Sun, Apr 28, 2024
Whatsapp

ਨਾ ਕੋਈ ਹਵਾ, ਨਾ ਕੋਈ ਫੋਕੀ ਟੌਹਰ, ਅੱਜ ਦੇ ਜ਼ਮਾਨੇ 'ਚ ਕੀਤਾ 10,000 ਵਾਲਾ ਸ਼ਾਹੀ ਵਿਆਹ (ਤਸਵੀਰਾਂ)

Written by  Jashan A -- December 25th 2018 07:31 PM -- Updated: December 26th 2018 10:01 AM
ਨਾ ਕੋਈ ਹਵਾ, ਨਾ ਕੋਈ ਫੋਕੀ ਟੌਹਰ, ਅੱਜ ਦੇ ਜ਼ਮਾਨੇ 'ਚ ਕੀਤਾ 10,000 ਵਾਲਾ ਸ਼ਾਹੀ ਵਿਆਹ (ਤਸਵੀਰਾਂ)

ਨਾ ਕੋਈ ਹਵਾ, ਨਾ ਕੋਈ ਫੋਕੀ ਟੌਹਰ, ਅੱਜ ਦੇ ਜ਼ਮਾਨੇ 'ਚ ਕੀਤਾ 10,000 ਵਾਲਾ ਸ਼ਾਹੀ ਵਿਆਹ (ਤਸਵੀਰਾਂ)

ਨਾ ਕੋਈ ਹਵਾ, ਨਾ ਕੋਈ ਫੋਕੀ ਟੌਹਰ, ਅੱਜ ਦੇ ਜ਼ਮਾਨੇ 'ਚ ਕੀਤਾ 10,000 ਵਾਲਾ ਸ਼ਾਹੀ ਵਿਆਹ (ਤਸਵੀਰਾਂ),ਦੁਨੀਆਂ 'ਚ ਕਈ ਅਨੋਖੇ ਵਿਆਹ ਦੇਖਣ ਨੂੰ ਮਿਲਦੇ ਹਨ। ਹਰ ਇੱਕ ਜੋੜਾ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਬਹੁਤ ਕੁਝ ਕਰਦਾ ਹੈ , ਜਿਸ ਕਾਰਨ ਲੋਕਾਂ ਵੱਲੋਂ ਵਧੇਰੇ ਪੈਸਾ ਖਰਚਿਆ ਜਾਂਦਾ ਹੈ। ਪਰ ਜ਼ਰੂਰੀ ਨਹੀਂ ਹੈ ਕਿ ਵਧੇਰੇ ਪੈਸਾ ਖਰਚਣ ਨਾਲ ਵਿਆਹ ਯਾਦਗਾਰ ਬਣਾਇਆ ਜਾ ਸਕਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ 'ਚ ਜਿਥੇ ਇੱਕ ਨੌਜਵਾਨ ਨੇ ਮਹਿਜ਼ 10,000 'ਚ ਵਿਆਹ ਕੀਤਾ। [caption id="attachment_232436" align="aligncenter" width="300"]marriage ਨਾ ਕੋਈ ਹਵਾ, ਨਾ ਕੋਈ ਫੋਕੀ ਟੌਹਰ, ਅੱਜ ਦੇ ਜ਼ਮਾਨੇ 'ਚ ਕੀਤਾ 10,000 ਵਾਲਾ ਸ਼ਾਹੀ ਵਿਆਹ (ਤਸਵੀਰਾਂ)[/caption] ਇਸ ਨੌਜਵਾਨ ਦਾ ਨਾਮ ਰਿਜ਼ਵਾਨ ਹੈ ਜਿਸ ਆਪਣੀ ਵਿਆਹ ਦੀ ਕਹਾਣੀ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਜੋ ਕਿ ਦੁਨੀਆਂ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਸ਼ਾਹੀ ਵਿਆਹ ਵਿਚ ਚਿਕਨ ਟਿੱਕਾ, ਸੀਖ ਕਬਾਬ, ਸਟ੍ਰੋਬੇਰੀ, ਆਈਸਕ੍ਰੀਮ ਜਿਹੇ ਪਕਵਾਨ ਸ਼ਾਮਲ ਸਨ।

ਇਸ ਨੌਜਵਾਨ ਨੇ ਕੁਝ ਵੱਖਰੇ ਢੰਗ ਨਾਲ ਆਪਣੀ ਵਿਆਹ ਦੀ ਕਹਾਣੀ ਨੂੰ ਟਵਿਟਰ 'ਤੇ ਸਾਂਝਾ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਦੋਸਤੋ ਵਿਆਹਾਂ ਦਾ ਮੌਸਮ ਹੈ ਤਾਂ ਮੈਂ ਇਸ ਮੌਕੇ ਆਪਣੀ ਕਹਾਣੀ ਦੱਸ ਰਿਹਾ ਹਾਂ। ਜਿਸ ਨੂੰ ਆਪਣੀ 'ਮਰਜ਼ੀ ਦਾ ਵਿਆਹ' ਕਿਹਾ ਜਾ ਸਕਦਾ ਹੈ। ਰਿਜ਼ਵਾਨ ਨੇ ਅੱਗੇ ਲਿਖਿਆ ਕਿ ਮੇਰੇ ਵਿਆਹ ਦੀ ਮਹਿਮਾਨ ਲਿਸਟ ਵਿਚ ਦੋਸਤਾਂ ਅਤੇ ਮਾਤਾ-ਪਿਤਾ ਨੂੰ ਮਿਲਾ ਕੇ 25 ਨਾਮ ਸਨ। ਇਸ ਨੌਜਵਾਨ ਨੇ ਆਪਣਾ ਵਿਆਹ ਘਰ ਦੀ ਛੱਤ 'ਤੇ ਹੀ ਕੀਤਾ। ਉਸ ਨੇ ਦੱਸਿਆ ਕਿ ਮੈ ਚਿਕਨ ਅਤੇ ਮਸਾਲੇ ਲੈ ਕੇ ਆਇਆ। ਦੋਸਤਾਂ ਨੇ ਉਸ ਨੂੰ ਬਣਾਇਆ। ਮੇਰੀ ਪਤਨੀ ਨੇ ਸਟਾਰਟਰ ਦੇ ਤੌਰ 'ਤੇ ਖੱਟੇ ਆਲੂ ਬਣਾਏ ਅਤੇ ਪਿਤਾ ਜੀ ਛੱਤ ਸਜਾਉਣ ਲਈ ਫੇਅਰੀ ਲਾਈਟਾਂ ਲਿਆਏ। -PTC News

Top News view more...

Latest News view more...