Sun, Sep 24, 2023
Whatsapp

Ludhiana businessman killing: ਲੁਧਿਆਣਾ ਕਾਰੋਬਾਰੀ ਕਤਲ ਮਾਮਲੇ ’ਚ ਇੱਕ ਔਰਤ ਦਾ ਹੱਥ ਵੀ ਆਇਆ ਸਾਹਮਣੇ !

ਲੁਧਿਆਣਾ ਦੇ ਕਾਰੋਬਾਰੀ ਦੇ ਕਤਲ ਮਾਮਲੇ ’ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ’ਚ ਇੱਕ ਮਹਿਲਾ ਦੇ ਸ਼ਾਮਲ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ।

Written by  Aarti -- April 14th 2023 12:52 PM
Ludhiana businessman killing: ਲੁਧਿਆਣਾ ਕਾਰੋਬਾਰੀ ਕਤਲ ਮਾਮਲੇ ’ਚ ਇੱਕ ਔਰਤ ਦਾ ਹੱਥ ਵੀ ਆਇਆ ਸਾਹਮਣੇ !

Ludhiana businessman killing: ਲੁਧਿਆਣਾ ਕਾਰੋਬਾਰੀ ਕਤਲ ਮਾਮਲੇ ’ਚ ਇੱਕ ਔਰਤ ਦਾ ਹੱਥ ਵੀ ਆਇਆ ਸਾਹਮਣੇ !

Ludhiana businessman killing: ਲੁਧਿਆਣਾ ਦੇ ਕਾਰੋਬਾਰੀ ਦੇ ਕਤਲ ਮਾਮਲੇ ’ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ’ਚ ਇੱਕ ਮਹਿਲਾ ਦੇ ਸ਼ਾਮਲ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ’ਚ ਇੱਕ ਮਹਿਲਾ ਸਮੇਤ ਇੱਕ ਹੋਰ ਕਾਤਲ ਨੂੰ ਹਿਰਾਸਤ ’ਚ ਲਿਆ ਹੈ। 

ਕਤਲ ਮਾਮਲੇ ’ਚ ਹੋਇਆ ਵੱਡਾ ਖੁਲਾਸਾ 


ਦੱਸ ਦਈਏ ਕਿ ਲੁਟੇਰਿਆਂ ਨੇ ਚੋਰੀ ਦੀ ਸਕੂਟਰੀ ’ਤੇ ਸਵਾਰ ਕੇ ਕਤਲ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਹੀ ਨਹੀਂ ਲੁਟੇਰਿਆਂ ਦੇ ਪਿੱਛੇ ਮੁਲਜ਼ਮ ਮਹਿਲਾ ਨੇ ਆਪਣੀ ਕਾਰ ਨੂੰ ਲੱਗਾ ਰੱਖਿਆ ਸੀ। ਇਸ ਕਾਰ ਦੇ ਨੰਬਰ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਤਲ ਮਾਮਲੇ ’ਚ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਹੀ ਨਹੀਂ ਕਤਲ ਮਾਮਲੇ ’ਚ ਸ਼ਾਮਲ ਮਹਿਲਾ ਮੁੱਖ ਮੁਲਜ਼ਮ ਦੀ ਪਤਨੀ ਦੀ ਸਹੇਲੀ ਦੱਸੀ ਜਾ ਰਹੀ ਹੈ।  

ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਕਈ ਦਿਨਾਂ ਤੱਕ ਕੀਤੀ ਸੀ ਰੈਕੀ

ਪੁਲਿਸ ਸੂਤਰਾਂ ਮੁਤਾਬਿਕ ਪੁਲਿਸ ਨੇ ਲੁੱਟ ਦੇ ਸਾਰੇ ਪੈਸਿਆਂ ਨੂੰ ਬਰਾਮਦ ਕਰ ਲਿਆ ਹੈ ਇਸ ਮਾਮਲੇ ’ਚ ਫਿਲਹਾਲ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਇਸ ਮਾਮਲੇ ਚ ਸਾਮਲ ਹਜੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਲਦੀ ਅਮੀਨ ਬਣਨਾ ਚਾਹੁੰਦੇ ਸੀ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਮਨੀ ਐਕਸਚੇਂਜਰ ਨੂੰ ਟਾਰਗੇਟ ਬਣਾਇਆ ਗਿਆ ਹੈ। ਨਾਲ ਹੀ ਇਸ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨੀ ਐਕਸਚੇਂਜਰ ਦੀ ਕਈ ਦਿਨਾਂ ਤੱਕ ਰੈਕੀ ਵੀ ਕੀਤੀ ਗਈ ਸੀ। 

ਲੁੱਟ ਦੀ ਨੀਅਤ ਨਾਲ ਦਿੱਤਾ ਸੀ ਵਾਰਦਾਤ ਨੂੰ ਅੰਜਾਮ 

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੀ ਕੋਚਰ ਮਾਰਕਿਟ ਇਲਾਕੇ 'ਚ ਐਕਟਿਵਾ ਸਵਾਰ ਨੌਜਵਾਨਾਂ ਨੇ ਕਾਰੋਬਾਰੀ ਨੂੰ ਸੂਏ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਲੁਟੇਰੇ ਕਾਰੋਬਾਰੀ ਕੋਲ ਮੌਜੂਦ ਕਰੋੜਾਂ ਦੀ ਕਰੰਸੀ ਨੂੰ ਲੁੱਟ ਕੈ ਲੇ ਗਏ ਸੀ। ਵਾਰਦਾਤ ਸਮੇਂ ਕਾਰੋਬਾਰੀ ਕੋਲ ਭਾਰਤੀ ਅਤੇ ਵਿਦੇਸ਼ੀ ਦੋਵੇਂ ਕਰੰਸੀ। ਫਿਲਹਾਲ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਲੁੱਟੇ ਹੋਏ ਪੈਸਿਆ ਨੂੰ ਬਰਾਮਦ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਵਿਸਾਖੀ ਮੌਕੇ ਅੰਮ੍ਰਿਤਸਰ 'ਚ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਚੈਕਿੰਗ

- PTC NEWS

adv-img

Top News view more...

Latest News view more...