ਮਨੋਰੰਜਨ ਜਗਤ

ਲੋਕਾਂ ਨੂੰ ਆਕਸੀਜਨ ਦੇ ਕੇ ਜਾਨ ਬਚਾਉਣਾ ਕਰੋੜਾਂ ਦੀ ਕਮਾਈ ਤੋਂ ਵੀ ਵੱਧ ਖੁਸ਼ੀਆਂ ਦਿੰਦਾ ਹੈ

By Jagroop Kaur -- April 28, 2021 5:45 pm -- Updated:April 28, 2021 5:45 pm

ਫ਼ਿਲਮ ਵਿਚ ਵਿਲੇਨ ਤੇ ਅਸਲ ਜ਼ਿੰਦਗੀ ਦੇ ਹੀਰੋ ਸੋਨੂ ਸੂਦ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੇ ਲਈ ਮਸੀਹਾ ਤੋਂ ਘਟ ਸਾਬਿਤ ਨਹੀਂ ਹੋਏ ,ਸਰਕਾਰ ਵੱਲੋਂ ਦੇਸ਼ ਵਿੱਚ ਲੌਕਡਾਉਨ ਲਾਏ ਗਏ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪੁੱਜਦਾ ਕਰਕੇ ਮਦਦ ਕੀਤੀ ਸੀ। ਸੋਨੂੰ ਦੀ ਇਸ ਕਦਮ ਨੇ ਸਾਰੇ ਦੇਸ਼ ਦਾ ਦਿਲ ਜਿੱਤ ਲਿਆ। ਸੋਨੂੰ ਨੇ ਇੱਕ ਵਾਰ ਫਿਰ ਕੋਰੋਨਾ ਨੂੰ ਮਾਤ ਦੇਣ ਲਈ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲ ਹਾਲਾਤ ਵਿੱਚ ਲੋਕਾਂ ਦੀ ਮਦਦ ਕਰਨਾ ਕਿਸੇ ਵੀ 100 ਕਰੋੜ ਦੀ ਫਿਲਮ ਦਾ ਹਿੱਸਾ ਬਣਨ ਨਾਲੋਂ ਵਧੇਰੇ ਸੰਤੁਸ਼ਟੀਜਨਕ ਹੈ।

Read More : ਪੰਜਾਬ ‘ਚ ਗਹਿਰਾ ਹੁੰਦਾ ਜਾ ਰਿਹਾ ਕੋਰੋਨਾ ਸੰਕਟ, ਮੌਤ ਦਰ ‘ਚ ਹੋ ਰਿਹਾ ਲਗਾਤਾਰ ਵਾਧਾ

ਸੋਨੂੰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਮੈਨੂੰ ਬਹੁਤ ਸਾਰੀਆਂ ਮਦਦ ਲਈ ਕਾਲਾਂ ਆਉਂਦੀਆਂ ਹਨ ਤੇ ਜਦੋਂ ਮੈਂ ਉਨ੍ਹਾਂ ਲੋੜਵੰਦਾਂ ਨੂੰ ਬਿਸਤਰੇ ਵਿੱਚ ਜਾਂ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਆਕਸੀਜਨ ਦਿੰਦਾ ਹਾਂ, ਇਹ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਖੁਸ਼ਹਾਲੀ ਹੈ। ਕੋਈ ਵੀ 100 ਕਰੋੜ ਦੀ ਫਿਲਮ ਮੈਨੂੰ ਇਸ ਦਾ ਅਹਿਸਾਸ ਕਰਵਾ ਨਹੀਂ ਸਕਦੀ ਤੇ ਜਦੋਂ ਲੋਕ ਹਸਪਤਾਲਾਂ ਦੇ ਸਾਹਮਣੇ ਮੰਜੇ ਦੀ ਉਡੀਕ ਵਿੱਚ ਹੁੰਦੇ ਹਨ, ਤਦ ਅਸੀਂ ਸੌਂ ਨਹੀਂ ਸਕਦੇ।ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੋਨੂੰ ਸੂਦ ਨੂੰ ਮੁੰਬਈ ਏਅਰਪੋਰਟ 'ਤੇ ਸਨ ਜਿੱਥੇ ਇਕ ਸ਼ਖ਼ਸ ਨੇ ਉਨ੍ਹਾਂ ਤੋਂ ਚੱਲਦੇ-ਚੱਲਦੇ ਮਦਦ ਮੰਗ ਲਈ। ਸੋਨੂੰ ਸੂਦ ਆਪਣੀ ਫਲਾਈਟ ਫੜ੍ਹਨ ਦੀ ਕਾਹਲੀ 'ਚ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਸ਼ਖ਼ਸ ਨਾਲ ਚੱਲਦੇ-ਚੱਲਦੇ ਗੱਲ ਕੀਤੀ ਤੇ ਕਿਹਾ ਕਿ ਆਪਣੀ ਡਿਟੇਲ ਭੇਜੋ ਮੈਂ ਦਵਾਈ ਭੇਜਦਾ ਹਾਂ।

 

READ MORE : ਆਖਰੀ ਸਾਹਾਂ ਦਾ ਵਾਸਤਾ ਦਿੰਦਿਆਂ ਲੰਗਾਹ ਦੇ ਮਾਤਾ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ...
ਇਸ ਪੂਰੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਸੋਨੂੰ ਸੂਦ ਦੇ ਇਕ ਫੈਨ ਪੇਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਚਿਹਰੇ 'ਤੇ ਮਾਸਕ ਲਾਏ ਸੋਨੂੰ ਸੂਦ ਏਅਰਪੋਰਟ ਦੇ ਅੰਦਰ ਜਾ ਰਹੇ ਹਨ ਉਦੋਂ ਇਕ ਸ਼ਖ਼ਸ ਉਨ੍ਹਾਂ ਦੇ ਕੋਲ ਆਉਂਦਾ ਹੈ ਤੇ ਇੰਜੈਕਸ਼ਨ ਸੰਬਧੀ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਸੋਨੂੰ ਸੂਦ ਉਸ ਸ਼ਖ਼ਸ ਨੂੰ ਕਹਿੰਦੇ ਹਨ ਕਿ ਆਪਣਾ ਪਤਾ ਭੇਜ ,ਅਸੀਂ ਕਿੱਥੇ ਦਵਾਈ ਭੇਜੀਏ। ਸੋਨੂੰ ਸੂਦ ਆਪਣੇ ਨਾਲ ਮੌਜੂਦ ਟੀਮ ਮੈਂਬਰ ਤੋਂ ਉਸ ਸ਼ਖ਼ਸ ਦੀ ਡਿਟੇਲ ਲੈਣ ਲਈ ਕਹਿੰਦੇ ਹਨ ਤੇ ਅੱਗੇ ਵਧ ਜਾਂਦੇ ਹਨ।
  • Share