Sat, Apr 1, 2023
Whatsapp

Youth Murder in Batala: ਮੇਲਾ ਚੋਲਾ ਸਾਹਿਬ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਬਟਾਲਾ ਪੁਲਿਸ ਅਧੀਨ ਪੈਂਦਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲਾ ਚੋਲਾ ਸਾਹਿਬ ਦੇਖਣ ਗਏ ਪਿੰਡ ਹਰੁਵਾਲ ਦੇ 19 ਸਾਲਾਂ ਨੌਜਵਾਨ ਰੁਪਿੰਦਰ ਸਿੰਘ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

Written by  Aarti -- March 07th 2023 04:49 PM
Youth Murder in Batala: ਮੇਲਾ ਚੋਲਾ ਸਾਹਿਬ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Youth Murder in Batala: ਮੇਲਾ ਚੋਲਾ ਸਾਹਿਬ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਬਟਾਲਾ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਚ ਕਾਨੂੰਨ ਵਿਵਸਥਾ ਚ ਸੁਧਾਰ ਦੇ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਚ ਹਰ ਰੋਜ਼ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਬਟਾਲਾ ਵਿਖੇ ਮੇਲਾ ਚੋਲਾ ਸਾਹਿਬ ਦੇਖਣ ਗਏ ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। 



ਮਿਲੀ ਜਾਣਕਾਰੀ ਮੁਤਾਬਿਕ ਬਟਾਲਾ ਪੁਲਿਸ ਅਧੀਨ ਪੈਂਦਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲਾ ਚੋਲਾ ਸਾਹਿਬ ਦੇਖਣ ਗਏ ਪਿੰਡ ਹਰੁਵਾਲ ਦੇ 19 ਸਾਲਾਂ ਨੌਜਵਾਨ ਰੁਪਿੰਦਰ ਸਿੰਘ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਤਹਿਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Deadly Attack on Family: ਮਾਮੂਲੀ ਗੱਲ ਨੂੰ ਲੈ ਕੇ ਪਰਿਵਾਰ ’ਤੇ ਜਾਨਲੇਵਾ ਹਮਲਾ, ਜਾਂਚ ’ਚ ਜੁਟੀ ਪੁਲਿਸ

- PTC NEWS

adv-img

Top News view more...

Latest News view more...