Mon, Apr 29, 2024
Whatsapp

ਅਕਾਲ ਤਖਤ ਦਾ ਵੱਡਾ ਫੈਸਲਾ, ਹੁਣ ਇੰਝ ਨਹੀਂ ਹੋ ਸਕੇਗਾ ਵਿਆਹ!

Written by  Joshi -- September 06th 2017 11:52 AM
ਅਕਾਲ ਤਖਤ ਦਾ ਵੱਡਾ ਫੈਸਲਾ, ਹੁਣ ਇੰਝ ਨਹੀਂ ਹੋ ਸਕੇਗਾ ਵਿਆਹ!

ਅਕਾਲ ਤਖਤ ਦਾ ਵੱਡਾ ਫੈਸਲਾ, ਹੁਣ ਇੰਝ ਨਹੀਂ ਹੋ ਸਕੇਗਾ ਵਿਆਹ!

ਅਕਾਲ ਤਖਤ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਖਰਚੀਲੇ ਵਿਆਹ ਭਾਵ "ਬਿਗ ਫੈਟ ਵੈਡਿੰਗ" ਕਰਨ ਵਾਲਿਆਂ ਨੂੰ ਕਰਾਰਾ ਝਟਕਾ ਦਿੱਤਾ ਹੈ। ਪੰਜਾਬ 'ਚ ਵਿਆਹਾਂ 'ਤੇ ਵੱਧ ਚੜ੍ਹ ਕੇ ਖਰਚਾ ਕਰਨਾ ਕਾਫੀ ਵਧੀਆ ਮੰਨਿਆ ਜਾਂਦਾ ਹੈ।ਇਸ ਵਿੱਚ ਲੋਕ ਦਿਖਾਵਾ ਕਰਨ ਲਈ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। No big fat Punjabi weddings anymore, akal takht took this decision!ਪਰ, ਹੁਣ ਸ਼ਾਇਦ ਇੰਝ ਵਿਆਹ ਕਰਨਾ ਮੁਮਕਿਨ ਨਹੀਂ ਹੋਵੇਗਾ ਕਿਉਂਕਿ ਵੱਧ ਖਰਚੇ ਵਾਲੇ ਵਿਆਹਾਂ ਨੂੰ ਰਿਜੈਕਟ ਕਰਨ ਲਈ ਅਕਾਲ ਤਖਤ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਇੰਟਰਨੈਸ਼ਨਲ ਪੰਜਾਬ ਫੋਰਮ ਨੇ ਮੰਗਲਵਾਰ ਨੂੰ ਇੱਕ ਕਾਨਫਰੰਦ ਸਾ ਆਯੋਜਨ ਕੀਤਾ ਸੀ।  ਇਸਦੇ ਚੱਲਦਿਆਂ ਕਈ ਰਾਜਾਂ ਤੋਂ ਗੁਰਦੁਆਰਾ ਕਮੇਟੀਆਂ ਨੇ ਵੀ ਇਸ 'ਚ ਸ਼ਿਰਕਤ ਕੀਤੀ ਸੀ। No big fat Punjabi weddings anymore, akal takht took this decision!ਇਸ ਵਿੱਚ ਸਿੱਖਾਂ ਵੱਲੋਂ ਵਿਆਹਾਂ 'ਤੇ ਕੀਤੇ ਜਾਂਦੇ ਬੇਲੋੜ੍ਹੇ ਖਰਚੇ ਬਾਰੇ ਚਰਚਾ ਕੀਤੀ ਗਈ ਸੀ ਅਤੇ ਸੁਝਾਅ ਦਿੱਤਾ ਗਿਆ ਸੀ ਕਿ ਇੰਝ ਦੇ ਵਿਆਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਵੀ ਕਿਹਾ ਕਿ ਮੈਂ ਵੀ ਆਪਣੇ ਮੁੰਡੇ ਦੇ ਵਿਆਹ 'ਤੇ ਵਾਧੂ ਖਰਚ ਨਹੀਂ ਕਰੂੰਗਾ। No big fat Punjabi weddings anymore, akal takht took this decision!ਉਹਨਾਂ ਕਿਹਾ ਕਿ ਕਾਰਡ ਪ੍ਰਿਟਿੰਗ ਅਤੇ ਸਜਾਵਟ ਵਾਲੇ ਖਰਚਿਆਂ ਤੋਂ ਵੀ ਗੁਰਜ਼ ਕੀਤਾ ਜਾਵੇਗਾ। ਅਜਿਹਾ ਉਹ ਇਸ ਲਈ ਕਟਨਗੇ ਤਾਂ ਜੋ ਦੂਸਰੇ ਲੋਕ ਵੀ ਇਸ ਤੋਂ ਸਿੱਖਿਆ ਲੈਣ। ਉਹਨਾਂ ਕਿਹਾ ਕਿ ਕਿਹੜੀ ਸਬਜ਼ੀ ਬਣਨੀ ਹੈ ਜਾਂ ਇੰਤਜ਼ਾਮ ਕਿਵੇਂ ਦੇ ਹੋਣੇ ਚਾਹੀਦੇ ਹਨ, ਇਸ ਦਾ ਫੈਸਲਾ ਵੀ ਕਮੇਟੀ ਹੀ ਲਵੇਗੀ। ਦੂਸਰੇ ਪਾਸੇ, ਫੋਰਮ ਪ੍ਰੈਜ਼ਿਡੈਂਟ ਚੱਡਾ ਨੇ ਕਿਹਾ ਕਿ ਪਿਛਲੇ ਦਿਨੀਂ ਉਹਨਾਂ ਦੇ ਮਾਤਾ ਜੀ ਗੁਜ਼ਰ ਗਏ ਸਨ।  ਉਹਨਾਂ ਕਿਹਾ ਕਿ ਉਹਨਾਂ ਦੇ ਭੋਗ 'ਤੇ ਕੋਈ ਫਾਲਤੂ ਖਰਚਾ ਨਾ ਕਰਕਟ ਉਹਨਾਂ ਨੇ ਵੀ ਇੱਕ ਸਾਦੇ ਭੋਗ ਸਮਾਗਮ ਦਾ ਇੰਤਜ਼ਾਮ ਕੀਤਾ ਸੀ। —PTC News


  • Tags

Top News view more...

Latest News view more...