ਮੁੱਖ ਖਬਰਾਂ

ਕੀ ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਦੇ ਭਾਜਪਾ ਨਾਲ ਸਬੰਧ ਹਨ ?

By Shanker Badra -- October 19, 2021 4:56 pm

ਚੰਡੀਗੜ੍ਹ : ਸਿੰਘੂ ਬਾਰਡਰ 'ਤੇ ਤਰਨਤਾਰਨ ਦੇ ਲਖਬੀਰ ਸਿੰਘ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਰੇ ਨਿਹੰਗ ਗਰੁੱਪ ਦੇ ਆਗੂ ਨਿਹੰਗ ਅਮਨ ਸਿੰਘ ਦੀ ਸੋਸ਼ਲ ਮੀਡੀਆ 'ਤੇ ਭਾਜਪਾ ਨੇਤਾਵਾਂ ਨਾਲ ਪੁਰਾਣੀ ਤਸਵੀਰ ਨੇ ਤਰਥਲੀ ਮਚਾ ਦਿੱਤੀ ਹੈ। ਇਸ ਤਸਵੀਰ ਨਾਲ ਜੁੜੀ ਖ਼ਬਰ ਨੂੰ ਕਾਂਗਰਸ ਪਾਰਟੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕਰਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਜਿਨ੍ਹਾਂ ਵਿੱਚ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਭਾਜਪਾ ਦੇ ਕੌਮੀ ਆਗੂਆਂ ਨਾਲ ਨਜ਼ਰ ਆ ਰਿਹਾ ਹੈ।

ਸਿੰਘੂ ਬਾਰਡਰ ’ਤੇ ਬੀਤੇ ਦਿਨੀਂ ਬੇਅਦਬੀ ਦੇ ਇਕ ਕਥਿਤ ਦੋਸ਼ੀ ਲਖ਼ਬੀਰ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਅਤੇ ਪੰਜਾਬ ਪੁਲਿਸ ਦੇ ਅਤਿ-ਵਿਵਾਦਿਤ, ਝੂਠੇ ਪੁਲਿਸ ਮੁਕਾਬਲਿਆਂ ਲਈ ਜਾਣੇ ਜਾਂਦੇ ਬਰਖ਼ਾਸਤ ਪੁਲਿਸ ਅਧਿਕਾਰੀ ਪਿੰਕੀ ‘ਕੈਟ’ ਦੀ ਖ਼ੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਤੋਮਰ ਅਤੇ ਖ਼ੇਤੀਬਾੜੀ ਰਾਜ ਮੰਤਰੀ ਸ੍ਰੀ ਕੈਲਾਸ਼ ਚੌਧਰੀ ਨਾਲ ਸਾਹਮਣੇ ਆਈ ਤਸਵੀਰ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੀ ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਦੇ ਭਾਜਪਾ ਨਾਲ ਸਬੰਧ ਹਨ ?

ਇਨ੍ਹਾਂ ਫੋਟੋਆਂ 'ਚ ਨਿਹੰਗ ਜਥੇਬੰਦੀ ਦਾ ਆਗੂ ਬਾਬਾ ਅਮਨ ਸਿੰਘ, ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਬਰਖਾਸਤ ਪੁਲਿਸ ਇੰਸਪੈਕਟਰ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹੈ। ਬੀਜੇਪੀ ਕਿਸਾਨ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਗਰੇਵਾਲ ਵੀ ਇਸ ਤਸਵੀਰ ਵਿੱਚ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਜੁਲਾਈ -ਅਗਸਤ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ।

ਕੀ ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਦੇ ਭਾਜਪਾ ਨਾਲ ਸਬੰਧ ਹਨ ?

ਇਨ੍ਹਾਂ ਤਸਵੀਰ ਵਿੱਚ ਨਿਹੰਗ ਅਮਨ ਸਿੰਘ ਨੇ ਸਿਰੋਪਾ ਪਾਇਆ ਹੋਇਆ ਹੈ। ਇਕ ਹੋਰ ਤਸਵੀਰ ਵਿੱਚ ਨਰੇਂਦਰ ਤੋਮਰ ਨਿਹੰਗ ਅਮਨ ਸਿੰਘ ਨੂੰ ਸਿਰੋਪਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਪਤਾ ਲੱਗਾ ਹੈ ਕਿ ਇਸ ਤੋਂ ਇਲਾਵਾ ਇਕ ਹੋਰ ਤਸਵੀਰ ਵਿੱਚ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ ’ਤੇ ਬਾਬਾ ਅਮਨ ਸਿੰਘ ਅਤੇ ਪਿੰਕੀ ਕੈਟ ਲੰਚ ਕਰਦੇ ਨਜ਼ਰ ਆਉਂਦੇ ਹਨ।

ਕੀ ਸਿੰਘੂ ਬਾਰਡਰ 'ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਦੇ ਭਾਜਪਾ ਨਾਲ ਸਬੰਧ ਹਨ ?

ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ’ ਵਿਚ ਸ਼ਾਮਲ ਸੀ। ਇਸ ਦੇ ਨਾਲ ਹੀ ਇਕ ਕੈਨੇਡੀਅਨ ਸਿੱਖ ਗਰੁੱਪ ਵੀ ਇਸ ਵਿੱਚ ਸ਼ਾਮਿਲ ਸੀ। 'ਉਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ ਜੂਨ ਵਿੱਚ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਨੂੰ ਗੱਲਬਾਤ ਸ਼ੁਰੂ ਕਰਾਉਣ ਵਿੱਚ ਅਹਿਮ ਸਰੋਤ ਆਖਿਆ ਸੀ।
-PTCNews

  • Share