ਵਿਦੇਸ਼

ਓਮੀਕਰੋਨ ਦਾ ਕਹਿਰ: ਆਸਟ੍ਰੇਲੀਆ 'ਚ ਓਮੀਕਰੋਨ ਨਾਲ ਹੋਈ ਪਹਿਲੀ ਮੌਤ

By Riya Bawa -- December 27, 2021 1:01 pm -- Updated:December 27, 2021 3:52 pm

Omicron Update: ਆਸਟ੍ਰੇਲੀਆ ਦੇ ਦੱਖਣੀ ਵੇਲਸ ਵਿੱਚ ਕੋਰੋਨਾ ਦੇ ਨਵੇਂ 6000 ਕੇਸ ਸਾਹਮਣੇ ਆਏ ਹਨ ਤੇ ਇਸ ਦੇ ਨਾਲ ਹੀ ਓਮੀਕਰੋਨ ਨਾਲ ਆਸਟ੍ਰੇਲੀਆ ਵਿਚ ਪਹਿਲੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਦੀ ਉਮਰ ਕਰੀਬ 80 ਸਾਲ ਸੀ ਜਿਸ ਨੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਈਆਂ ਸਨ ਪਰ ਉਹ ਕਈ ਬੀਮਾਰੀਆਂ ਨਾਲ ਗ੍ਰਸਤ ਵੀ ਸੀ।

Omicron: Australia pauses next phase of border reopening - BBC News

ਉਥੇ ਹੀ ਰਿਪੋਟਾਂ ਦੇ ਮੁਤਾਬਿਕ ਆਸਟ੍ਰੇਲੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਨਿਊ ਸਾਊਥ ਵੇਲਸ ਵਿਚ ਸੋਮਵਾਰ ਨੂੰ ਕੋਰੋਨਾ ਦੇ 6,324 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋ 524 ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਹੈ ਜਿਨ੍ਹਾਂ ਵਿੱਚੋ 55 ਨੂੰ ICU ਵਿੱਚ ਭਰਤੀ ਕੀਤਾ ਗਿਆ ਹੈ। ਇਸ ਦੇ ਨਾਲ ਦੇਸ਼ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੇ ਦੇਸ਼ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ।

Australia confirms two cases of Omicron Covid-19 variant | World News,The Indian Express

ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਟਾਫ ਦੀ ਘਾਟ ਕਾਰਨ ਕੋਵਿਡ-19 ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਿਹਤ ਕਰਮਚਾਰੀਆਂ ਨੂੰ ਅਲੱਗ-ਥਲੱਗ ਕਰਨ ਦੀ ਲੋੜ 'ਤੇ ਵਿਚਾਰ ਕਰ ਰਹੀ ਹੈ। ਇਸੇ ਦੌਰਾਨ ਵਿਕਟੋਰੀਆ ਵਿੱਚ ਸੋਮਵਾਰ ਨੂੰ ਤਿੰਨ ਮੌਤਾਂ ਦੇ ਨਾਲ 1,999 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ।

How much of the Omicron variant is there in Australia, and is it dominant? | Health | The Guardian

-PTC News

  • Share