੋਂ ਪਹਿਲਾਂ ਦੀ ਵੀਡੀਓ ਵੀ ਸਾਹਮਣੇ ਆਈਆਂ ਹਨ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।

ਇੱਕ ਸਵੈ-ਸਟਾਇਲ ਪ੍ਰਚਾਰਕ ਮੁਤਾਬਿਕ ਅੰਮ੍ਰਿਤਪਾਲ ਸਤੰਬਰ 2022 ਵਿੱਚ ਪੰਜਾਬ ਪਰਤਣ ਤੋਂ ਪਹਿਲਾਂ ਇੱਕ ਦਹਾਕੇ ਤੱਕ ਦੁਬਈ ਵਿੱਚ ਸੀ। ਉਹ ਵਿਵਾਦਤ ਤੌਰ 'ਤੇ ਵਾਰਿਸ ਪੰਜਾਬ ਦੇ (ਪੰਜਾਬ ਦੇ ਵਾਰਿਸ) ਦੇ ਆਗੂ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ, ਜਿਸ ਦੀ ਅਗਵਾਈ ਪਹਿਲਾਂ ਅਦਾਕਾਰ ਦੀਪ ਸਿੱਧੂ ਕਰ ਰਹੇ ਸੀ। ਦੀਪ ਸਿੱਧੂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।

ਵਾਰਿਸ ਪੰਜਾਬ ਦੇ ਮੁਖੀ ਬਣਨ ਤੋਂ ਬਾਅਦ, ਉਸਨੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿੱਖ ਧਰਮ ਦੇ ਇੱਕ ਪਰੰਪਰਾਵਾਦੀ ਰੂਪ ਨੂੰ ਅਪਣਾਉਣ ਅਤੇ ਇੱਕ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਖਾਲਿਸਤਾਨ ਦੀ ਵਕਾਲਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਆਤਮ ਸਮਰਪਣ ਲਈ ਅੰਮ੍ਰਿਤਪਾਲ ਨੇ ਰੋਡੇ ਪਿੰਡ ਨੂੰ ਕਿਉਂ ਚੁਣਿਆ?

ਦੱਸ ਦਈਏ ਕਿ ਪਿੰਡ ਰੋਡੇ ਸੰਤ ਜਰਨੈਤ ਸਿੰਘ ਭਿੰਡਰਾਵਾਲਿਆ ਦਾ ਜਨਮ ਸਥਾਨ ਹੈ। ਇੱਥੋਂ ਹੀ ਅੰਮ੍ਰਿਤਪਾਲ ਸਿੰਘ ਨੇ ‘ਖਾਲਸਾ ਵਹੀਰ’ ਲਾਂਚ ਕੀਤਾ ਸੀ। ਇਸ ਤੋਂ ਇਲਾਵਾ ਪਿੰਡ ਰੋਡੇ ਵਿਖੇ ਅੰਮ੍ਰਿਤਪਾਲ ਦੀ ‘ਦਸਤਾਰ ਬੰਦੀ’ ਦਾ ਆਯੋਜਨ ਕੀਤੀ ਗਈ ਸੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਥੇਦਾਰ ਬਣਾਇਆ ਗਿਆ ਸੀ। 

ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ 12.30 ਵਜੇ ਆਤਮ ਸਮਰਪਣ ਕਰਨ ਦੀ ਸੂਚਨਾ ਮਿਲੀ ਸੀ। ਜਦੋਂ ਉਹ ਸਵੇਰੇ 4 ਵਜੇ ਰੋਡੇ ਪਿੰਡ ਪਹੁੰਚੇ ਤਾਂ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਉੱਥੇ ਮੌਜੂਦ ਸੀ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਏ, ਮੱਥਾ ਟੇਕਿਆ ਅਤੇ ਪਾਠ ਕੀਤਾ। ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਇਹ ਦਾਅਵਾ ਕਰਦਿਆਂ ਸੁਣਿਆ ਜਾ ਸਕਦਾ ਹੈ ਕਿ ਉਹ ਅੱਜ ਆਤਮ ਸਮਰਪਣ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀ ਕਿੱਟ ਵੀ ਤਿਆਰ ਕੀਤੀ ਜਿਸ ਵਿੱਚ ਜ਼ਰੂਰੀ ਵਸਤੂਆਂ ਜਿਵੇਂ ਕਿ ਕੱਪੜੇ ਅਤੇ ਸਿੱਖ ਧਰਮ ਦੇ ਪੰਜ ਕਕਾਰ ਸਨ।

ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਅੰਮ੍ਰਿਤਪਾਲ ਸਿੰਘ ਆਤਮ ਸਮਰਪਣ ਕਰ ਦੇਵੇਗਾ ਅਤੇ ਉਹ ਰੋਡੇ ਪਿੰਡ ਪਹੁੰਚ ਜਾਣ। ਗ੍ਰਿਫਤਾਰ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਫਿਰ ਬਠਿੰਡਾ ਲਿਜਾਇਆ ਗਿਆ, ਜਿੱਥੋਂ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀ ਵੀ ਬੰਦ ਹਨ।

ਪੰਜਾਬ ਪੁਲਿਸ ਦੀ ਕਾਰਗੁਜਾਰੀ ’ਤੇ ਸਵਾਲ 

ਉੱਥੇ ਹੀ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸਰੰਡਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜਾਰੀ ’ਤੇ ਸਵਾਲ ਖੜੇ ਹੋ ਰਹੇ ਹਨ। ਆਪਰੇਸ਼ਨ ਅੰਮ੍ਰਿਤਪਾਲ ਨੂੰ ਇੱਕ ਡਰਾਮੇ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇੱਕ ਵੱਡੀ ਪੁਲਿਸ ਫੋਰਸ ਵੱਲੋਂ ਅੰਮ੍ਰਿਤਪਾਲ ਦੀ ਭਾਲ ਕਰਨ ਦੀ ਗੱਲ਼ ਆਖੀ ਗਈ ਸੀ ਪਰ ਇਸਦੇ ਬਾਵਜੁਦ ਵੀ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ। 

ਇਸ ਤੋਂ ਇਲਾਵਾ ਕਈ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਜਿਸ ਵਿੱਚ ਅੰਮ੍ਰਿਤਪਾਲ ਨੂੰ ਵੱਖ-ਵੱਖ ਅਵਤਾਰਾਂ ਵਿੱਚ ਦੇਖਿਆ ਜਾਣ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ਵਿੱਚੋਂ ਕੁਝ ਵੀ ਠੋਸ ਨਹੀਂ ਨਿਕਲਿਆ। ਬਾਅਦ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਪੁਲਿਸ ਦੀ ਕਾਰਜਸ਼ੈਲੀ ਉੱਤੇ ਇੱਕ ਵੱਡਾ ਸਵਾਲ ਚੁੱਕ ਦਿੱਤਾ ਗਿਆ। ਹੁਣ ਜਦੋਂ ਪੰਜਾਬ ਦੇ ਪਿੰਡ ਰੋਡੇ ਵਿਖੇ ਅੰਮ੍ਰਿਤਪਾਲ ਨੇ ਆਤਮ ਸਮਰਪਣ ਕਰ ਦਿੱਤਾ ਹੈ ਤਾਂ ਇਹ ਪੰਜਾਬ ਪੁਲਿਸ ਦੀ ਖੁਫੀਆ ਤੰਤਰ ਦੀ ਨਾਕਾਮੀ 'ਤੇ ਹੋਰ ਸਵਾਲ ਖੜ੍ਹੇ ਕਰ ਰਿਹਾ ਹੈ। 

ਇਹ ਵੀ ਪੜ੍ਹੋ: Family Reaction on Amritpal's Arrest: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਮਾਂ ਦਾ ਪਹਿਲਾਂ ਬਿਆਨ, ਕਿਹਾ 'ਮੇਰਾ ਪੁੱਤ ਯੋਧਾ'

- PTC NEWS

Top News view more...

Latest News view more...

PTC NETWORK
PTC NETWORK