Sun, May 5, 2024
Whatsapp

ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼

Written by  Ravinder Singh -- July 19th 2022 12:32 PM -- Updated: July 19th 2022 12:46 PM
ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼

ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਬੈਂਸ ਉਤੇ ਬੁਰੀ ਤਰ੍ਹਾਂ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਪੁਲਿਸ ਵੱਲੋਂ ਜਬਰ ਜਨਾਹ ਦੇ ਦੋਸ਼ਾਂ ਵਿੱਚ ਘਿਰੇ ਸਿਮਰਜੀਤ ਬੈਂਸ ਉਤੇ ਦਰਜ ਹੋਰ ਮਾਮਲੇ ਵੀ ਖੋਲ੍ਹੇ ਜਾ ਰਹੇ ਹਨ। ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼ ਬੈਂਸ ਉਤੇ ਤਕਰੀਬਨ 30 ਮਾਮਲੇ ਪਹਿਲਾਂ ਤੋਂ ਦਰਜ ਜਿਨ੍ਹਾਂ 'ਚ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ। ਪੁਲਿਸ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਅਦਾਲਤ ਵਿੱਚ ਪਹੁੰਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬੈਂਸ ਨੂੰ ਜਬਰ ਜਨਾਹ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨੇ ਨੂੰ ਲੈ ਕੇ ਕੱਲ੍ਹ ਸਰਾਭਾ ਨਗਰ ਪੁਲਿਸ ਨੇ ਇਕ ਦਿਨ ਦੇ ਰਿਮਾਂਡ ਉਤੇ ਲਿਆ ਸੀ। ਬੈਂਸ ਵੱਲੋਂ ਵੇਰਕਾ ਮਿਲਕ ਪਲਾਂਟ ਅੱਗੇ ਦਿੱਤੇ ਧਰਨੇ ਦੇ ਮਾਮਲੇ ਵਿੱਚ ਅੱਜ ਮੁੜ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਇਸ ਦਰਮਿਆਨ ਸਰਾਭਾ ਨਗਰ ਦੀ ਪੁਲਿਸ ਪਿਛਲੇ ਸਾਲਾਂ ਦੌਰਾਨ ਸਿਮਰਜੀਤ ਬੈਂਸ ਵੱਲੋਂ ਫਾਸਟਵੇਅ ਦੇ ਬਾਹਰ ਧਰਨੇ ਦੇ ਮਾਮਲੇ ਵਿੱਚ ਦੁਬਾਰਾ ਅਦਾਲਤ ਵਿੱਚ ਪਹੁੰਚ ਗਈ। ਇਸ ਦੌਰਾਨ ਸਿਮਰਜੀਤ ਬੈਂਸ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਵਲੋਂ ਬੈਂਸ ਦੇ ਜੋ ਖਾਤੇ ਅਦਾਲਤ ਦੇ ਹੁਕਮਾਂ ’ਤੇ ਸੀਲ ਕੀਤੇ ਗਏ ਸਨ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਉਹ ਅਦਾਲਤ ਚ ਐਪਲੀਕੇਸ਼ਨ ਲਾਉਣਗੇ ਕਿਉਂਕਿ ਜਦੋਂ ਮੁਲਜ਼ਮ ਆਤਮ ਸਮਰਪਣ ਕਰ ਦਿੰਦਾ ਹੈ ਤਾਂ ਉਸ ਦੇ ਖਾਤੇ ਸੀਲ ਨਹੀਂ ਕੀਤੇ ਜਾਂਦੇ। ਸਿਮਰਜੀਤ ਬੈਂਸ ਨੂੰ ਜਬਰ ਜਨਾਹ ਮਾਮਲੇ ਵਿੱਚ ਪਹਿਲਾਂ ਹੀ ਜੁਡੀਸ਼ੀਆਲ ਰਿਮਾਂਡ ਉਤੇ ਭੇਜ ਦਿੱਤਾ ਗਿਆ ਸੀ ਪਰ ਪੁਲਿਸ ਸਟੇਸ਼ਨ ਸਰਾਭਾ ਨਗਰ ਚ ਦਰਜ ਵੇਰਕਾ ਮਿਲਕ ਪਲਾਂਟ ਮਾਮਲੇ ਚ ਬੈਂਸ ਦਾ ਪੁਲਿਸ ਨੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਿਸ ਵਿਚ ਮੁੜ ਸੁਣਵਾਈ ਹੋਈ ਤੇ ਬੈਂਸ ਨੂੰ ਜੁਡੀਸ਼ੀਆਲ ਉਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਮਰਜੀਤ ਬੈਂਸ ਖਿਲਾਫ ਲੁਧਿਆਣਾ 'ਚ ਜੁਲਾਈ 2021 ਵਿੱਚ ਜਬਰ ਜਨਾਹ ਦਾ ਕੇਸ ਦਰਜ ਹੋਇਆ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਬੈਂਸ ਸਣੇ ਕੁੱਲ 7 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਸੀ। 11 ਜੁਲਾਈ ਨੂੰ ਸਿਮਰਜੀਤ ਬੈਂਸ ਨੇ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਹ ਵੀ ਪੜ੍ਹੋ : ਅਗਨੀਪਥ ਯੋਜਨਾ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸਾਰੇ ਮਾਮਲੇ ਦਿੱਲੀ ਹਾਈ ਕੋਰਟ 'ਚ ਕੀਤੇ ਟਰਾਂਸਫਰ


Top News view more...

Latest News view more...