Tue, Apr 30, 2024
Whatsapp

ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ :ਮਜੀਠੀਆ

Written by  Shanker Badra -- September 17th 2018 05:19 PM
ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ :ਮਜੀਠੀਆ

ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ :ਮਜੀਠੀਆ

ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ :ਮਜੀਠੀਆ:ਪੰਜਾਬ 'ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਲੈ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਸਨ।ਇਸ ਦੌਰਾਨ ਇਹਨਾਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ।ਇਨ੍ਹਾਂ ਚੋਣਾਂ ਦੇ ਆਖਰੀ ਦਿਨ ਦਿੱਗਜ ਲੀਡਰ ਚੋਣਾਂ ਪ੍ਰਚਾਰ ਦੇ ਮੈਦਾਨ 'ਚ ਹਨ।ਇਸ ਦੌਰਾਨ ਮਜੀਠਾ ਹਲਕੇ ਦੇ ਕੱਥੂਨੰਗਲ ਵਿਖੇ ਰੈਲੀ ਨੂੰ ਸਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਕਾਂਗਰਸੀ ਆਗੂਆਂ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਪ੍ਰਤੀ ਖੇਡੀ ਜਾ ਰਹੀ ਸਿਆਸੀ ਖੇਡ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਖੁਦ ਜਿਮੇਵਾਰ ਹੋਵੇਗੀ। ਇਸ ਦੌਰਾਨ ਮਜੀਠੀਆ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਮਜੀਠਾ ਦੇ ਅਕਾਲੀ ਉਮੀਦਵਾਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ ਅਤੇ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਸੋਹੀਆਂ ਕਲਾਂ ਅਤੇ ਮਜੀਠਾ ਹਲਕੇ ਦੇ ਕੱਥੂਨੰਗਲ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।ਇਸ ਦੌਰਾਨ ਲੋਕਾਂ ਦਾ ਭਾਰੀ ਉਤਸ਼ਾਹ ਦੇਖ ਕੇ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੀ ਝੰਡੀ ਉਚੀ ਰਹੇ ਇਹ ਉਹਨਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ।ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਹੋਣ ਬਾਰੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅਗਾਊ ਸੁਚੇਤ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਨਤੀਜਾ ਮਕਸੂਦਾਂ ਥਾਣੇ ਉੱਪਰ ਹੋਇਆ ਹਮਲਾ ਸਭ ਦੇ ਸਾਹਮਣੇ ਹੈ।ਉਨ੍ਹਾਂ ਨੇ ਕਿਹਾ ਕਿ ਮੰਤਰੀ ਤਿਪ੍ਰਤ ਬਾਜਵਾ ਦਾ 2020 ਵਾਲੇ ਦੇਸ਼ ਵਿਰੋਧੀ ਤਾਕਤਾਂ ਨਾਲ ਸੰਬੰਧ ਬੇਨਕਾਬ ਹੋ ਚੁਕਿਆ ਹੈ ਅਤੇ ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ ਰਿਹਾ, ਜਿਸ ਬਾਰੇ ਸਿਮਰਨਜੀਤ ਸਿੰਘ ਮਾਨ ਖੁਦ ਸੰਗਤ ਨੂੰ ਦਸ ਚੁਕੇ ਹਨ। ਉਹਨਾਂ ਕਿਹਾ ਕਿ ਸਮਝ ਨਹੀਂ ਆਉਦੀ ਕਿ ਆਪਣੇ ਆਪ ਨੁੰ ਸੰਤ, ਜਥੇਦਾਰ ਅਤੇ ਕੌਮ ਦੇ ਹਿਤੈਸ਼ੀ ਅਖਵਾਉਣ ਵਾਲਿਆਂ ਨੇ '84 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦਿਆਂ ਹਜਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਾਂਗਰਸ ਅਤੇ ਸਿੱਖ ਨਲਸਕੁਸ਼ੀ ਲਈ ਦੋਸ਼ੀ ਕਾਗਰਸ ਨਾਲ ਕਿਸ ਅਧਾਰ 'ਤੇ ਸਾਂਝ ਪਿਆਲੀ ਪਾਈ ਹੋਈ ਹੈ।ਉਹਨਾਂ ਕਿਹਾ ਕਿ ਬਰਗਾੜੀ 'ਚ ਬੈਠ ਕੇ ਸੰਗਤ ਅਤੇ ਵਿਦੇਸ਼ਾਂ ਤੋਂ ਹਾਸਲ ਪੈਸਿਆਂ ਨਾਲ ਇਹ ਲੋਕ ਜੇਬਾਂ ਭਰ ਰਹੇ ਹਨ।ਉਨਾਂ ਦਾਦੂਵਾਲ ਦੇ ਖਾਤੇ 16 ਕਰੋੜ ਅਤੇ ਮਹਿੰਗਗੀਆਂ ਗੱਡੀਆਂ ਰੱਖਣ ਬਾਰੇ ਸਵਾਲ ਚੁਕਿਆ ਅਤੇ ਧਿਆਨ ਸਿੰਘ ਮੰਡ ਵਲੋਂ 50 ਲੱਖ ਦੀ ਹਾਲ ਹੀ ਹਾਲ 'ਚ ਖਰੀਦ ਕੀਤੀ ਗਈ ਜਮੀਨ ਬਾਰੇ ਸਵਾਲ ਉਠਾਏ।ਉਹਨਾਂ ਕਿਹਾ ਕਿ ਕਾਂਗਰਸ ਉਕਤ ਲੋਕਾਂ ਨਾਲ ਮਿਲ ਕੇ ਸ੍ਰੋਮਣੀ ਕਮੇਟੀ 'ਤੇ ਕਬਜਾ ਕਰਨਾ ਚਾਹੁੰਦੀ ਹੈ।ਜੋ ਕਦੀ ਵੀ ਸਫਲ ਨਹੀਂ ਹੋਵੇਗੀ। ਮਜੀਠੀਆ ਨੇ ਕਾਂਗਰਸ 'ਤੇ ਘਟੀਆ ਰਾਜਨੀਤੀ 'ਤੇ ਉਤਰ ਆਉਣ ਦਾ ਦੋਸ਼ ਲਾਇਆ ਹੈ।ਉਨਾਂ ਕਿਹਾ ਕਿ ਅਕਾਲੀ ਦਲ ਦੀ ਫਰੀਦਕੋਟ ਰੈਲੀ 'ਚ ਵਿਘਣ ਪਾਉਣ ਲਈ ਸਰਕਾਰ ਨੇ ਸਿਰਮਨਜੀਤ ਸਿੰਘ ਮਾਨ ਅਤੇ ਦਾਦੂਵਾਲ ਦੇ ਗੁੰਡਿਆਂ ਦੀਆਂ ਸੇਵਾਵਾਂ ਲਈਆਂ ਪਰ ਉਹਨਾਂ ਨੂੰ ਲੋਕਾਂ ਤੋਂ ਮੂੰਹ ਦੀ ਖਾਣੀ ਪਈ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰੈਲੀ 'ਤੇ ਪਾਬੰਧੀ ਲਾ ਕੇ ਇੰਦਰਾ ਗਾਂਧੀ ਵਾਲੀ ਐਮਰਜੈਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਾਈ ਕੋਰਟ ਨੇ ਨਾਕਾਰਦਿਆਂ ਕਾਂਗਰਸ ਨੂੰ ਕਰਾਰੀ ਚਪੇੜ ਮਾਰੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਈਆਂ ਗਈ ਤਿੰਨੇ ਕਮਿਸ਼ਨਾਂ ਕਾਨੂੰਨੀ ਅਤੇ ਲੋਕ ਵਿਰੋਧ ਕਾਰਨ ਫਲਾਪ ਸਿਧ ਹੋਈਆਂ ਹਨ।ਉਹਨਾਂ ਕਿਹਾ ਕਿ ਉਹ ਦਲਿਤ ਭਾਈਚਾਰਾ ਅਤੇ ਅਕਾਲੀ ਵਰਕਰਾਂ 'ਤੇ ਕਿਸੇ ਕਿਸਮ ਦੀ ਧਕੇਸ਼ਾਹੀਂ ਅਤੇ ਗੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ, ਉਹਨਾਂ ਵਧੀਕੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਪੁਲੀਸ ਮੁਲਾਜਮਾਂ ਨੂੰ ਉਚ ਅਦਾਲਤਾਂ ਤੱਕ ਘੜੀਸਣ ਦੀ ਤਾੜਣਾ ਕੀਤੀ। ਉਹਨਾਂ ਦੱਸਿਆ ਕਿ ਕਾਂਗਰਸੀ ਚੋਣ ਜਿੱਤਣ ਲਈ ਧਾਂਦਲੀਆਂ ਰਾਹੀ ਲੋਕਤੰਤਰ ਦਾ ਘਾਣ ਕਰਨ 'ਤੇ ਉਤਰੇ ਹਨ, ਕੱਲ ਜੰਡਿਆਲਾ ਹਲਕੇ 'ਚ ਅਕਾਲੀ ਉਮੀਦਵਾਰ ਗੁਰਸਿਖ ਤੇ ਦਲਿਤ ਵੀਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤਾਂ ਪਾਰਟੀ ਵਲੋਂ ਜਬਰਦਸਤ ਰੋਸ ਧਰਨਾ ਦੇ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਾਈ ਗਈ।ਉਹਨਾਂ ਕਿਹਾ ਕਿ ਕਾਂਗਰਸ ਇਕ ਫਾਰ ਫਿਰ ਝੂਠ ਬੋਲ ਕੇ ਪੰਚਾਇਤੀ ਸੰਸਥਾਵਾਂ 'ਤੇ ਕਾਬਜ ਹੋਣ ਦੀ ਤਾਕ 'ਚ ਹੈ, ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਹਰ ਫਰੰਟ 'ਤੇ ਫੇਲ ਹੋਈ ਹੈ, ਸਰਕਾਰੀ ਧਿਰ ਹੋਣ ਕਾਰਨ ਧਾਂਦਲੀ ਮਚਾਉਦਿਆਂ ਕਈਆਂ ਵਿਰੋਧੀਆਂ ਦੇ ਕਾਗਜ ਤਾਂ ਧਕੇ ਨਾਲ ਰੱਦ ਕਰਵਾ ਗਏ ਪਰ ਲੋਕਾਂ ਵਲੋਂ ਹੁੰਗਾਰਾ ਨਾ ਮਿਲਣ ਦੀ ਨਮੋਸ਼ੀ ਕਾਰਨ ਉਹ ਇਕ ਵੀ ਰੈਲੀ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ। ਉਨਾਂ ਕਾਂਗਰਸ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ ਦਿਆਂ ਕਿਹਾ ਕਿ ਕਾਂਗਰਸ ਵਲੋਂ ਭਰਵਾਏ ਗਏ ਕਿਸਾਨ ਕਰਜਾ ਮੁਆਫੀ ਫਾਰਮ, ਸਮਾਰਟ ਫੋਨ, ਬੇਰੁਜਗਾਰੀ ਅਤੇ ਨੌਕਰੀਆਂ ਦੇਣ ਆਦਿ ਫਾਰਮਾਂ 'ਚ ਅੱਜ ਕੱਲ ਪਕੌੜੇ ਪਰੋਸੇ ਜਾ ਰਹੇ ਹਨ। ਉਨਾਂ ਕਿਸੇ ਦਾ ਕਰਜ਼ਾ ਮੁਆਫ ਹੋਇਆ ਕਿ ਨਹੀਂ ਦਾ ਸਵਾਲ ਉਠਾਇਆ ਤਾਂ ਪੰਡਾਲ 'ਚ ਮੌਜੂਦ ਸਭ ਨੇ ਹੱਥ ਖੜੇ ਕਰਦਿਆਂ ਨਾਹ 'ਚ ਜਵਾਬ ਦਿਤਾ।ਉਹਨਾਂ ਕਿਹਾ ਕਿ ਬਿਜਲੀ ਸਰਪਲਸ ਸੂਬਾ ਹੋਣ ਦੇ ਬਾਵਜੂਦ ਪੰਜਾਬ 'ਚ ਬਿਜਲੀ ਦਿਨੀ ਦਿਨ ਮਹਿੰਗੀ ਕੀਤੀ ਜਾ ਰਹੀ ਹੈ।ਉਨਾਂ ਦਸਿਆ ਕਿ ਪੈਟਰੋਲ ਅਤੇ ਡੀਜਲ 'ਤੇ ਪੰਜਾਬ ਸਭ ਤੋਂ ਵਧ ਟੈਕਸ 29 ਰੁਪੈ ਵਸੂਲ ਰਿਹਾ ਹੈ।ਸਰਕਾਰ ਚਾਹੇ ਤਾਂ ਅੱਜ ਹੀ ਲੀਟਰ ਪਿਛੇ 10 ਰੁਪੇ ਦੀ ਛੋਟ ਦਿੱਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਵਿਕਾਸ ਦੇ ਨਾਮ 'ਤੇ ਕਾਂਗਰਸ ਅਕਾਲੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੇ ਹੀ ਉਦਘਾਟਨ ਕਰਨ 'ਚ ਲਗੇ ਹਨ।ਉਨਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੂੰ ਭਾਰੀ ਜਿੱਤ ਦਿਵਾ ਕੇ ਕਾਗਰਸ ਵਲੋਂ ਕੀਤੇ ਗਏ ਝੂਠੇ ਵਾਅਦਿਆਂ ਲਈ ਉਸ ਨੂੰ 19 ਤਰੀਕ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਕਿਹਾ। -PTCNews


Top News view more...

Latest News view more...