Wife Cheated Husband : ਪਤੀ ਦੇ ਲੱਖਾਂ ਰੁਪਏ ਲਗਵਾਕੇ ਵਿਦੇਸ਼ ਜਾ ਕੇ ਮੁਕਰੀ ਲਾੜੀ, ਸਾਲ 2022 ’ਚ ਹੋਇਆ ਸੀ ਵਿਆਹ
Amritsar News : ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਇੱਛਾ ਘੱਟ ਨਹੀਂ ਰਹੀ ਹੈ, ਉੱਥੇ ਹੀ ਉਹ ਠੱਗੀ ਦਾ ਵੀ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਹੀ ਨਹੀਂ ਕਈ ਕੁੜੀਆਂ ਦੇ ਵੀ ਵਿਦੇਸ਼ ਜਾ ਕੇ ਮੁਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਨੂੰ ਪੈਸੇ ਲਗਾ ਕੇ ਵਿਦੇਸ਼ ਭੇਜਿਆ ਸੀ ਜਿੱਥੇ ਜਾ ਕੇ ਉਹ ਮੁਕਰ ਗਈ ਅਤੇ ਨੌਜਵਾਨ ਦੇ ਨਾਲ ਲੱਖਾਂ ਦੀ ਰੁਪਏ ਦੀ ਠੱਗੀ ਹੋਈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਨੇ ਆਪਣੀ ਪਤਨੀ ਨੂੰ ਲੱਖਾਂ ਰੁਪਏ ਲਗਾ ਕੇ ਕੈਨੇਡਾ ਭੇਜਿਆ ਸੀ ਜਿੱਥੇ ਜਾ ਕੇ ਉਸਦੀ ਪਤਨੀ ਮੁਕਰ ਗਈ। ਪੀੜਤ ਨੌਜਵਾਨ ਦਾ ਸਾਲ 2022 ’ਚ ਉਕਤ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਉਸ ਸਮੇਂ ਉਸਨੇ ਕੋਰਟ ਮੈਰਿਜ ਕਰਵਾਈ ਸੀ।
ਪੀੜਤ ਨੌਜਵਾਨ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਸਦੀ ਘਰਵਾਲੀ ’ਤੇ ਉਸ ਨੇ ਲੱਖਾਂ ਰੁਪਏ ਖਰਚੇ ਅਤੇ ਉਸ ਨੂੰ ਕੈਨੇਡਾ ਭੇਜਿਆ। ਉਹ ਉੱਥੇ ਜਾ ਕੇ ਮੁਕਰ ਗਈ। ਨੌਜਵਾਨ ਨੇ ਦੱਸਿਆ ਕਿ ਉਸਦੇ ਸਹੁਰੇ, ਸਾਲੀ ਨੇ ਵੀ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਨੌਜਵਾਨ ਨੇ ਪੁਲਿਸ ’ਤੇ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਗਰੀਬ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਜਿਸ ਦੇ ਚੱਲਦੇ ਉਸ ਨੇ ਹਾਈਕੋਰਟ ਜਾ ਕੇ ਐਫਆਈਆਰ ਦਰਜ ਕਰਵਾਈ ਹੈ। ਐਫਆਈਆਰ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ।
ਦੱਸ ਦਈਏ ਕਿ ਨੌਜਵਾਨ ਵੱਲੋਂ ਜ਼ਿੰਨਾ ਖਾਤਿਆਂ ’ਚ ਪੈਸੇ ਪਾਏ ਗਏ ਸੀ ਉਹ ਸਾਰੀ ਡਿਟੇਲ ਦਿੱਤੀ ਗਈ ਹੈ। ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਉਸ ਦੇ ਸਹੁਰਿਆਂ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸਦੇ ਪੈਸੇ ਵਾਪਸ ਕੀਤੇ ਜਾਣ।
ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਕੋਈ ਕੁੜੀ ਵਿਦੇਸ਼ ਜਾ ਕੇ ਆਪਣੇ ਸਹੁਰਿਆਂ ਅਤੇ ਪਤੀ ਦੇ ਨਾਲ ਧੋਖਾ ਕਰਦੀ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : Punjab And Haryana HighCourt ਪਹੁੰਚਿਆ ਨਵਨੀਤ ਚਤੁਰਵੇਦੀ ਦਾ ਮਾਮਲਾ; ਆਪਣੇ ਖਿਲਾਫ ਹੋਈ FIR ਨੂੰ ਦਿੱਤੀ ਚੁਣੌਤੀ
- PTC NEWS