ਮੁੱਖ ਖਬਰਾਂ

ਐਤਵਾਰ ਨੂੰ ਦਾਖ਼ਲ ਨਹੀਂ ਹੋਵੇਗੀ ਨਾਮਜ਼ਦਗੀ, ਹੁਣ ਕੇਵਲ ਬਚੇ 2 ਦਿਨ

By Pardeep Singh -- January 29, 2022 5:53 pm

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆ ਹਨ। ਉੱਥੇ ਹੀ ਚੋਣ ਕਮਿਸ਼ਨ ਵੱਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਸੀ ਕਿ 30 ਜਨਵਰੀ 2022 ਨੂੰ ਨਾਮਜ਼ਦਗੀਆਂ ਨਹੀਂ ਦਾਖਲ ਕੀਤੀਆਂ ਜਾਣਗੀਆਂ।

ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਕਿਹਾ ਹੈ ਕਿ 30 ਜਨਵਰੀ 2022 ਭਾਵ ਐਤਵਾਰ ਨੂੰ ਨਾਮਜ਼ਦਗੀ ਨਹੀਂ ਭਰੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ 31 ਜਨਵਰੀ ਅਤੇ 1ਫਰਵਰੀ ਨੂੰ ਨਾਮਜ਼ਦਗੀ ਭਰੀ ਜਾਵੇਗੀ।

ਸੀਈਓ ਨੇ ਕਿਹਾ ਕਿ 30 ਜਨਵਰੀ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਾਮਜ਼ਦਗੀ ਭਰਨ ਲਈ 31 ਜਨਵਰੀ ਅਤੇ 1ਫਰਵਰੀ ਦਾ ਹੀ ਸਮਾਂ ਹੈ।ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ 25 ਜਨਵਰੀ ਤੋਂ 1 ਫਰਵਰੀ ਤੱਕ ਨਾਮਜ਼ਦਗੀ ਭਰੀਆਂ ਜਾਣਗੀਆਂ।

ਇਹ ਵੀ ਪੜ੍ਹੋ:ਬੀਜੇਪੀ ਨੂੰ ਵੱਡਾ ਝਟਕਾ, ਮਦਨ ਮੋਹਨ ਮਿੱਤਲ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ 

-PTC News

  • Share