Sun, Dec 7, 2025
Whatsapp

Dinanagar News : ਸਕੂਲ ਵੈਨ ਲਗਾਉਣ 'ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਦੀ ਛੁਰੀਆਂ ਮਾਰ ਕੇ ਹੱਤਿਆ

Dinanagar News : ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਦੀਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਵਿਖੇ ਮਮੂਲੀ ਜਿਹੇ ਵਿਵਾਦ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀਆਂ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਿਲ ਸਨ

Reported by:  PTC News Desk  Edited by:  Shanker Badra -- November 10th 2025 04:05 PM
Dinanagar News : ਸਕੂਲ ਵੈਨ ਲਗਾਉਣ 'ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਦੀ ਛੁਰੀਆਂ ਮਾਰ ਕੇ ਹੱਤਿਆ

Dinanagar News : ਸਕੂਲ ਵੈਨ ਲਗਾਉਣ 'ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਦੀ ਛੁਰੀਆਂ ਮਾਰ ਕੇ ਹੱਤਿਆ

Dinanagar News : ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਦੀਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਵਿਖੇ ਮਮੂਲੀ ਜਿਹੇ ਵਿਵਾਦ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀਆਂ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਿਲ ਸਨ। 

ਜਾਣਕਾਰੀ ਅਨੁਸਾਰ ਵਿਵਾਦ ‌ਸਕੂਲ ਦੀ ਗੱਡੀ ਇੱਕ ਜਗ੍ਹਾ 'ਤੇ ਪਾਰਕ ਕਰਨ ਤੋਂ ਭਖਿਆ ਸੀ। ਸੁਨੀਲ ਕੁਮਾਰ ਸਕੂਲ ਵੈਨ ਚਲਾਉਂਦਾ ਸੀ ਅਤੇ ਤਰਸੇਮ ਦੀ ਜਗ੍ਹਾ 'ਤੇ ਵੈਨ ਪਾਰਕ ਕਰ ਦਿੰਦਾ ਸੀ, ਜਿਸ ਨੂੰ ਤਰਸੇਮ ਨੇ ਇੱਕ ਵਾਰ ਰੋਕਿਆ ਸੀ। ਸੁਨੀਲ ਇਕੱਲਾ ਕੀਤੇ ਜਾ ਰਿਹਾ ਸੀ ਕਿ ਤਰਸੇਮ ਨੇ ਪਹਿਲਾ ਉਸਦੇ ਚਪੇੜ ਮਾਰੀ ਤੇ ਕਿਹਾ ਕਿ ਇਸ ਨੂੰ ਸਾਡੀ ਜਗ੍ਹਾ 'ਤੇ ਵੈਨ ਲਗਾਉਣ ਦਾ ਮਜਾ ਚਖਾ ਦਿਓ, ਫਿਰ ਉਸਦੇ ਘਰਦੀਆਂ ਔਰਤਾਂ ਨੇ ਵੀ ਉਸਨੂੰ ਫੜ ਲਿਆ ਅਤੇ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। 


ਔਰਤਾਂ ਵਿੱਚ ਤਰਸੇਮ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਸਨ। ਇਨੇ ਵਿੱਚ ਤਰਸੇਮ ਨਾਂ ਦੇ ਵਿਅਕਤੀ ਨੇ ਛੁਰੀ ਕੱਢ ਕੇ ਮਨੀਸ਼ ਦੇ ਢਿੱਡ ਵਿੱਚ ਵਾਰ ਕਰਨੇ ਸ਼ੁਰੂ ਕਰ ਦਿੱਤੇ ,ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਦੀਨਾ ਨਗਰ ਪੁਲਿਸ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦੀਨਾ ਨਗਰ ਥਾਣੇ ਵਿੱਚ ਵੱਲੋਂ ਚਾਰ ਔਰਤਾਂ ਸਮੇਤ ਤਰਸੇਮ ਦੇ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ‌ਪੁਲਿਸ ਵੱਲੋਂ ਦੋ ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫ਼ਤਾਰ ਕਰ ਲਏ ਗਏ ਹਨ। ਜਿਨਾਂ ਵਿੱਚ ਤਰਸੇਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਹਨ।

 

 

- PTC NEWS

Top News view more...

Latest News view more...

PTC NETWORK
PTC NETWORK