ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਕੌਣ ਹੈ ? ਬੇਟੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਖ਼ੁਲਾਸਾ

By Shanker Badra - September 16, 2021 3:09 pm

ਕੋਲਕਾਤਾ : ਜਦੋਂ ਤੋਂ ਬੰਗਾਲੀ ਅਭਿਨੇਤਰੀ ਅਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਮਾਂ ਬਣੀ ਹੈ, ਉਸ ਦੇ ਪ੍ਰਸ਼ੰਸਕ ਪੁੱਛ ਰਹੇ ਸਨ ਕਿ ਬੱਚੇ ਦਾ ਪਿਤਾ ਕੌਣ ਹੈ? ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਨੁਸਰਤ ਜਹਾਂ ਤੋਂ ਵੀ ਇਹੀ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਅਦਾਕਾਰਾ ਨੇ ਕਿਹਾ ਕਿ ਪਿਤਾ ਨੂੰ ਪਤਾ ਹੈ ਕਿ ਉਹ ਪਿਤਾ ਹੈ ਅਤੇ ਉਸਨੇ ਉਸ ਸਮੇਂ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਹੁਣ ਬੱਚੇ ਦੇ ਪਿਤਾ ਦਾ ਨਾਂ ਸਾਹਮਣੇ ਆਇਆ ਹੈ।

ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਕੌਣ ਹੈ ? ਬੇਟੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਖ਼ੁਲਾਸਾ

ਨੁਸਰਤ ਜਹਾਂ ਦੇ ਬੇਟੇ ਦਾ ਜਨਮ ਸਰਟੀਫਿਕੇਟ ਸਾਹਮਣੇ ਆਇਆ ਹੈ ,ਜਿਸ ਵਿੱਚ ਉਸਦੇ ਬੱਚੇ ਦੇ ਪਿਤਾ ਦਾ ਨਾਮ ਦਰਜ ਹੈ। ਰਿਪੋਰਟ ਦੇ ਅਨੁਸਾਰ ਨੁਸਰਤ ਜਹਾਂ ਦੇ ਬੱਚੇ ਦੇ ਪਿਤਾ ਦੇ ਨਾਮ ਦੇ ਅੱਗੇ ਦੇਬਾਸ਼ੀਸ਼ ਦਾਸਗੁਪਤਾ (Debashish Dasgupta) ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਬੱਚੇ ਦਾ ਪੂਰਾ ਨਾਂ ਈਸ਼ਾਨ ਜੇ ਦਾਸਗੁਪਤਾ (Yishaan J Dasgupta) ਲਿਖਿਆ ਗਿਆ ਹੈ। ਖ਼ਬਰਾਂ ਅਨੁਸਾਰ ਕੋਲਕਾਤਾ ਨਗਰ ਨਿਗਮ ਵਿੱਚ ਦਰਜ ਦਸਤਾਵੇਜ਼ ਵਿੱਚ ਨੁਸਰਤ ਦੇ ਬੱਚੇ ਦੇ ਪਿਤਾ ਦਾ ਨਾਂ ਦੇਬਾਸ਼ੀਸ਼ ਦਾਸਗੁਪਤਾ ਲਿਖਿਆ ਗਿਆ ਹੈ। ਦੇਬਾਸ਼ੀਸ਼ ਯਸ਼ ਦਾਸਗੁਪਤਾ ਦਾ ਅਧਿਕਾਰਤ ਨਾਮ ਹੈ।

ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਕੌਣ ਹੈ ? ਬੇਟੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਖ਼ੁਲਾਸਾ

ਜ਼ਿਕਰਯੋਗ ਹੈ ਕਿ ਨੁਸਰਤ ਜਹਾਂ ਨੇ 25 ਅਗਸਤ ਨੂੰ ਪਾਰਕ ਸਟਰੀਟ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ 15 ਦਿਨਾਂ ਬਾਅਦ ਅਭਿਨੇਤਰੀ ਇੱਕ ਸੈਲੂਨ ਦੇ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਲ ਹੋਈ ,ਜਿੱਥੇ ਉਸਨੂੰ ਬੱਚੇ ਦੇ ਪਿਤਾ ਅਤੇ ਉਸਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਸੀ।

ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਕੌਣ ਹੈ ? ਬੇਟੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਖ਼ੁਲਾਸਾ

ਨੁਸਰਤ ਜਹਾਂ ਤੋਂ ਉਨ੍ਹਾਂ ਦੇ ਬੇਟਰ ਹਾਫ ਬਾਰੇ ਪੁੱਛਿਆ ਗਿਆ ,ਜਿਸ ਦੇ ਜਵਾਬ ਵਿੱਚ ਅਭਿਨੇਤਰੀ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਪੁੱਛਣਾ ਇੱਕ ਅਸਪਸ਼ਟ ਸਵਾਲ ਹੈ ,ਜੋ ਕਿਸੇ ਦੇ ਚਰਿੱਤਰ 'ਤੇ ਕਾਲਾ ਧੱਬਾ ਪਾਉਂਦਾ ਹੈ, ਜੋ ਕਿ ਇੱਕ ਪਿਤਾ ਹੈ। ਨੁਸਰਤ ਨੂੰ ਪੁੱਛਿਆ ਗਿਆ ਕਿ ਉਸਦੇ ਬੱਚੇ ਦਾ ਪਿਤਾ ਕੌਣ ਹੈ, ਉਸਨੇ ਜਵਾਬ ਦਿੱਤਾ, "ਬੱਚੇ ਦੇ ਪਿਤਾ ਜਾਣਦੇ ਹਨ ਕਿ ਉਹ ਪਿਤਾ ਹਨ, ਸਾਨੂੰ ਆਪਣੇ ਬੇਟੇ ਦੀ ਪਰਵਰਿਸ਼ ਕਰਨਾ ਬਹੁਤ ਚੰਗਾ ਲੱਗਦਾ ਹੈ। ਮੈਂ ਅਤੇ ਯਸ਼ ਬਹੁਤ ਵਧੀਆ ਸਮਾਂ ਬਿਤਾ ਰਹੇ ਹਾਂ। ਨੁਸਰਤ ਜਹਾਂ ਨੇ ਆਪਣੇ ਬੇਟੇ ਦਾ ਨਾਂ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਬੇਟੇ ਦਾ ਨਾਂ ਈਸ਼ਾਨ ਰੱਖਿਆ ਗਿਆ ਹੈ।

ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਕੌਣ ਹੈ ? ਬੇਟੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਖ਼ੁਲਾਸਾ

ਦੱਸ ਦੇਈਏ ਕਿ ਨੁਸਰਤ ਜਹਾਂ ਨੇ ਤੁਰਕੀ ਵਿੱਚ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ 19 ਜੂਨ 2019 ਨੂੰ ਵਿਆਹ ਕੀਤਾ ਸੀ। ਦੋਵਾਂ ਨੇ ਮੁਸਲਿਮ, ਹਿੰਦੂ ਅਤੇ ਈਸਾਈ ਰੀਤੀ -ਰਿਵਾਜ਼ਾਂ ਅਨੁਸਾਰ ਵਿਆਹ ਕੀਤਾ। ਨਿਖਿਲ ਕੋਲਕਾਤਾ ਦਾ ਇੱਕ ਮਸ਼ਹੂਰ ਵਪਾਰੀ ਹੈ, ਜਿਸਦਾ ਟੈਕਸਟਾਈਲ ਦਾ ਕਾਰੋਬਾਰ ਹੈ। ਹਾਲਾਂਕਿ ਬਾਅਦ ਵਿੱਚ ਉਸਨੇ ਇਸ ਵਿਆਹ ਨੂੰ ਗੈਰਕਨੂੰਨੀ ਕਰਾਰ ਦਿੱਤਾ। ਨੁਸਰਤ ਜਹਾਂ ਨੇ ਕਿਹਾ ਸੀ ਕਿ ਵਿਆਹ ਜਾਇਜ਼ ਨਹੀਂ ਹੈ, ਇਸ ਲਈ ਇਸ ਨੂੰ ਸਿਰਫ ਲਿਵ-ਇਨ ਰਿਸੈਪਸ਼ਨ ਮੰਨਿਆ ਜਾਣਾ ਚਾਹੀਦਾ ਹੈ।
-PTCNews

adv-img
adv-img