Patiala News : ਪਟਿਆਲਾ 'ਚ ਨਿੱਜੀ ਹਸਪਤਾਲ 'ਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ, ਪਰਿਵਾਰ ਦਾ ਹੰਗਾਮਾ, ਡਾਕਟਰ ਖਿਲਾਫ਼ ਮਾਮਲਾ ਦਰਜ
Patiala Women Death Case : ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ ਨੂੰ ਲੈ ਕੇ ਪਰਿਵਾਰ ਵੱਲੋਂ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ। ਮੌਕੇ 'ਤੇ ਪੁਲਿਸ ਪਹੁੰਚੀ ਹੋਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਮ੍ਰਿਤਕਾ ਕੁੜੀ ਦੇ ਪਤੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਉਸ ਨੇ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਬਹਾਦਰਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਸਵੇਰੇ 7:00 ਵਜੇ ਨਾਰਮਲ ਡਿਲੀਵਰੀ ਹੋਈ ਸੀ, ਪਰ ਅਸੀਂ ਆਪਰੇਸ਼ਨ ਥੀਏਟਰ ਦੇ ਅੰਦਰੋਂ ਪਤਨੀ ਦੇ ਰੋਣ ਦੀ ਆਵਾਜ਼ ਸੁਣ ਸਕਦੇ ਸੀ। ਅਸੀਂ ਡਾਕਟਰ ਨੂੰ ਇਹ ਵੀ ਕਿਹਾ ਕਿ ਜੇ ਉਹ ਮਰੀਜ਼ ਨੂੰ ਸੰਭਾਲਣ ਦੇ ਯੋਗ ਨਹੀਂ ਹੈ, ਤਾਂ ਉਹ ਉਸ ਨੂੰ ਦੂਜੇ ਹਸਪਤਾਲ ਲੈ ਜਾਂਦੇ ਹਨ। ਪਰ ਡਾਕਟਰ ਨੇ ਕਿਹਾ ਸਭ ਕੁਝ ਠੀਕ ਸੀ ਅਤੇ ਸਾਨੂੰ ਖੂਨ ਲੈਣ ਲਈ ਦੂਜੇ ਹਸਪਤਾਲ ਭੇਜਿਆ ਗਿਆ, ਪਰ ਜਦੋਂ ਉਹ ਵਾਪਸ ਪਹੁੰਚੇ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੇ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਅਜਿਹਾ ਸਿੱਧਾ ਡਾਕਟਰ ਦੀ ਅਣਗਹਿਲੀ ਕਾਰਨ ਹੋਇਆ ਹੈ।
ਉਧਰ, ਇਸ ਮਾਮਲੇ 'ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਥਾਣਾ ਸਦਰ 'ਚ ਡਾਕਟਰ ਕਰਮਜੀਤ ਕੌਰ ਦੇ ਖ਼ਿਲਾਫ਼ ਐਫਆਈਆਰ ਨੰਬਰ 35 ਦਰਜ ਕੀਤੀ ਹੈ।
- PTC NEWS