Bangladesh vs Sri Lanka: ਵਿਸ਼ਵ ਕੱਪ 2023 'ਚ ਅੱਜ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਹੋਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਦੁਪਹਿਰ 1.30 ਵਜੇ ਹੋਵੇਗਾ, ਜਦਕਿ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਹਾਲਾਂਕਿ, ਦੋਵੇਂ ਟੀਮਾਂ 2025 ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਲਈ ਅਜੇ ਵੀ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੀਆਂ।ਸ੍ਰੀ ਲੰਕਾ ਦੀ ਟੀਮ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਸ਼੍ਰੀ ਲੰਕਾ ਟੀਮ ਨੂੰ ਸੱਤ ਮੈਚਾਂ ਵਿੱਚ ਸਿਰਫ਼ ਦੋ ਜਿੱਤਾਂ ਮਿਲੀਆਂ ਹਨ। ਅਜਿਹੇ 'ਚ ਅੱਜ ਸ਼੍ਰੀਲੰਕਾ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨਾ ਚਾਹੇਗਾ। ਉਥੇ ਹੀ ਬੰਗਲਾਦੇਸ਼ ਦੀ ਟੀਮ 7 ਮੈਚਾਂ 'ਚ ਸਿਰਫ ਇਕ ਜਿੱਤ ਨਾਲ ਅੰਕ ਸੂਚੀ 'ਚ 9ਵੇਂ ਨੰਬਰ 'ਤੇ ਹੈ। ਬੰਗਲਾਦੇਸ਼ ਦੀ ਟੀਮ ਏਸ਼ੀਆ ਕੱਪ 'ਚ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ।ਅਰੁਣ ਜੇਤਲੀ ਸਟੇਡੀਅਮ, ਦਿੱਲੀ ਦੀ ਪਿੱਚ ਰਿਪੋਰਟਹਾਲਾਂਕਿ ਦਿੱਲੀ ਦੀ ਪਿੱਚ ਹਮੇਸ਼ਾ ਹੀ ਸਪਿਨਰਾਂ ਲਈ ਢੁਕਵੀਂ ਮੰਨੀ ਜਾਂਦੀ ਸੀ ਅਤੇ ਇੱਥੇ ਕਈ ਘੱਟ ਸਕੋਰ ਵਾਲੇ ਮੈਚ ਹੋਏ। ਹਾਲਾਂਕਿ ਇਸ ਵਿਸ਼ਵ ਕੱਪ ਵਿੱਚ ਅਜਿਹਾ ਨਹੀਂ ਹੋ ਰਿਹਾ ਹੈ। ਦਰਅਸਲ, IPL 2023 ਤੋਂ ਬਾਅਦ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਦਿੱਲੀ ਦੀ ਪਿੱਚ ਨਵੀਂ ਤਿਆਰ ਕੀਤੀ ਗਈ ਸੀ। ਅਜਿਹੇ 'ਚ ਹੁਣ ਇਸ ਪਿੱਚ 'ਤੇ ਬੱਲੇਬਾਜ਼ਾਂ ਨੂੰ ਮਦਦ ਮਿਲ ਰਹੀ ਹੈ ਅਤੇ ਦੌੜਾਂ ਬਣਾਉਣਾ ਆਸਾਨ ਹੋ ਰਿਹਾ ਹੈ। ਹਾਲਾਂਕਿ, ਤ੍ਰੇਲ ਦਾ ਕਾਫ਼ੀ ਪ੍ਰਭਾਵ ਹੋਵੇਗਾ। ਅਜਿਹੀ ਸਥਿਤੀ 'ਚ ਟਾਸ ਜਿੱਤਣ ਵਾਲੀ ਟੀਮ ਟੀਚੇ ਦਾ ਪਿੱਛਾ ਕਰਨ ਨੂੰ ਤਰਜੀਹ ਦੇ ਸਕਦੀ ਹੈ।ਸ਼੍ਰੀਲੰਕਾ ਦੀ ਸੰਭਾਵਿਤ ਪਲੇਇੰਗ ਇਲੈਵਨ- ਪਥੁਮ ਨਿਸਾਂਕਾ, ਕੁਸਲ ਪਰੇਰਾ/ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਕਪਤਾਨ ਅਤੇ ਵਿਕਟ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਡੁਨਿਥ ਵੇਲਾਲਾਘੇ/ਧਨੰਜੇ ਡੀ ਸਿਲਵਾ, ਮਹਿਸ਼ ਦੀਕਸ਼ਾਨਾ, ਕਸੁਨ ਰਾਜੀਥਾ, ਦੁਸ਼ਮੰਥਾ ਚਮਸ਼ਾਨਮੇ।ਬੰਗਲਾਦੇਸ਼ ਦੇ ਸੰਭਾਵਿਤ ਪਲੇਇੰਗ ਇਲੈਵਨ- ਲਿਟਨ ਦਾਸ, ਮੇਹਦੀ ਹਸਨ ਮਿਰਾਜ, ਨਜ਼ਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਤੌਹੀਦ ਹਰੀਦੌਏ, ਨਸੂਮ ਅਹਿਮਦ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਸ਼ਰੀਫੁਲ ਇਸਲਾਮ।