Barnala News : ਤਪਾ ਵਿਖੇ ਸਰਕਾਰੀ ਹਸਪਤਾਲ 'ਚ ਵੱਡੀ ਲਾਪਰਵਾਹੀ ! ਇਲਾਜ ਦੌਰਾਨ ਔਰਤ ਦੀ ਹੋਈ ਮੌਤ, ਗੋਡਿਆਂ ਦਾ ਹੋਇਆ ਸੀ ਆਪਰੇਸ਼ਨ
Barnala News : ਬਰਨਾਲਾ ( Barnala ) ਜ਼ਿਲ੍ਹੇ ਦੇ ਕਸਬਾ ਤਪਾ (Tapa) ਵਿਖੇ ਸਰਕਾਰੀ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਥੇ ਗੋਡਿਆਂ ਦੀ ਸਰਜਰੀ ਦੌਰਾਨ ਇੱਕ ਮਹਿਲਾ (Woman Death ) ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੀਤੋ ਦੇਵੀ ਪਤਨੀ ਮਹਿੰਦਰ ਦਾਸ ਪਿੰਡ ਭਗਤਪੁਰਾ ਮੌੜ ਉਮਰ ਤਕਰੀਬਨ 52 ਸਾਲ ਵਜੋਂ ਹੋਈ ਹੈ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੀਤੋ ਦੇਵੀ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਸੀ ਅਤੇ ਸ਼ਾਮ ਨੂੰ ਉਸ ਨੂੰ ਇੱਕ ਇੰਜੈਕਸ਼ਨ ਲਗਾਉਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ। ਵਾਰ-ਵਾਰ ਉਨ੍ਹਾਂ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ ਗਿਆ ਪਰ ਮੌਕੇ ਉੱਪਰ ਕੋਈ ਵੀ ਡਾਕਟਰ ਨਹੀਂ ਪਹੁੰਚਿਆ। ਇਸ ਤੋਂ ਖ਼ਫ਼ਾ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਨਾਅਰੇਬਾਜ਼ੀ ਕੀਤੀ। ਬਾਅਦ 'ਚ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਬਠਿੰਡਾ-ਚੰਡੀਗੜ੍ਹ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ ਹੈ।
ਪਰਿਵਾਰ ਵਾਲਿਆਂ ਨੇ ਡਾਕਟਰ ਅਤੇ ਸਟਾਫ ਉੱਪਰ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪੁੱਤਰ ਅਤੇ ਪਰਿਵਾਰਕ ਮੈਂਬਰ ਸੋਗ 'ਚ ਹਨ। ਪੀੜਤ ਪਰਿਵਾਰ ਨੇ ਪੰਜਾਬ ਦੇ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS