Fri, Apr 26, 2024
Whatsapp

ਆਖਰੀ ਸਾਹਾਂ ਦਾ ਵਾਸਤਾ ਦਿੰਦਿਆਂ ਲੰਗਾਹ ਦੇ ਮਾਤਾ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਅਪੀਲ

Written by  Jagroop Kaur -- April 28th 2021 03:59 PM -- Updated: April 28th 2021 04:01 PM
ਆਖਰੀ ਸਾਹਾਂ ਦਾ ਵਾਸਤਾ ਦਿੰਦਿਆਂ ਲੰਗਾਹ ਦੇ ਮਾਤਾ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਅਪੀਲ

ਆਖਰੀ ਸਾਹਾਂ ਦਾ ਵਾਸਤਾ ਦਿੰਦਿਆਂ ਲੰਗਾਹ ਦੇ ਮਾਤਾ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਅਪੀਲ

ਸਾਲ 2017 ਵਿਚ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ ਸੀ , ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਪੰਥ ’ਚ ਵਾਪਸੀ ਲਈ ਯਤਨ ਕੀਤੇ ਜਾ ਰਹੇ ਸਨ , ਉਥੇ ਹੀ ਇਹਨਾਂ ਯਤਨ ਤਹਿਤ ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਣ ਇੱਕ ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਸੁੱਚਾ ਸਿੰਘ ਲੰਗਾਹ ਦੇ ਕੀਤੇ ਗੁਨਾਹ ਦੀ ਮੁਆਫੀ ਦਿੱਤੀ ਜਾਵੇ।Read More :ਮੇਅਰ ਦੀ ਪਾਰਟੀ ‘ਚ ਕੋਰੋਨਾ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਕਾਂਗਰਸੀ ਆਗੂਆਂ ਖ਼ਿਲਾਫ਼ ਮਾਮਲਾ ਦਰ ਪੰਥ ਵਿਚ ਸ਼ਾਮਲ ਕਰਨ ਦੀ ਅਪੀਲ ਕਰਦਿਆਂ ਲੰਗਾਹ ਦੇ ਮਾਤਾ-ਪਿਤਾ ਨੇ ਪੱਤਰ 'ਚ ਲਿਖਿਆ ਹੈ ਕਿ ਉਹ ਬਹੁਤ ਬਜ਼ੁਰਗ ਹੋ ਗਏ ਹਨ ਅਤੇ ਹੁਣ ਸਿਹਤ ਠੀਕ ਨਹੀਂ ਰਹਿੰਦੀ, ਜਿਸ ਕਾਰਣ ਉਨ੍ਹਾਂ ਦੇ ਸਾਹਾਂ ਦੀ ਡੋਰ ਕਦੇ ਵੀ ਟੁੱਟ ਸਕਦੀ ਹੈ। ਅੱਗੇ ਲਿਖਦੇ ਹਨ ਕਿ ਕਈ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਗੁਰੂ ਘਰ ਦੀ ਸੇਵਾ ਕਰਦਾ ਆ ਰਿਹਾ ਹੈ , ਉਹ ਨਹੀਂ ਚਾਹੁੰਦੇ ਕਿ ਜ਼ਿੰਦਗੀ ਦੇ ਆਖਰੀ ਦੌਰ ਵਿਚ ਇਸ ਸੰਸਾਰ ਤੋਂ ਕੂਚ ਕਰਦੇ ਹੋਏ ਉਨ੍ਹਾਂ ਨੂੰ ਇਹ ਨਾ ਦੇਖਣਾ ਪਵੇ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਗੁਰੂ ਘਰ ਤੋਂ ਬੇਮੁੱਖ ਜਾਂ ਪੰਥ ’ਚੋਂ ਟੁੱਟਾ ਰਹੇ। READ MORE : ਕੋਟਕਪੂਰਾ ਗੋਲੀਕਾਂਡ : ਫਰੀਦਕੋਟ ਅਦਾਲਤ ਵੱਲੋਂ ਮਾਮਲੇ ਦੀ ਫਾਇਲ ਨੂੰ ਕੀਤਾ ਬੰਦ

ਉਹਨਾਂ ਆਪਣੇ ਆਖਰੀ ਸਾਹਾਂ ਦਾ ਵਾਸਤਾ ਦਿੰਦੇ ਹੋਏ ਕਿਹਾ ਕਿ ਗੁਰੂ ਘਰ ਵਿਚ ਖਿਮਾ ਹੈ , ਇਸ ਖਿਮਾ ਯਾਚਨਾ ਨੂੰ ਕਬੂਲ ਕਰਦੇ ਹੋਏ ਪੰਥ 'ਚ ਮੁੜ ਤੋਂ ਸ਼ਾਮਿਲ ਕੀਤਾ ਜਾਵੇ ਇਸ ਲਈ ਸਾਡੇ ਪੁੱਤਰ ਤੋਂ ਬੀਤੇ ਸਮੇਂ ਦੌਰਾਨ ਹੋਈਆਂ ਭੁੱਲਾਂ ਲਈ ਹੱਥ ਜੋੜ ਕੇ ਖਿਮਾ ਯਾਚਨਾ ਕਰਦੇ ਹਾਂ।
ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਹੀ ਨਹੀਂ ਸਗੋਂ ਸਾਡੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਤੇ ਸਮਾਜਿਕ ਪੀੜਾ ’ਚੋਂ ਗੁਜ਼ਰਨਾ ਪਿਆ ਹੈ। ਕੋਈ ਵੀ ਸਿੱਖ ਇਸ ਦੁਨੀਆ ’ਚੋਂ ਗੁਰੂ ਤੋਂ ਬੇਮੁੱਖ ਹੋ ਕੇ ਰੁਖ਼ਸਤ ਨਹੀਂ ਹੋਣਾ ਚਾਹੁੰਦਾ। ਇਸ ਲਈ ਸਾਡੇ ਪੁੱਤਰ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕੀਤਾ ਜਾਵੇ। ਤਾਂ ਜੋ ਸਾਡੀ ਦੀ ਰੂਹ ਨੂੰ ਸੁਕੂਨ ਮਿਲ ਸਕੇ।

Top News view more...

Latest News view more...