Karva Chauth Fast In Jail : ਕੈਦੀ ਔਰਤਾਂ ਨੇ ਜੇਲ੍ਹ 'ਚ ਰੱਖਿਆ ਕਰਵਾਚੌਥ ਦਾ ਵਰਤ, ਸਲਾਖਾਂ 'ਚੋਂ ਚੰਨ ਦੇਖ ਪਤੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ
Karva Chauth Fast In Jail : ਸੁਪਰਡੈਂਟ ਜਨਾਨਾ ਜੇਲ੍ਹ ਲੁਧਿਆਣਾ ਦਲਬੀਰ ਸਿੰਘ ਕਾਹਲੋ ਅਤੇ ਡਿਪਟੀ ਸੁਪਰਡੈਂਟ ਰਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਪੁਲੀਸ (ਜੇਲ੍ਹਾਂ) ਪੰਜਾਬ ਸ੍ਰੀ ਅਰੁਣ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਾਨਾ ਜੇਲ੍ਹ ਲੁਧਿਆਣਾ ਵਿੱਚ ਬੰਦੀ ਔਰਤਾਂ ਨੂੰ ਜੇਲ੍ਹ ਅੰਦਰ ਕਰਵਾ ਚੌਥ ਦਾ ਵਰਤ ਰੱਖਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ। ਇਸ ਤੋਂ ਇਲਾਵਾ ਇਹਨਾਂ ਬੰਦੀ ਔਰਤਾਂ ਦੀ ਉਨ੍ਹਾਂ ਦੇ ਪਤੀਆਂ ਨਾਲ ਮੁਲਾਕਾਤਾਂ ਵੀ ਕਰਵਾਈਆ ਗਈਆ।
ਉਨ੍ਹਾਂ ਦੱਸਿਆ ਕਿ ਦੇਸ਼ ’ਚ ਕਰਵਾਚੌਥ ਦਾ ਤਿਉਹਾਰ ਸੁਹਾਗਣ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸੇ ਕੜੀ ਤਹਿਤ ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ’ਚ ਕੈਦੀ/ਹਵਾਲਾਤੀ ਔਰਤਾਂ ਨੇ ਕਰਵਾਚੌਥ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ।
ਕੈਦੀ ਔਰਤਾਂ ਨੇ ਇਕ-ਦੂਜੇ ਦੇ ਹੱਥਾਂ ’ਤੇ ਮਹਿੰਦੀ ਵੀ ਲਗਾਈ ਅਤੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਬੰਦੀ ਔਰਤਾਂ ਨੇ ਪ੍ਰੰਪਰਾ ਅਨੁਸਾਰ ਸਵੇਰੇ ਦੇ ਸਮੇਂ ਉੱਠ ਕੇ ਸਰਘੀ ਵੀ ਖਾਧੀ ਅਤੇ ਸ਼ਾਮ ਸਮੇਂ ਸਾਂਝੇ ਰੂਪ ’ਚ ਕਥਾ ਸੁਣ ਕੇ ਥਾਲੀਆਂ ਨੂੰ ਆਪਸ ’ਚ ਵੰਡਿਆ ਗਿਆ।
55 ਕੈਦੀ ਔਰਤਾਂ ਨੇ ਰੱਖਿਆ ਵਰਤ
ਜੇਲ੍ਹ ’ਚ ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਕੈਦੀ ਔਰਤਾਂ ਨੂੰ ਸਾਮਾਨ ਵੀ ਉਪਲੱਬਧ ਕਰਵਾਇਆ ਗਿਆ, ਜਿਸ ’ਚ ਫਲ, ਮਠਿਆਈਆਂ, ਹੱਥਾਂ ’ਚ ਲੱਗਣ ਵਾਲੀ ਮਹਿੰਦੀ ਤੇ ਪੂਜਾ ਦਾ ਸਾਮਾਨ ਸ਼ਾਮਲ ਸੀ। 55 ਕੈਦੀ ਔਰਤਾਂ ਨੇ ਕਰਵਾਚੌਥ ਦਾ ਵਰਤ ਰੱਖਿਆ ਅਤੇ ਸੀਖਾਂ ’ਚੋਂ ਹੀ ਚੰਦ ਦਾ ਦੀਦਾਰ ਕੀਤਾ। ਬੰਦੀ ਔਰਤਾਂ ਨੇ ਭਜਨ ਅਤੇ ਗੀਤ ਵੀ ਗਾਏ। ਕਿਸੇ ਵੀ ਕੈਦੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ, ਇਸ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Varinder Singh Ghuman : ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਰਹੱਸ ਤੋਂ ਉਠਿਆ ਪਰਦਾ ! Fortis ਹਸਪਤਾਲ ਨੇ ਜਾਰੀ ਕੀਤੀ ਸਟੇਟਮੈਂਟ, ਪੜ੍ਹੋ ਰਿਪੋਰਟ
- PTC NEWS