Mon, Apr 29, 2024
Whatsapp

ਭਾਰਤੀ ਮੂਲ ਦਾ ਡਾਕਟਰ ਬਣਿਆ ਨਿਊਯਾਰਕ ਦਾ ਸਿਹਤ ਕਮਿਸ਼ਨਰ

Written by  Panesar Harinder -- August 05th 2020 06:08 PM -- Updated: August 05th 2020 09:02 PM
ਭਾਰਤੀ ਮੂਲ ਦਾ ਡਾਕਟਰ ਬਣਿਆ ਨਿਊਯਾਰਕ ਦਾ ਸਿਹਤ ਕਮਿਸ਼ਨਰ

ਭਾਰਤੀ ਮੂਲ ਦਾ ਡਾਕਟਰ ਬਣਿਆ ਨਿਊਯਾਰਕ ਦਾ ਸਿਹਤ ਕਮਿਸ਼ਨਰ

ਵਾਸ਼ਿੰਗਟਨ - ਅਮਰੀਕਾ ਵਸਦੇ ਇੱਕ ਭਾਰਤੀ ਨੇ ਸੰਸਾਰ ਅੱਗੇ ਆਪਣੀ ਕਾਬਲੀਅਤ ਨੂੰ ਮੁੜ ਸਾਬਤ ਕੀਤਾ ਹੈ। ਜਨਤਕ ਸਿਹਤ ਦੇ ਖੇਤਰ 'ਚ ਮੁਹਾਰਤ ਰੱਖਣ ਵਾਲੇ ਭਾਰਤੀ ਮੂਲ ਦੇ 39 ਸਾਲਾ ਡਾਕਟਰ ਡੇਵ ਏ ਚੋਕਸੀ ਨੂੰ ਨਿਊਯਾਰਕ ਸ਼ਹਿਰ ਦਾ ਨਵਾਂ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸਿਓ ਨੇ ਸ਼ਹਿਰ ਵਿੱਚ ਕੋਰੋਨਾਵਾਇਰਸ ਦੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਨ੍ਹਾਂ ਦੀ ਸਿਫ਼ਤ ਕੀਤੀ। ਚੋਕਸੀ ਨੂੰ ਮੰਗਲਵਾਰ ਨੂੰ ਸ਼ਹਿਰ ਦੇ ਸਿਹਤ ਅਤੇ ਮਾਨਸਿਕ ਸਿਹਤ ਵਿਭਾਗ ਦਾ ਕਮਿਸ਼ਨਰ ਨਾਮਜ਼ਦ ਕੀਤਾ ਗਿਆ। Indian origin doctor appointed as NY Health Commissioner ਡਾ. ਚੋਕਸੀ ਤੋਂ ਪਹਿਲਾਂ ਸਿਹਤ ਕਮਿਸ਼ਨਰ ਵਜੋਂ ਡਾਕਟਰ ਓਕਸੀਰਿਸ ਬਾਰਬੋਟ ਸੇਵਾ ਨਿਭਾ ਰਹੇ ਸਨ ਜਿਨ੍ਹਾਂ ਨੇ ਹੁਣ ਅਸਤੀਫਾ ਦੇ ਦਿੱਤਾ ਹੈ। ਮੇਅਰ ਬਲਾਸਿਓ ਨੇ ਕਿਹਾ ਕਿ ਚੋਕਸੀ ਨੇ ਆਪਣਾ ਕਰੀਅਰ ਅਜਿਹੇ ਲੋਕਾਂ ਦੇ ਲਈ ਲੜਨ ਵਿੱਚ ਲੰਘਾਇਆ ਹੈ, ਜਿਹਨਾਂ ਨੂੰ ਅਕਸਰ ਲਾਪਰਵਾਹੀ ਨਾਲ ਪਿੱਛੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ,''COVID-19 ਮਹਾਮਾਰੀ ਦੇ ਦੌਰਾਨ ਭਾਰੀਆਂ ਚੁਣੌਤੀਆਂ ਦੌਰਾਨ ਉਨ੍ਹਾਂ ਨੇ ਸਾਡੇ ਸ਼ਹਿਰ ਦੀ ਜਨਤਕ ਸਿਹਤ ਪ੍ਰਣਾਲੀ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ। ਮੈਨੂੰ ਪਤਾ ਹੈ ਕਿ ਇੱਕ ਨਿਰਪੱਖ ਅਤੇ ਸਿਹਤਮੰਦ ਸ਼ਹਿਰ ਦੇ ਲਈ ਸਾਡੀ ਲੜਾਈ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਉਹ ਤਿਆਰ ਹਨ।'' Indian origin doctor appointed as NY Health Commissioner ਡਾ. ਚੋਕਸੀ ਮੂਲ ਪਿਛੋਕੜ ਤੋਂ ਗੁਜਰਾਤ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਯਾਦ ਕੀਤਾ ਕਿ ਦੋ ਪੀੜ੍ਹੀਆਂ ਪਹਿਲਾਂ ਉਹਨਾਂ ਦੇ ਦਾਦਿਆਂ ਨੂੰ ਗੁਜਰਾਤ ਦੇ ਛੋਟੇ ਪਿੰਡਾਂ ਤੋਂ ਮੁੰਬਈ ਜਾਣਾ ਪਿਆ। ਉਹਨਾਂ ਦੇ ਪਿਤਾ ਪਰਿਵਾਰ ਦੇ ਪਹਿਲੇ ਮੈਂਬਰ ਸਨ ਜੋ ਅਮਰੀਕਾ ਵਿਚ ਆ ਕੇ ਵਸੇ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਹੋਇਆ। ਡਾ. ਚੋਕਸੀ ਓਬਾਮਾ ਪ੍ਰਸ਼ਾਸਨ ਸਮੇਂ ਵ੍ਹਾਈਟ ਹਾਊਸ ਫੇਲੋ ਰਹੇ ਅਤੇ ਵੇਟਰਨਜ਼ ਅਫੇਅਰਸ ਮੰਤਰੀ ਦੇ ਪ੍ਰਧਾਨ ਸਿਹਤ ਸਲਾਹਕਾਰ ਵੀ ਰਹੇ। Indian origin doctor appointed as NY Health Commissioner ਡਾ. ਚੋਕਸੀ ਨੇ ਕਿਹਾ,'' ਹੁਣ ਤੱਕ ਜ਼ਿੰਦਗੀ 'ਚ ਜਿਸ ਤਰੀਕੇ ਨਾਲ ਅਸੀਂ ਜਨਤਕ ਸਿਹਤ ਸੰਕਟਾਂ ਨਾਲ ਨਜਿੱਠਿਆ ਹੈ, ਮੈਨੂੰ ਸਾਡੇ ਉਨ੍ਹਾਂ ਢੰਗਾਂ 'ਤੇ ਮਾਣ ਹੈ।'' ਉਨ੍ਹਾਂ ਕਿਹਾ ਕਿ ਉਹ ਨਿਊਯਾਰਕ ਸ਼ਹਿਰ ਦੇ ਲੋਕਾਂ ਦੀ ਸੇਵਾ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਕੋਰੋਨਾ ਬਾਰੇ ਗੱਲ ਕਰੀਏ ਤਾਂ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਿਕ ਨਿਊਯਾਰਕ ਸ਼ਹਿਰ ਅੰਦਰ ਕੋਰੋਨਾਵਾਇਰਸ ਦੇ 28,710 ਮਾਮਲੇ ਸਾਹਮਣੇ ਆਏ ਅਤੇ 2,507 ਲੋਕਾਂ ਦੀ ਜਾਨ ਜਾ ਚੁੱਕੀ ਹੈ।


  • Tags

Top News view more...

Latest News view more...