Youtube Server Down: ਹਜ਼ਾਰਾਂ ਉਪਭੋਗਤਾਵਾਂ ਲਈ ਲੰਬੇ ਸਮੇਂ ਤੋਂ ਡਾਊਨ ਰਿਹਾ Youtube
Youtube Server Down: ਯੂਟਿਊਬ ਯੂਜ਼ਰਸ ਨੂੰ ਬੀਤੇ ਦਿਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਅਲਫਾਬੇਟ ਇੰਕ ਦਾ ਯੂਟਿਊਬ ਸੋਮਵਾਰ ਨੂੰ ਹਜ਼ਾਰਾਂ ਉਪਭੋਗਤਾਵਾਂ ਲਈ ਡਾਊਨ ਰਿਹਾ। ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਕਿ ਤਕਨੀਕੀ ਖਰਾਬੀ ਨੂੰ ਕੁਝ ਸਮੇਂ 'ਚ ਠੀਕ ਕਰ ਲਿਆ ਗਿਆ ਹੈ ਅਤੇ ਸਾਰੀਆਂ ਸੇਵਾਵਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ।
ਇਸ ਸਬੰਧੀ ਅਲਫਾਬੇਟ ਦੀ ਮਲਕੀਅਤ ਹੱਲ ਕੰਪਨੀ ਯੂਟਿਊਬ ਨੇ ਦੱਸਿਆ ਕਿ ਸੋਮਵਾਰ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਹਜ਼ਾਰਾਂ ਉਪਭੋਗਤਾ ਵੀਡੀਓ-ਸਟ੍ਰੀਮਿੰਗ ਸਾਈਟ ਨੂੰ ਨਹੀਂ ਖੋਲ੍ਹ ਪਾ ਰਹੇ ਹਨ। ਸ਼ਿਕਾਇਤ ਤੋਂ ਬਾਅਦ ਐਪ ਅਤੇ ਯੂਟਿਊਬ ਟੀਵੀ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਡਾਉਨਡਿਟੇਕਟਰ ਡਾਟ ਕਾਮ ਦੇ ਮੁਤਾਬਿਕ ਯੂਟਿਊਬ 'ਤੇ ਸਮੱਸਿਆਵਾਂ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੀ ਗਿਣਤੀ 8,000 ਤੋਂ ਵੱਧ ਸੀ। ਇਨ੍ਹਾਂ ਸਾਰਿਆਂ ਨੂੰ ਯੂ-ਟਿਊਬ ਖੋਲ੍ਹਣ 'ਚ ਦਿੱਕਤ ਆ ਰਹੀ ਸੀ।
ਇਹ ਵੀ ਪੜ੍ਹੋ: Adani Share Price: ਅਡਾਨੀ ਗਰੁੱਪ ਦੀਆਂ ਨੌਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ
- PTC NEWS