Mon, Dec 8, 2025
Whatsapp

SKM Tractor Protest Highlights : ਲੈਂਡ ਪੂਲਿੰਗ 'ਤੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚੇਤਾਵਨੀ, 4 ਅਗਸਤ ਨੂੰ ਹੋਵੇਗੀ SKM ਦੀ ਮੀਟਿੰਗ

ਮਿਲੀ ਜਾਣਕਾਰੀ ਮੁਤਾਬਿਕ ਸੱਤਾਧਾਰੀ ਸਰਕਾਰ ਦੀ ਯੋਜਨਾ ਲੁਧਿਆਣਾ ਦੇ ਲਗਭਗ 40 ਪਿੰਡਾਂ ਤੋਂ ਵੱਧ ਤੋਂ ਵੱਧ ਜ਼ਮੀਨ - 24311 ਏਕੜ (ਰਿਹਾਇਸ਼ੀ ਲਈ) ਅਤੇ 21550 ਏਕੜ (ਉਦਯੋਗਾਂ ਲਈ) ਪ੍ਰਾਪਤ ਕਰਨ ਦੀ ਹੈ, ਜਿਨ੍ਹਾਂ ਵਿੱਚ ਦਾਣਾ ਮੰਡੀ, ਜੋਧਾਂ, ਦਾਖਾ ਗਰਾਊਂਡ, ਮੁੱਲਾਂਪੁਰ ਅਤੇ ਦਾਣਾ ਮੰਡੀ, ਕੂਮਕਲਾਂ ਸ਼ਾਮਲ ਹਨ।

Reported by:  PTC News Desk  Edited by:  Aarti -- July 30th 2025 09:34 AM -- Updated: July 30th 2025 05:15 PM
SKM Tractor Protest Highlights : ਲੈਂਡ ਪੂਲਿੰਗ 'ਤੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚੇਤਾਵਨੀ, 4 ਅਗਸਤ ਨੂੰ ਹੋਵੇਗੀ SKM ਦੀ ਮੀਟਿੰਗ

SKM Tractor Protest Highlights : ਲੈਂਡ ਪੂਲਿੰਗ 'ਤੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚੇਤਾਵਨੀ, 4 ਅਗਸਤ ਨੂੰ ਹੋਵੇਗੀ SKM ਦੀ ਮੀਟਿੰਗ

  • 05:15 PM, Jul 30 2025
    ਲੈਂਡ ਪੂਲਿੰਗ 'ਤੇ 4 ਅਗਸਤ ਨੂੰ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ

    ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਲੈਂਡ ਪੁਲਿੰਗ ਮਾਮਲੇ 'ਚ ਕਿਸਾਨਾਂ ਨੇ ਟਰੈਕਟਰ ਮਾਰਚ ਕੀਤਾ ਗਿਆ। 

    ਸਾਰੇ ਪੰਜਾਬ ਚ ਅੱਜ ਸਫਲ ਟਰੈਕਟਰ ਮਾਰਚ ਹੋਇਆ। ਪੰਜਾਬ ਦੇ ਹਾਲਾਤ ਤੋਂ ਅੱਜ ਇਹ ਲਗਿਆ ਕਿ ਇਕ ਵਾਰ ਫਿਰ ਪੰਜਾਬ ਆਪਣਾ ਇਤਿਹਾਸ ਦੁਹਰਾਏਗਾ।

    ਸਰਕਾਰ ਨੂੰ ਚਾਹੀਦਾ ਕਿ ਤੁਸੀਂ ਜਿੱਦ ਛੱਡੋ। ਬੰਦੇ ਕੋਲੋ ਗਲਤੀ ਹੋ ਜਾਂਦੀ ਹੈ, ਉਹਨੂੰ ਮੰਨੋ।

    ਸਰਕਾਰ ਨੇ ਜਗਰਾਓ, ਮੋਹਾਲੀ ਸਮੇਤ ਬਾਕੀ ਜਗ੍ਹਾਵਾਂ 'ਤੇ ਜਿਵੇਂ ਦੇਖਿਆ ਗਿਆ। ਪੰਜਾਬ ਦੀ ਸਥਿਤੀ ਅਤੇ ਤਸਵੀਰ ਨੂੰ ਬਦਲਣ ਲਈ ਕੋਈ ਸਾਜ਼ਿਸ਼ ਤਾਂ ਨਹੀਂ ਹੈ?

    ਪਰ ਇੱਕ ਗਲ ਹੋਰ ਸਪਸ਼ਟ ਕਰਦੇ ਹਨ ਕਿ ਅਸੀਂ ਨੋਟੀਫਿਕੇਸ਼ਨ ਨਾਲ ਨਹੀਂ ਬਲਕਿ ਇਸਨੂੰ ਰੱਦ ਕੀਤਾ ਜਵੇਗਾ। 4 ਤਰੀਕ ਨੂੰ skm ਦੀ ਮੀਟਿੰਗ Meeting ludhiana ਹੋਵੇਗੀ। ਸਰਕਾਰ ਜੈ ਇਸ ਤਰੀਕੇ ਨਾਲ ਅੜੀ ਰਹੀ ਤਾਂ ਅਸੀਂ 24 ਤਰੀਕ ਨੂੰ ਰੈਲੀ 'ਚ ਅਗਲਾ ਐਕਸ਼ਨ ਪਲਾਨ ਦੇਵਾਂਗੇ। 116 ਪਿੰਡਾਂ ਚ ਅੱਜ ਸਰਕਾਰ ਦੇ ਲੈਂਡ ਪੁਲਿੰਗ ਖਿਲਾਫ ਟਰੈਕਟਰ ਮਾਰਚ ਕੀਤਾ ਗਿਆ। 76 ਪਿੰਡ ਹਾਊਸਿੰਗ, 40 ਪਿੰਡ ਵਪਾਰਿਕ ਲਈ ਚੁਣੇ ਗਏ ਹਨ।

  • 02:38 PM, Jul 30 2025
    ਲੈਂਡ ਪੁਲਿੰਗ ਮਾਮਲੇ ’ਚ ਕਿਸਾਨ ਆਗੂ ਕਰਨਗੇ ਪ੍ਰੈਸ ਕਾਨਫਰੰਸ

    ਲੈਂਡ ਪੁਲਿੰਗ ਮਾਮਲੇ ’ਚ ਹੋਏ ਪੰਜਾਬ ਭਰ ਚ ਟਰੈਕਟਰ ਮਾਰਚ ਨੂੰ ਲੈਕੇ ਸਮੇਤ ਹੋਰ ਮੁੱਦਿਆਂ ਉੱਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸ਼ਾਮ 4.30 ਵਜੇ  ਪ੍ਰੈਸ ਕਾਨਫਰੰਸ ਕਰਨਗੇ 


     

  • 01:08 PM, Jul 30 2025
    ਭਗਵੰਤ ਮਾਨ 'ਤੇ ਭੜਕਿਆ ਕਿਸਾਨ, ਸੁਣਾਈਆਂ ਖ਼ਰੀਆਂ -ਖ਼ਰੀਆਂ

  • 01:07 PM, Jul 30 2025
    ਪੰਜਾਬ ਸਰਕਾਰ ਦੀ ਲੈਂਡ ਪੂਲਿੰਸ ਖਿਲਾਫ ਗੁੱਸਾ ਵਧਿਆ
    • ਲੈਂਡ ਪੂਲਿੰਸ ਖਿਲਾਫ ਪੂਰੇ ਪੰਜਾਬ ’ਚ ਟਰੈਕਟਰ ਮਾਰਚ
    • ਸਮਰਾਲਾ, ਅੰਮ੍ਰਿਤਸਰ, ਪਟਿਆਲਾ ’ਚ ਕਿਸਾਨਾਂ ਦਾ ਹੱਲਾ-ਬੋਲ
    • ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢਿਆ ਜਾ ਰਿਹਾ ਹੈ ਟਰੈਕਟਰ ਮਾਰਚ
  • 01:00 PM, Jul 30 2025

    ਕਿਸਾਨਾਂ ਨੇ ਪੀਟੀਸੀ ਨਿਊਜ਼ ਚੈਨਲ ਦਾ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਹੋਰ ਜਿਆਦਾ ਬੁਲੰਦ ਕਰ ਰਹੇ ਹਨ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੂੰ ਸਿਰਫ ਪੀਟੀਸੀ ਹੀ ਕਵਰ ਕਰ ਰਿਹਾ ਸਰਕਾਰ ਨੇ ਬਾਕੀ ਚੈਨਲ ਨੂੰ ਰੋਕਿਆ ਹੈ। 

  • 12:54 PM, Jul 30 2025
    SKM ਵੱਲੋਂ ਕੱਡਿਆ ਜਾ ਰਿਹਾ ਹੈ ਟਰੈਕਟਰ ਮਾਰਚ


  • 12:49 PM, Jul 30 2025
    ਲੈਂਡ ਪੁਲਿੰਗ ਪਾਲਿਸੀ ਕਿਸਾਨ ਵਿਰੋਧੀ ਹੈ- ਕਿਸਾਨ

    ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਇਹ ਮਾਰਚ ਪਟਿਆਲਾ ਬਾਈਪਾਸ ਤੋਂ ਸ਼ੁਰੂ ਹੋ ਕੇ ਸ਼ੇਰ ਮਾਜਰਾ ਚੌਰਾਹਾ, ਫਿਲੌਰੀ ਅਤੇ ਅਰਬਨ ਸਟੇਟ ਤੱਕ ਪਹੁੰਚੇਗਾ।

    ਕਿਸਾਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਕਿਸਾਨ ਵਿਰੋਧੀ ਹੈ, ਜਿਸ ਕਰਕੇ ਅਸੀਂ ਸਰਕਾਰ ਦੀ ਸਖ਼ਤ ਨਿੰਦਿਆ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹ ਨੀਤੀ ਤੁਰੰਤ ਵਾਪਸ ਲਈ ਜਾਵੇ। ਅਸੀਂ ਤਾਂ ਇਹ ਸੋਚ ਕੇ ਸਰਕਾਰ ਨੂੰ ਸੱਤਾ ਵਿੱਚ ਲਿਆ ਸੀ ਕਿ ਇਹ ਆਮ ਲੋਕਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਕੰਮ ਕਰੇਗੀ, ਪਰ ਇਹ ਸਰਕਾਰ ਤਾਂ ਹੱਦਾਂ ਪਾਰ ਕਰ ਗਈ ਹੈ ਅਤੇ ਹੁਣ ਸਿੱਧਾ ਸਾਡੀਆਂ ਜਮੀਨਾਂ ਉੱਤੇ ਡਾਕਾ ਮਾਰਨ ਤੱਕ ਆ ਗਈ ਹੈ। ਅੱਜ ਦਾ ਇਹ ਟਰੈਕਟਰ ਮਾਰਚ ਸਿਰਫ਼ ਕਿਸਾਨਾਂ ਲਈ ਨਹੀਂ, ਸਗੋਂ ਹਰ ਆਮ ਨਾਗਰਿਕ ਲਈ ਵੀ ਲੜਾਈ ਹੈ।

  • 12:48 PM, Jul 30 2025
    ਰਾਜਾਸਾਂਸੀ ’ਚ ਟਰੈਕਟਰ ਮਾਰਚ

    ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਜਾਸਾਂਸੀ ਨੇੜੇ ਗੁਰੂਦੁਆਰਾ ਮੋਰਚਾ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਵਿਸ਼ਾਲ ਟਰੈਕਟਰ ਮਾਰਚ

    ਲੈਂਡ ਪੁਲਿੰਗ ਸਕੀਮ ਖਿਲਾਫ ਸਮੁੱਚੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਅਨੇਕਾਂ ਪਿੰਡਾਂ ਦੀਆਂ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੀ ਅਗਵਾਈ ਹੇਠ ਅਨੇਕਾਂ ਪੰਚਾਇਤਾਂ ਵੀ ਕਰ ਰਹੀਆਂ ਸ਼ਮੂਲੀਅਤ

Land Pooling Policy Against Policy : ਸੰਯੁਕਤ ਕਿਸਾਨ ਮੋਰਚਾ  ਵੱਲੋਂ 'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਟਰੈਕਟਰ ਮਾਰਚ ਦਾ ਦਿੱਤੇ ਗਏ ਸੱਦੇ ਦੇ ਚੱਲਦੇ ਅੱਜ ਪੂਰੇ ਪੰਜਾਬ ’ਚ ਰੋਸ ਜਾਹਿਰ ਕੀਤਾ ਜਾਵੇਗਾ। ਦੱਸ ਦਈਏ ਕਿ ਟਰੈਕਟਰ ਮਾਰਚ ਦਾ ਸਭ ਤੋਂ ਵੱਧ ਅਸਰ ਲੁਧਿਆਣਾ ’ਚ ਦੇਖਣ ਨੂੰ ਮਿਲ ਸਕਦਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ, ਜਿੱਥੇ ਪ੍ਰਦਰਸ਼ਨਕਾਰੀਆਂ ਦੁਆਰਾ 1000 ਤੋਂ ਵੱਧ ਟਰੈਕਟਰ, ਕਾਰਾਂ ਅਤੇ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ।


ਮਿਲੀ ਜਾਣਕਾਰੀ ਮੁਤਾਬਿਕ ਸੱਤਾਧਾਰੀ ਸਰਕਾਰ ਦੀ ਯੋਜਨਾ ਲੁਧਿਆਣਾ ਦੇ ਲਗਭਗ 40 ਪਿੰਡਾਂ ਤੋਂ ਵੱਧ ਤੋਂ ਵੱਧ ਜ਼ਮੀਨ - 24311 ਏਕੜ (ਰਿਹਾਇਸ਼ੀ ਲਈ) ਅਤੇ 21550 ਏਕੜ (ਉਦਯੋਗਾਂ ਲਈ) ਪ੍ਰਾਪਤ ਕਰਨ ਦੀ ਹੈ, ਜਿਨ੍ਹਾਂ ਵਿੱਚ ਦਾਣਾ ਮੰਡੀ, ਜੋਧਾਂ, ਦਾਖਾ ਗਰਾਊਂਡ, ਮੁੱਲਾਂਪੁਰ ਅਤੇ ਦਾਣਾ ਮੰਡੀ, ਕੂਮਕਲਾਂ ਸ਼ਾਮਲ ਹਨ।


- PTC NEWS

Top News view more...

Latest News view more...

PTC NETWORK
PTC NETWORK