Mon, Apr 29, 2024
Whatsapp

ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਤੇ ਕੈਟਰੀਨਾ ਕੈਫ਼ ਨਾਲ ਖੇਡੀ ਪਹਿਲੀ ਹੋਲੀ, ਤਸਵੀਰਾਂ ਵਾਇਰਲ

Written by  PTC NEWS -- March 07th 2020 05:19 PM
ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਤੇ ਕੈਟਰੀਨਾ ਕੈਫ਼ ਨਾਲ ਖੇਡੀ ਪਹਿਲੀ ਹੋਲੀ, ਤਸਵੀਰਾਂ ਵਾਇਰਲ

ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਤੇ ਕੈਟਰੀਨਾ ਕੈਫ਼ ਨਾਲ ਖੇਡੀ ਪਹਿਲੀ ਹੋਲੀ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਭਾਰਤ ਵਿੱਚ ਜਿੱਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,ਓਥੇ ਹੀ ਬਾਲੀਵੁੱਡ 'ਚ ਹੋਲੀ ਦੀ ਧੂਮ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਅਭਿਨੇਤਰੀ ਪ੍ਰਿਯੰਕਾ ਚੋਪੜਾ ਰੰਗਾਂ ਨਾਲ ਭਰਿਆ ਇਹ ਤਿਉਹਾਰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਉਣ ਲਈ ਪਤੀ ਨਿਕ ਜੋਨਸ ਨਾਲ ਭਾਰਤ ਪਹੁੰਚੀ ਹੈ। ਇਸ ਦੌਰਾਨ ਨਿਕ ਜੋਨਸ ਅਤੇ ਪ੍ਰਿਯੰਕਾ ਨੇ ਅੰਬਾਨੀ ਦੀ ਹੋਲੀ ਪਾਰਟੀ ਵਿੱਚ ਹਿੱਸਾ ਲਿਆ ਹੈ। Nick Jonas । Priyanka Chopra । Katrina Kaif । Holi party ਹੁਣ ਅਮਰੀਕੀ ਗਾਇਕ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪ੍ਰਸ਼ੰਸਕਾਂ ਨਾਲ ਅੰਬਾਨੀ ਦੀ ਹੋਲੀ ਸੈਲੀਬ੍ਰੇਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਕ ਪ੍ਰਿਯੰਕਾ ਨਾਲ ਹੋਲੀ ਦਾ ਮਜ਼ਾ ਕਰਦੇ ਦਿਖਾਈ ਦੇ ਰਹੇ ਹਨ। ਇਸ ਅੰਬਾਨੀ ਹੋਲੀ ਸੈਲੀਬ੍ਰੇਸ਼ਨ ਪਾਰਟੀ ਵਿੱਚ ਨਿਕ ਅਤੇ ਪ੍ਰਿਯੰਕਾ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਪ੍ਰਸ਼ੰਸਕ ਵੀ ਇਨ੍ਹਾਂ ਦੋਹਾਂ ਦੀਆਂ ਫੋਟੋਆਂ' ਤੇ ਕਾਫੀ ਟਿੱਪਣੀਆਂ ਕਰ ਰਹੇ ਹਨ। Nick Jonas । Priyanka Chopra । Katrina Kaif । Holi party ਹੋਲੀ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਨਿਕ ਜੋਨਸ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੀ ਪਹਿਲੀ ਹੋਲੀ (ਪੰਜ ਦਿਨ ਪਹਿਲਾਂ)। ਸਾਡੇ ਦੂਸਰੇ ਘਰ ਭਾਰਤ ਵਿੱਚ ਹਰ ਇੱਕ ਨਾਲ ਹੋਲੀ ਮਨਾਉਣ ਵਿੱਚ ਬਹੁਤ ਮਜ਼ਾ ਆਇਆ। ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਕੈਟਰੀਨਾ ਕੈਫ ਵੀ ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਇੱਕ ਫੋਟੋ ਵਿੱਚ ਨਜ਼ਰ ਆ ਰਹੀ ਹੈ। Nick Jonas । Priyanka Chopra । Katrina Kaif । Holi party ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਰਾਤ ਨੂੰ ਈਸ਼ਾ ਅੰਬਾਨੀ ਨੇ ਆਪਣੇ ਘਰ ਹੋਲੀ ਪਾਰਟੀ ਆਯੋਜਿਤ ਕੀਤੀ ਸੀ,ਜਿਸ ਵਿੱਚ ਕਈ ਸਿਤਾਰੇ ਅੰਬਾਨੀ ਦੀ ਹੋਲੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ 'ਚ ਪ੍ਰਿਯੰਕਾ ਚੋਪੜਾ, ਨਿਕ ਜੋਨਸ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਸੋਨਾਲੀ ਬੇਂਦਰੇ, ਜੈਕਨਿਲ ਫਰਨਾਂਡੀਜ਼, ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ, ਡਿਆਨਾ ਪੈਂਟੀ ਆਦਿ ਸ਼ਾਮਲ ਹੋਏ ਸਨ।


  • Tags

Top News view more...

Latest News view more...