World Cancer Day: ਔਰਤਾਂ ਲਈ ਜਾਨਲੇਵਾ ਹੋ ਸਕਦੈ 'ਛਾਤੀ ਦਾ ਕੈਂਸਰ', ਜਾਣੋ Breast Cancer ਦੇ 12 ਮੁੱਢਲੇ ਲੱਛਣ
Breast Cancer Symptoms: ਛਾਤੀ ਦਾ ਕੈਂਸਰ (breast-cancer-reason-symptoms) ਭਾਰਤ ਸਮੇਤ ਦੁਨੀਆ ਭਰ ਦੀਆਂ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਆਮ ਕੈਂਸਰ ਹੈ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ 'ਚ ਹਰ ਸਾਲ ਲੱਖਾਂ ਔਰਤਾਂ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੁੰਦੀਆਂ ਹਨ। ਪਰ ਔਰਤਾਂ ਨੂੰ 'ਛਾਤੀ ਦੇ ਕੈਂਸਰ' (world-cancer-day-2024) ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ, ਜਿਸ 'ਚ ਕਾਰਨ ਉਹ ਛਾਤੀਆਂ 'ਚ ਹੋਣ ਵਾਲੇ ਬਦਲਾਅ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਅਜਿਹੇ 'ਚ ਜਦੋਂ ਤੱਕ ਉਨ੍ਹਾਂ ਨੂੰ ਕੁਝ ਸਮਝ ਆਉਂਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮਾਹਿਰਾਂ ਵਲੋਂ ਦੱਸਿਆ ਗਿਆ ਹੈ ਕਿ ਆਮ ਤੌਰ 'ਤੇ 60 ਤੋਂ 70 ਫੀਸਦੀ ਔਰਤਾਂ ਐਡਵਾਂਸ ਸਟੇਜ 'ਤੇ ਪਹੁੰਚਣ ਮਗਰੋਂ ਹੀ ਡਾਕਟਰ ਕੋਲ ਪਹੁੰਚਦੀਆਂ ਹਨ। ਦੱਸ ਦੇਈਏ ਕਿ ਜਵਾਨੀ ਤੋਂ ਬਾਅਦ, ਇੱਕ ਔਰਤ ਦੀਆਂ ਛਾਤੀਆਂ ਕਨੈਕਟਿਵ ਟਿਸ਼ੂ ਅਤੇ ਹਜ਼ਾਰਾਂ ਲੋਬਿਊਲਸ ਨਾਲ ਬਣੀਆਂ ਹੁੰਦੀਆਂ ਹਨ। ਇਹ ਛੋਟੀਆਂ ਗ੍ਰੰਥੀਆਂ ਹਨ, ਜੋ ਦੁੱਧ ਪੈਦਾ ਕਰ ਸਕਦੀਆਂ ਹਨ। ਅਜਿਹੀ ਸਥਿਤੀ 'ਚ ਜੈਨੇਟਿਕ ਮਿਊਟੇਸ਼ਨ ਜਾਂ ਡੀਐਨਏ ਖਰਾਬ ਹੋਣ ਕਾਰਨ ਛਾਤੀ ਦਾ ਕੈਂਸਰ (breast-cancer-awareness) ਵਿਕਸਤ ਹੁੰਦਾ ਹੈ।
'ਛਾਤੀ ਦੇ ਕੈਂਸਰ' ਦੇ ਸਫਲ ਇਲਾਜ 'ਚ ਜਲਦੀ ਪਤਾ ਲਗਾਉਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਸ ਬਾਰੇ ਸਹੀ ਸਮੇਂ 'ਤੇ ਜਾਣ ਕੇ ਇਸ ਜਾਨਲੇਵਾ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਤਾਂ ਆਉ ਜਾਣਦੇ ਹਾਂ ਛਾਤੀ ਦੇ ਕੈਂਸਰ (world-cancer-day-history) ਦੇ ਸ਼ੁਰੂਆਤੀ ਲੱਛਣਾਂ ਬਾਰੇ...
ਛਾਤੀ ਦੀ ਚਮੜੀ ਦੀ ਬਣਤਰ 'ਚ ਬਦਲਾਅ: ਕੋਈ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਨੂੰ ਆਪਣੀ ਛਾਤੀਆਂ ਦੀ ਚਮੜੀ ਦੀ ਬਣਤਰ 'ਚ ਤਬਦੀਲੀਆਂ ਦਿਖਣ ਲੱਗ ਜਾਣਗੀਆਂ। ਦਸ ਦਈਏ ਕਿ ਇਹ ਕੈਂਸਰ ਸੈੱਲਾਂ ਦੇ ਵਾਧੇ ਕਾਰਨ ਹੋਣ ਵਾਲੀ ਸੋਜਸ਼ ਕਾਰਨ ਹੁੰਦਾ ਹੈ। ਜਿਸ ਨਾਲ ਚਮੜੀ ਦੇ ਰੰਗ 'ਚ ਵੀ ਫਰਕ ਆ ਸਕਦਾ ਹੈ। ਨਾਲ ਹੀ ਨਿੱਪਲਾਂ ਦੇ ਆਲੇ-ਦੁਆਲੇ ਫਲੀਕੀ ਦਿਖਾਈ ਦੇ ਸਕਦੀ ਹੈ, ਅਤੇ ਇਹ ਕੁਝ ਖੇਤਰਾਂ 'ਚ ਸੰਘਣੀ ਵੀ ਦਿਖਾਈ ਦੇ ਸਕਦੀ ਹੈ। ਇੱਥੋਂ ਤੱਕ ਕਿ ਨਿੱਪਲਾਂ 'ਚ ਚੰਬਲ ਅਤੇ ਡਰਮੇਟਾਇਟਸ ਵੀ ਛਾਤੀ ਦੇ ਕੈਂਸਰ ਦੀ ਇੱਕ ਦੁਰਲੱਭ ਕਿਸਮ ਦੀ ਨਿਸ਼ਾਨੀ ਹੋ ਸਕਦੀ ਹੈ।
ਛਾਤੀ 'ਚ ਗੰਢ: ਛਾਤੀ ਦੇ ਕੈਂਸਰ ਦਾ ਸਭ ਤੋਂ ਆਮ ਲੱਛਣ ਛਾਤੀ 'ਚ ਗੰਢ ਬਣਨਾ ਹੈ, ਜੋ ਦਰਦ ਰਹਿਤ, ਮਜ਼ਬੂਤ ਅਤੇ ਅਨਿਯਮਿਤ ਹੋ ਸਕਦੀ ਹੈ।
ਨਿੱਪਲ ਵਿਚੋਂ ਤਰਲ ਪਦਾਰਥ ਨਿਕਲਣਾ: ਨਿੱਪਲ ਤੋਂ ਕਿਸੇ ਤਰ੍ਹਾਂ ਦਾ ਤਰਲ ਨਿਕਲਣਾ ਆਮ ਗੱਲ ਨਹੀਂ ਹੈ। ਕਿਉਂਕਿ ਆਮ ਤੌਰ 'ਤੇ ਛਾਤੀ ਦੇ ਕੈਂਸਰ ਦੇ ਮਾਮਲੇ 'ਚ ਨਿੱਪਲ ਵਿਚੋਂ ਪੀਲੇ, ਹਰੇ ਜਾਂ ਲਾਲ ਰੰਗ ਦਾ ਤਰਲ ਨਿਕਲਦਾ ਹੈ, ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਸ ਦਈਏ ਕਿ ਅਜਿਹਾ ਹਰ ਕਾਰਨ ਕੈਂਸਰ ਦਾ ਸੰਕੇਤ ਨਹੀਂ ਹੁੰਦਾ, ਪਰ ਇਹ ਯਕੀਨੀ ਬਣਾਉਣ ਲਈ ਇੱਕ ਵਾਰ ਡਾਕਟਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਹੁੰਦਾ ਹੈ। ਕਿਉਂਕਿ ਨਿੱਪਲ ਵਿਚੋਂ ਤਰਲ ਨਿਕਲਣ ਦੇ ਹੋਰ ਕਾਰਨਾਂ 'ਚ ਛਾਤੀ ਦੀ ਲਾਗ ਅਤੇ ਕੁਝ ਡਾਕਟਰੀ ਸਥਿਤੀਆਂ ਜਿਵੇਂ ਕਿ ਥਾਇਰਾਇਡ ਰੋਗ ਸ਼ਾਮਲ ਹਨ।
ਨਿੱਪਲ 'ਚ ਦਰਦ: ਵੈਸੇ ਤਾਂ ਛਾਤੀ ਦਾ ਕੈਂਸਰ ਦਰਦ ਰਹਿਤ ਹੁੰਦਾ ਹੈ, ਪਰ ਕਈ ਵਾਰ ਇਸ ਸਥਿਤੀ ਤੋਂ ਪੀੜਤ ਨੂੰ ਛਾਤੀ ਅਤੇ ਨਿੱਪਲ 'ਚ ਦਰਦ ਦਾ ਅਨੁਭਵ ਹੁੰਦਾ ਹੈ। ਇਹ ਦਰਦ ਅਤੇ ਬੇਅਰਾਮੀ ਦਾ ਕਾਰਨ ਬਣ ਸਕਦਾ ਹੈ। ਬੇਅਰਾਮੀ ਦੇ ਕਾਰਨ ਬਾਰੇ ਯਕੀਨੀ ਬਣਾਉਣ ਲਈ ਆਪਣੇ ਡਾਕਟਰ ਦੀ ਸਲਾਹ ਲਓ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਲਾਲੀ ਅਤੇ ਸੋਜ: ਛਾਤੀ ਦੇ ਕੈਂਸਰ ਦੀ ਸਮੱਸਿਆ 'ਚ ਤੁਹਾਡੀ ਚਮੜੀ 'ਤੇ ਛਾਲੇ ਜਾਂ ਸੋਜ ਦਿਖਾਈ ਦੇ ਸਕਦੀ ਹੈ, ਜਿਸ ਨਾਲ ਚਮੜੀ ਲਾਲ, ਜਾਮਨੀ ਜਾਂ ਨੀਲੀ ਦਿਖਾਈ ਦੇ ਸਕਦੀ ਹੈ। ਜੇਕਰ ਤੁਸੀਂ ਹਾਲ ਹੀ 'ਚ ਕਿਸੇ ਵੀ ਦੁਖਦਾਈ ਘਟਨਾ ਤੋਂ ਨਹੀਂ ਲੰਘੇ, ਤਾਂ ਅਜਿਹੇ ਲੱਛਣ ਨਜ਼ਰਅੰਦਾਜ਼ ਨਾ ਕਰੋ ਅਤੇ ਆਪਣੇ ਡਾਕਟਰ ਦੀ ਸਲਾਹ ਲਓ। ਕਿਉਂਕਿ ਛਾਤੀ 'ਚ ਸੋਜ ਦੇ ਨਾਲ-ਨਾਲ ਸੱਟ ਲੱਗਣ ਦੇ ਲੱਛਣਾਂ ਦੀ ਭਾਲ ਕਰੋ। ਅਜਿਹੇ ਬਦਲਾਅ ਆਪਣੇ-ਆਪ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਨਿੱਪਲਾਂ 'ਚ ਜਲਣ: ਪੱਕੇ ਹੋਏ ਨਿੱਪਲਾਂ 'ਚ ਬਦਲਾਅ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ 'ਚੋਂ ਇੱਕ ਹੈ। ਜਿਵੇਂ ਉਲਟੇ ਹੋਏ ਨਿੱਪਲ, ਨਿੱਪਲ 'ਤੇ ਦਾਣੇ, ਨਿੱਪਲ 'ਤੇ ਜਲਣ, ਖੁਜਲੀ ਜਾਂ ਫੋੜੇ, ਲਾਲ ਛਿੱਲ ਵਾਲੇ ਧੱਫੜ।
ਗਰਭ ਅਵਸਥਾ ਦੇ ਬਿਨਾਂ ਨਿੱਪਲ ਡਿਸਚਾਰਜ: ਨਿੱਪਲ ਦੇ ਅਸਧਾਰਨ ਡਿਸਚਾਰਜ ਦੇ ਕੋਈ ਗੰਭੀਰ ਕਾਰਨ ਨਹੀਂ ਹਨ, ਜੇਕਰ ਤੁਸੀਂ ਨਿੱਪਲ ਤੋਂ ਲਾਲ ਰੰਗ ਦਾ ਤਰਲ ਦੇਖਦੇ ਹੋ ਤਾਂ ਇਸਦੀ ਤੁਰੰਤ ਜਾਂਚ ਕਰਵਾਉਣੀ ਮਹੱਤਵਪੂਰਨ ਹੈ ਕਿਉਂਕਿ ਇਹ ਕੈਂਸਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ।
ਹੱਡੀਆਂ 'ਚ ਦਰਦ: ਦਸ ਦਈਏ ਕਿ ਛਾਤੀ ਦੇ ਕੈਂਸਰ ਦੇ ਲੱਛਣਾਂ ਵਜੋਂ ਹੱਡੀਆਂ 'ਚ ਲਗਾਤਾਰ ਅਤੇ ਗੰਭੀਰ ਦਰਦ ਹੋ ਸਕਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਥਕਾਵਟ: ਆਰਾਮ ਕਰਨ ਦੇ ਬਾਵਜੂਦ ਵੀ ਜੇਕਰ ਥਕਾਵਟ ਦੂਰ ਨਹੀਂ ਹੁੰਦੀ, ਤਾਂ ਇਹ ਛਾਤੀ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਹਾਲਾਂਕਿ ਇਹ ਹੋਰ ਕਾਰਨਾਂ ਕਰਕੇ ਵੀ ਹੋ ਸਕਦੀ ਹੈ। ਪਰ ਇੱਕ ਵਾਰ ਡਾਕਟਰੀ ਸਲਾਹ ਜ਼ਰੂਰੀ ਲੈਣੀ ਚਾਹੀਦੀ ਹੈ।
ਨਿੱਪਲਾਂ ਉਪਰ ਚਮੜੀ 'ਤੇ ਦਾਣੇ ਦਿਖਾਈ ਦੇਣਾ: ਨਿੱਪਲਾਂ ਦੇ ਉੱਪਰ ਦੀ ਚਮੜੀ 'ਚ ਛੋਟੇ ਦਾਨੇ ਦਾ ਦਿਖਾਈ ਦੇਣਾ, ਜੋ ਕਿ ਸੰਤਰੇ ਦੇ ਛਿਲਕੇ ਵਰਗੇ ਹੋਣ, ਵੀ ਛਾਤੀ ਦੇ ਕੈਂਸਰ ਦਾ ਲੱਛਣ ਹੋ ਸਕਦੇ ਹਨ।
ਅੰਡਰਆਰਮ 'ਚ ਗੰਢ ਮਹਿਸੂਸ ਹੋਣਾ: ਅੰਡਰਆਰਮ 'ਚ ਗੰਢ ਮਹਿਸੂਸ ਹੋਣਾ ਵੀ ਛਾਤੀ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ, ਕਿਉਂਕਿ ਇਹ ਅਚਾਨਕ ਹੁੰਦੀ ਹੈ ਅਤੇ ਦਰਦ ਰਹਿਤ ਹੁੰਦਾ ਹੈ।
ਚਮੜੀ ਦਾ ਢਿੱਲਾ ਹੋਣਾ: ਦਸ ਦਈਏ ਕਿ ਛਾਤੀ ਦੀ ਚਮੜੀ ਦਾ ਢਿੱਲਾ ਹੋਣਾ ਜਾਂ ਸੁੰਗੜਨਾ ਵੀ ਛਾਤੀ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
-