ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕਰਨ ਲਈ 6 ਅਕਤੂਬਰ ਨੂੰ ਕਿਉਂ ਚੁਣਿਆ? ਜਾਣੋ ਦੋ ਵੱਡੇ ਕਾਰਨ
Israel-Hamas War: ਇਜ਼ਰਾਈਲ ਵਿੱਚ ਹਮਾਸ ਦੇ ਰਾਕੇਟ ਹਮਲਿਆਂ ਵਿੱਚ ਹੁਣ ਤੱਕ 1100 ਤੋਂ ਵੱਧ ਜਾਨਾਂ ਜਾ ਚੁੱਕੀਆਂ, ਇਜ਼ਰਾਈਲ ਵਿੱਚ ਘੱਟੋ-ਘੱਟ 700 ਅਤੇ ਗਾਜ਼ਾ ਵਿੱਚ 424 ਲੋਕ ਜਾਨ ਗੁਆ ਚੁਕੇ ਹਨ। ਆਖਿਰ ਦਹਿਸ਼ਤਗਰਦੀ ਸਮੂਹ ਹਮਾਸ ਨੇ ਹਮਲੇ ਲਈ 6 ਅਕਤੂਬਰ ਨੂੰ ਕਿਉਂ ਚੁਣਿਆ? ਦਰਅਸਲ ਯਹੂਦੀਆਂ ਦਾ ਸਭ ਤੋਂ ਪਵਿੱਤਰ ਤਿਉਹਾਰ ਯੋਮ ਕਿਪੁਰ 6 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ 1973 ਦੇ ਸੰਘਰਸ਼ ਦੀ 50ਵੀਂ ਵਰ੍ਹੇਗੰਢ ਨੂੰ ਵੀ ਖਾਸ ਕਾਰਨ ਮੰਨਿਆ ਜਾ ਰਿਹਾ ਹੈ।
ਸਾਲ 1973 ਵਿੱਚ ਯੋਮ ਕਿਪੁਰ ਦੇ ਤਿਉਹਾਰ 'ਤੇ 6 ਅਕਤੂਬਰ ਨੂੰ ਅਰਬ ਦੇਸ਼ਾਂ ਦੇ ਗਠਜੋੜ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰਾਂ 'ਤੇ ਹਮਲਾ ਕੀਤਾ, ਜਿਸ ਕਾਰਨ ਯੋਮ ਕਿਪੁਰ ਯੁੱਧ ਸ਼ੁਰੂ ਹੋ ਗਿਆ।
6 ਅਕਤੂਬਰ 1967 ਨੂੰ ਹੋਈ ਜੰਗ
ਸਾਲ 1967 ਵਿੱਚ ਛੇ ਦਿਨਾਂ ਦੀ ਲੜਾਈ ਜ਼ਿਆਦਾਤਰ ਗੋਲਾਨ ਹਾਈਟਸ, ਸਿਨਾਈ ਅਤੇ ਇਜ਼ਰਾਈਲੀ ਕਬਜ਼ੇ ਹੇਠਲੇ ਹੋਰ ਖੇਤਰਾਂ ਵਿੱਚ ਹੋਈ ਸੀ। ਜਿਵੇਂ ਹੀ ਤਤਕਾਲੀ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਗਲੋਬਲ ਪਰਮਾਣੂ ਅਲਰਟ ਜਾਰੀ ਕੀਤਾ, ਰਾਜਨੀਤਿਕ ਤਣਾਅ ਆਪਣੇ ਸਿਖਰ 'ਤੇ ਪਹੁੰਚ ਗਿਆ।
ਜੰਗ ਤੇਜ਼ ਹੋਣ ਦੇ ਨਾਲ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਅਰਬ ਮੈਂਬਰਾਂ ਨੇ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਸਾਰੇ ਪੱਛਮੀ ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ। ਜਿਸ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਸੰਕਟ ਪੈਦਾ ਹੋ ਗਿਆ। ਇਹ ਯੁੱਧ ਲਗਭਗ 2 ਹਫਤਿਆਂ ਤੱਕ ਚੱਲਿਆ, ਜਿਸ ਵਿੱਚ ਲਗਭਗ 20,000 ਲੋਕ ਮਾਰੇ ਗਏ ਪਰ ਇਜ਼ਰਾਈਲ ਨੇ ਜਿੱਤ ਪ੍ਰਾਪਤ ਕੀਤੀ।
6 ਅਕਤੂਬਰ 973 ਦੇ ਸੰਘਰਸ਼ ਦੀ 50ਵੀਂ ਵਰ੍ਹੇਗੰਢ
ਇਸ ਘਟਨਾ ਦੇ ਠੀਕ 50 ਸਾਲ ਬਾਅਦ 6 ਅਕਤੂਬਰ 2023 ਨੂੰ ਗਾਜ਼ਾ ਦੇ ਹਮਾਸ ਧੜੇ ਨੇ 'ਆਪਰੇਸ਼ਨ ਅਲ-ਅਕਸਾ ਫਲੱਡ' ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਇਜ਼ਰਾਈਲ 'ਤੇ 5 ਹਜ਼ਾਰ ਤੋਂ ਵੱਧ ਰਾਕੇਟ ਦਾਗੇ। ਉਨ੍ਹਾਂ ਇਸ ਹਮਲੇ ਨੂੰ ਵਿਰੋਧ ਕਰਾਰ ਦਿੱਤਾ। ਉਨ੍ਹਾਂ ਨੇ ਅਰਬ ਅਤੇ ਇਸਲਾਮਿਕ ਦੇਸ਼ਾਂ ਨੂੰ ਇਜ਼ਰਾਈਲ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਮਾਸ ਇਜ਼ਰਾਈਲ 'ਤੇ ਫਲਸਤੀਨੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦਾ ਇਲਜ਼ਾਮ ਲਾਉਂਦਾ ਰਿਹਾ ਹੈ।
ਇਹ ਵੀ ਪੜ੍ਹੋ: ਬਠਿੰਡਾ ਭਿਸੀਆਣਾ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਹੋਈਆਂ ਸ਼ੁਰੂ , ਇੱਥੇ ਦੇਖੋ ਪੂਰਾ ਵੇਰਵਾ
- PTC NEWS