Sat, Jul 27, 2024
Whatsapp

Reel ਬਣਾਉਣ ਦੇ ਚੱਕਰ 'ਚ ਔਰਤ ਨਾਲ ਵਾਪਰਿਆ Real ਹਾਦਸਾ, ਦੇਖੋ Viral Video

Reported by:  PTC News Desk  Edited by:  KRISHAN KUMAR SHARMA -- March 25th 2024 12:54 PM
Reel ਬਣਾਉਣ ਦੇ ਚੱਕਰ 'ਚ ਔਰਤ ਨਾਲ ਵਾਪਰਿਆ Real ਹਾਦਸਾ, ਦੇਖੋ Viral Video

Reel ਬਣਾਉਣ ਦੇ ਚੱਕਰ 'ਚ ਔਰਤ ਨਾਲ ਵਾਪਰਿਆ Real ਹਾਦਸਾ, ਦੇਖੋ Viral Video

ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਲੋਕਾਂ 'ਚ ਲਗਾਤਾਰ ਕ੍ਰੇਜ਼ ਵਧਦਾ ਜਾ ਰਿਹਾ ਹੈ। ਭਾਵੇਂ ਇਸ ਨਾਲ ਕੋਈ ਹਾਦਸਾ ਵੀ ਵਾਪਰ ਜਾਵੇ, ਲੋਕ ਨਹੀਂ ਹਟਦੇ। ਅਜਿਹਾ ਹੀ ਇੱਕ ਹਾਦਸਾ ਇਸ ਔਰਤ ਨਾਲ ਵਾਪਰਿਆ, ਜਦੋਂ ਉਹ ਰੀਲ ਬਣਾ ਰਹੀ ਸੀ। ਅਚਾਨਕ ਇੱਕ ਮੋਟਰਸਾਈਕਲ ਸਵਾਰ ਆਉਂਦਾ ਹੈ ਅਤੇ ਉਸ ਦੇ ਗਲੋਂ ਵਿਚੋਂ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਜਾਂਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਲਵਾਰ-ਸੂਟ ਪਹਿਨੀ ਇੱਕ ਔਰਤ ਰੀਲ ਬਣਾ ਰਹੀ ਹੈ। ਰੀਲ ਬਣਾਉਣ ਲਈ ਉਹ ਸੜਕ 'ਤੇ ਹੌਲੀ-ਹੌਲੀ ਤੁਰ ਕੇ ਆਉਂਦਾ ਹੈ। ਇਸ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਨੌਜਵਾਨ ਆਉਂਦਾ ਹੈ। ਔਰਤ ਰੀਲ ਖਰਾਬ ਹੋਣ ਕਾਰਨ ਨਾਰਾਜ਼ ਵੀ ਲੱਗੀ ਹੈ ਅਤੇ ਜਾਪਦਾ ਹੈ ਕਿ ਉਹ ਨੌਜਵਾਨ ਨੂੰ ਰੋਕਣਾ ਚਾਹੁੰਦੀ ਸੀ, ਪਰ ਇਸਤੋਂ ਪਹਿਲਾਂ ਹੀ ਨੌਜਵਾਨ ਉਸ ਦੇ ਗਲ 'ਚ ਹੱਥ ਪਾ ਕੇ ਸੋਨੇ ਦੀ ਚੈਨ ਖੋਹ ਕੇ ਫ਼ਰਾਰ ਹੋ ਜਾਂਦਾ ਹੈ।


ਘਟਨਾ ਗਾਜ਼ੀਆਬਾਦ ਦੇ ਇੰਦਰਾਪੁਰਮ ਦੀ ਹੈ, ਜੋ ਕਿ ਰੀਲ ਬਣਾਉਂਦੇ ਹੋਏ ਮੋਬਾਈਲ ਵਿੱਚ ਕੈਦ ਹੋ ਗਈ। ਵੀਡੀਓ 'ਚ ਨੌਜਵਾਨ ਦਾ ਚਿਹਰਾ ਨਜ਼ਰ ਨਹੀਂ ਆਇਆ ਕਿਉਂਕਿ ਉਸ ਨੇ ਹੈਲਮਟ ਪਹਿਨਿਆ ਹੋਇਆ ਸੀ। ਪੀੜਤਾ ਸੁਸ਼ਮਾ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ਸਬੰਧੀ ਪੁਲਿਸ ਨੇ ਲੁਟੇਰੇ ਦੀ ਭਾਲ ਅਰੰਭ ਦਿੱਤੀ ਹੈ।

-

Top News view more...

Latest News view more...

PTC NETWORK